Ferozepur News

ਖੇਡਾਂ ਵਤਨ ਪੰਜਾਬ ਦੀਆਂ ਵਿਚ ਫਿਰੋਜ਼ਪੁਰ ਦੀ ਲੜਕੀਆਂ ਦੀ ਬੈਡਮਿੰਟਨ ਟੀਮ ਨੇ ਜਿੱਤਿਆ ਬ੍ਰੋਂਜ਼ ਮੈਡਲ  

ਖੇਡਾਂ ਵਤਨ ਪੰਜਾਬ ਦੀਆਂ ਵਿਚ ਫਿਰੋਜ਼ਪੁਰ ਦੀ ਲੜਕੀਆਂ ਦੀ ਬੈਡਮਿੰਟਨ ਟੀਮ ਨੇ ਜਿੱਤਿਆ ਬ੍ਰੋਂਜ਼ ਮੈਡਲ  
ਖੇਡਾਂ ਵਤਨ ਪੰਜਾਬ ਦੀਆਂ ਵਿਚ ਫਿਰੋਜ਼ਪੁਰ ਦੀ ਲੜਕੀਆਂ ਦੀ ਬੈਡਮਿੰਟਨ ਟੀਮ ਨੇ ਜਿੱਤਿਆ ਬ੍ਰੋਂਜ਼ ਮੈਡਲ  
 
ਫਿਰੋਜ਼ਪੁਰ 23 ਅਕਤੂਬਰ 2022: ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਖੇਡਾਂ ਪੰਜਾਬ ਦੀਆਂ ਖੇਡ ਮੇਲੇ ਦੇ ਤਹਿਤ ਮੁਹਾਲੀ ਦੇ ਸੈਕਟਰ 78 ਦੇ ਖੇਡ ਭਵਨ ਵਿਚ ਹੋਈਆਂ ਇਹ ਖੇਡਾਂ 15 ਅਕਤੂਬਰ ਤੋਂ 22 ਅਕਤੂਬਰ ਤਕ ਆਯੋਜਿਤ ਕੀਤੀਆਂ ਗਈਆਂ  ਜਿਸ ਵਿੱਚ ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ਦੇ ਲਗਪਗ  ਪੰਜ ਸੌ ਖਿਡਾਰੀਆਂ ਨੇ ਹਿੱਸਾ ਲਿਆ.
ਇਸ ਵੱਕਾਰੀ ਟੂਰਨਾਮੈਂਟ ਵਿਚ ਫਿਰੋਜ਼ਪੁਰ ਦੀ ਅੰਡਰ 17 ਦੀ ਲੜਕੀਆਂ ਦੀ ਟੀਮ ਨੇ ਆਪਣੇ ਰੈਕੇਟ ਦਾ ਲੋਹਾ ਮਨਵਾਉਂਦੇ ਹੋਏ ਪੰਜਾਬ ਵਿੱਚੋਂ  ਤੀਜਾ ਸਥਾਨ ਪ੍ਰਾਪਤ ਕਰਦੇ ਹੋਏ ਬ੍ਰੋਂਜ਼ ਮੈਡਲ ਤੇ ਕਬਜ਼ਾ ਕੀਤਾ  ਇੱਥੇ ਇਹ ਵੀ ਦੱਸਣਯੋਗ ਹੈ ਕਿ ਫ਼ਿਰੋਜ਼ਪੁਰ ਦੀਆਂ ਲੜਕੀਆਂ ਅੰਡਰ ਸਤਾਰਾਂ ਵਰਗ ਵਿੱਚ ਜੋ ਖੇਡ ਰਹੀਆਂ ਸਨ ਉਨ੍ਹਾਂ ਦੀ ਉਮਰ ਪੰਦਰਾਂ ਸਾਲ ਦੀ ਸੀ  ਪਰ ਫੇਰ ਵੀ ਉਨ੍ਹਾਂ ਨੇ ਆਪਣੇ ਤੋਂ ਵੱਡੀ ਉਮਰ ਦੀਆਂ ਲੜਕੀਆਂ ਅਤੇ ਵੱਡੇ ਸ਼ਹਿਰਾਂ ਨੂੰ ਪਛਾੜਦੇ ਹੋਏ ਇਹ ਮੈਡਲ ਫ਼ਿਰੋਜ਼ਪੁਰ ਦੀ ਝੋਲੀ ਵਿੱਚ ਪਾਇਆ.
ਫ਼ਿਰੋਜ਼ਪੁਰ ਦੀ ਟੀਮ ਵਿਚ ਇਨਾਇਤ ਅਸੀਂਸਪਰੀਤ ਕੌਰ ਪੰਕਿਤਾ ਅਤੇ ਅੰਸ਼ਿਕਾ ਸ਼ਰਮਾ ਖਿਡਾਰੀ ਸ਼ਾਮਲ ਸਨ.
ਇਸ ਮੌਕੇ ਫਿਰੋਜ਼ਪੁਰ ਪਹੁੰਚਣ ਤੇ ਸ਼ਹੀਦ ਭਗਤ ਸਿੰਘ ਇਨਡੋਰ ਬੈਡਮਿੰਟਨ ਹਾਲ ਵਿਖੇ ਡੀ ਐੱਸ ਓ ਮੈਡਮ ਅਨਿੰਦਰਵੀਰ ਕੌਰ ਕੋਚ ਗਗਨ ਮਾਟਾ ਕੋਚ ਗੁਰਜੀਤ ਸਿੰਘ ਨੇ ਵਿਸ਼ੇਸ਼ੇ ਤੌਰ ਤੇ ਪਹੁੰਚ ਕੇ ਖਿਡਾਰਨਾਂ ਦਾ ਸਨਮਾਨ ਕੀਤਾ  ਇਸ ਮੌਕੇ ਡੀ ਐਸ ਓ ਮੈਡਮ ਅਨਿੰਦਰਵੀਰ ਕੌਰ ਨੇ ਕਿਹਾ ਕਿ ਖਿਡਾਰੀਆਂ ਨੂੰ ਹਰ  ਤਰ੍ਹਾਂ ਦੀ ਸੁਵਿਧਾ ਪ੍ਰਦਾਨ ਕੀਤੀ ਜਾਏਗੀ ਤਾਂ ਕਿ ਉਹ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਵੀ ਵਧੀਆ ਪ੍ਰਦਰਸ਼ਨ ਕਰਕੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦਾ ਨਾਮ  ਚਮਕਾ ਸਕਣ ਇਸ ਮੌਕੇ ਖਿਡਾਰਨ ਇਨਾਇਤ ਅਸ਼ੀਸ਼ਪ੍ਰੀਤ ਕੌਰ ਅੰਸ਼ਿਕਾ ਸ਼ਰਮਾ  ਅਤੇ ਪੰਕਿਤਾ ਨੇ ਕਿਹਾ ਕਿ ਉਨ੍ਹਾਂ ਦਾ ਆਉਣ ਵਾਲਾ ਟੀਚਾ ਅਗਲੇ ਮਹੀਨੇ ਹੋਣ ਵਾਲੀਆਂ ਸਕੂਲ ਖੇਡਾਂ ਵਿੱਚ  ਫਿਰੋਜ਼ਪੁਰ ਲਈ ਅੰਡਰ ਸਤਾਰਾਂ ਵਿੱਚ ਗੋਲਡ ਮੈਡਲ ਜਿੱਤਣਾ ਹੈ ਜਿਸ ਲਈ ਉਹ ਹੋਰ ਮਿਹਨਤ  ਕਰਨਗੀਆਂ. 
ਇਸ ਮੌਕੇ ਖਿਡਾਰਨਾਂ ਦੇ ਕੋਚ ਜਸਵਿੰਦਰ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਫਿਰੋਜ਼ਪੁਰ ਦਾ ਨਾਂ ਪੰਜਾਬ ਵਿੱਚ ਨਹੀਂ ਸਗੋਂ ਨੈਸ਼ਨਲ ਲੈਵਲ ਤੇ ਵੀ ਫਿਰੋਜ਼ਪੁਰ ਦੇ  ਖਿਡਾਰੀ ਰੋਸ਼ਨ ਕਰਨਗੇ  ਇਸ ਮੌਕੇ ਖਿਡਾਰਨਾਂ ਦੇ ਮਾਪਿਆਂ ਨੇ ਡੀ ਐੱਸ ਓ ਮੈਡਮ ਅਤੇ ਡੀ ਐਸ ਓ ਦਫਤਰ ਦੇ ਸਟਾਫ ਦਾ ਧੰਨਵਾਦ ਕੀਤਾ ਇਸ ਮੌਕੇ ਉੱਘੇ ਸਮਾਜ ਸੇਵਕ ਅਮਿਤ ਸ਼ਰਮਾ ਲੈਕਚਰਾਰ ਕਾਮਰਸ ਰਜੀਵ ਮੋਗਾ  ਭੂਪੇਸ਼ ਸ਼ਰਮਾ  ਤੋਂ ਇਲਾਵਾ ਗੁਰਵਿੰਦਰ ਸਿੰਘ ਅਤੇ ਰਮਨਦੀਪ ਸਿੰਘ ਵੀ ਹਾਜ਼ਰ ਸਨ

Related Articles

Leave a Reply

Your email address will not be published. Required fields are marked *

Back to top button