Ferozepur News
ਖਾਲਸਾ ਏਡ ਯੂ.ਕੇ ਵੱਲੋਂ ਸਰਹੱਦੀ ਲੋਕਾਂ ਲਈ ਤਿੰਨ ਬੇੜੀਆਂ ਭੇਟ
ਖਾਲਸਾ ਏਡ ਯੂ.ਕੇ ਵੱਲੋਂ ਸਰਹੱਦੀ ਲੋਕਾਂ ਲਈ ਤਿੰਨ ਬੇੜੀਆਂ ਭੇਟ
ਡਿਪਟੀ ਕਮਿਸ਼ਨਰ,ਸ੍ਰੀ.ਕਮਲ ਸ਼ਰਮਾ ਤੇ ਸਰਹੱਦੀ ਲੋਕਾਂ ਸੰਸਥਾ ਦੇ ਕੰਮ ਦੀ ਪ੍ਰਸ਼ੰਸਾ
ਫ਼ਿਰੋਜ਼ਪੁਰ 5 ਅਕਤੂਬਰ ( ) ਦਰਿਆ ਸਤਲੁੱਜ ਨਾਲ ਲੱਗਦੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਦਰਿਆ ਤੋਂ ਪਾਰ ਆਉਣ ਜਾਣ ਲਈ ਸਹੂਲਤਾਂ ਵਿਚ ਹੋਰ ਵਾਧਾ ਕਰਦੇ ਹੋਏ ਸਵੈ-ਸੇਵੀ ਸੰਸਥਾ ਖਾਲਸਾ ਏਡ ਵੱਲੋਂ ਅੱਜ ਤਿੰਨ ਬੇੜੀਆਂ ਸਰਹੱਦੀ ਲੋਕਾਂ ਦੇ ਸਪੁਰਦ ਕੀਤੀਆਂ ਗਈਆਂ।
ਅੱਜ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਅਤੇ ਭਾਜਪਾ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਸ੍ਰੀ.ਕਮਲ ਸ਼ਰਮਾ ਦੀ ਹਾਜ਼ਰੀ ਵਿਚ ਸੰਸਥਾ ਦੇ ਐਮ.ਡੀ ਸ੍ਰ.ਅਮਰਪ੍ਰੀਤ ਸਿੰਘ ਤੇ ਸਾਥੀਆਂ ਦੀ ਹਾਜ਼ਰੀ ਵਿਚ ਸਰਹੱਦੀ ਪਿੰਡ ਚਾਂਦੀ ਵਾਲਾ ਤੇ ਨਾਲ ਲੱਗਦੇ ਇਲਾਕਿਆਂ ਲਈ 2 ਅਤੇ ਪਿੰਡ ਕਾਲੂਵਾਲਾ ਲਈ 1 ਬੇੜੀ ਸਥਾਨਕ ਵਾਸੀਆਂ ਦੇ ਸਪੁਰਦ ਕੀਤੀਆਂ।
ਡਿਪਟੀ ਕਮਿਸ਼ਨਰ ਇੰਜੀ:ਡੀ.ਪੀ.ਐਸ ਖਰਬੰਦਾ ਅਤੇ ਸ੍ਰੀ.ਕਮਲ ਸ਼ਰਮਾ ਨੇ ਖਾਲਸਾ ਏਡ ਸੰਸਥਾ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ, ਜਿਸ ਨਾਲ ਦਰਿਆ ਤੋ ਪਾਰ ਜਾਣ ਵਾਲੇ ਸਰਹੱਦੀ ਲੋਕਾਂ ਲੂੰ ਭਾਰੀ ਸਹੂਲਤ ਮਿਲੇਗੀ। ਇਨ੍ਹਾਂ ਬੇੜੀਆਂ ਤੇ ਕਰੀਬ ਡੇਢ ਲੱਖ ਰੁਪਏ ਰਾਸ਼ੀ ਖ਼ਰਚ ਆਈ ਹੈ। ਸਰਹੱਦੀ ਲੋਕਾਂ ਨੇ ਖਾਲਸਾ ਏਡ ਦੀ ਟੀਮ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ।
ਐਨ.ਜੀ.ਓ ਖਾਲਸਾ ਏਡ ਯੂ.ਕੇ ਦੇ ਐਮ.ਡੀ ਸ੍ਰ.ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਸਮਾਜ ਸੇਵਾ ਦੇ ਕੰਮਾਂ ਦੇ ਨਾਲ-ਨਾਲ ਸੰਕਟਕਾਲੀਨ/ਕੁਦਰਤੀ ਆਫ਼ਤਾਂ ਤੋ ਪ੍ਰਭਾਵਿਤ ਖੇਤਰਾਂ ਵਿਚ ਕੰਮ ਕਰਦੀ ਹੈ।
ਇਸ ਮੌਕੇ ਸ੍ਰ.ਹਰਜੀਤ ਸਿੰਘ ਐਸ.ਡੀ.ਐਮ, ਸ੍ਰ.ਗੁਰਮੀਤ ਸਿੰਘ ਢਿੱਲੋਂ ਡੀ.ਡੀ.ਪੀ.ਓ, ਸ੍ਰ.ਸੁਰਜੀਤ ਸਿੰਘ ਬੀ.ਡੀ.ਪੀ.ਓ ਅ