ਕ੍ਰਿਸਮਿਸ ਡੇ ਨੂੰ ਸਮਰਪਿਤ ਮਸੀਹ ਭਾਈਚਾਰੇ ਨੇ ਕੱਢੀ ਸ਼ੋਭਾ ਯਾਤਰਾ
ਫਿਰੋਜ਼ਪੁਰ: ਸ਼ਾਨੇ ਏ ਮਸੀਹਾ ਸ਼ੋਭਾ ਯਾਤਰਾ ਦਾ ਆਯੋਜਨ ਸਮੂਹ ਮਸੀਹੀ ਭਾਈਚਾਰੇ ਵਲੋਂ ਕੀਤਾ ਗਿਆ। ਜਿਸ ਦੀ ਅਗਵਾਈ ਜ਼ਿਲ•ਾ ਹੈੱਡਕੁਆਟਰ ਤੇ ਨਜ਼ਦੀਕੀ ਪਿੰਡਾਂ ਤੇ ਕਸਬਿਆਂ ਦੇ ਗਿਰਜਾ ਘਰਾਂ ਦੇ ਮੁੱਖੀਆਂ ਪਾਰਦੀ ਸਾਹਿਬਾਨਾਂ, ਪਾਸਟਰਜ਼ ਸਾਹਿਬਾਨਾਂ ਨੇ ਕੀਤੀ। ਇਸ ਦਾ ਆਰੰਭ ਚਰਚ ਆਫ ਨਾਰਥ ਇੰਡੀਆ ਫਿਰੋਜ਼ਪੁਰ ਕੈਂਟ ਤੋਂ ਪਾਦਰੀ ਪ੍ਰੇਮ ਮਸੀਹ ਦਨੇ ਕੀਤੀ। ਸਮੂਹ ਧਾਰਮਿਕ ਆਗੂਆਂ ਦੀ ਪ੍ਰਾਰਥਨਾਵਾਂ ਦੇ ਨਾਲ ਇਹ ਸ਼ਾਂਤੀ ਮਾਰਚ ਆਪਣੀ ਮੰਜਲ ਵੱਲ ਰਵਾਨਾ ਹੋਇਆ। ਵਜੀਰ ਵਾਲੀ ਬਿਲਡਿੰਗ ਵਿਖੇ ਜ਼ਿਲ•ਾ ਪ੍ਰਸਾਸ਼ਨ ਵਲੋਂ ਕਰਿਸ਼ਚਨ ਭਾਈਚਾਰੇ ਨੂੰ ਸਮਰਪਿਤ ਮਸੀਹ ਚੌਂਕ ਦਾ ਉਦਘਾਟਨ ਫਿਰੋਜ਼ਪੁਰ ਦਿਹਾਤੀ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਨੇ ਹੈਲਿਲੂਯਾਹ ਦੇ ਜੈਕਾਰਿਆਂ ਵਿਚ ਕੀਤਾ। ਇਸ ਮਸੀਹੀ ਚੌਂਕ ਨੂੰ ਸਾਰੀਆਂ ਕਰਿਸ਼ਚਨ ਸਵੈ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਬਣਾਇਆ ਗਿਆ। ਇਸ ਦੀ ਉਸਾਰੀ ਦੀ ਦੇਖ ਰੇਖ ਮਸੀਹ ਜਾਗਰਤੀ ਸਭਾ ਦੇ ਕਾਰਜਕਾਰਣੀ ਮੈਂਬਰਜ਼ ਸਮੇਤ ਪ੍ਰਧਾਨ ਸੁਸੀਲ ਕੁਮਾਰ ਚੇਅਰਮੈਨ ਸੈਮੂਅਲ ਵਿੱਕੀ ਨੇ ਕੀਤੀ। ਸੋਭਾ ਯਾਤਰਾ ਦੇ ਆਦਰ ਸਤਿਕਾਰ ਵਿਚ ਸਮਾਜਿਕ ਧਾਰਮਿਕ ਅਤੇ ਰਾਜਨੀਤਿਕ ਆਗੂਆਂ ਵਲੋਂ ਰਿਫੈਰਸ਼ਮੈਂਟ ਆਦਿ ਦੀਆਂ ਸਟਾਲਾਂ ਲਗਾ ਕੇ ਅਤੇ ਪਾਦਰੀ ਸਾਹਿਬਾਨਾਂ ਅਤੇ ਪਾਸਟਰਜ਼ ਸਾਹਿਬਾਨਾਂ ਦੇ ਗਲੇ ਵਿਚ ਫੁੱਲਾਂ ਦੇ ਹਾਲ ਪਾ ਕੇ ਕੀਤਾ। ਇਸ ਸੋਭਾ ਯਾਤਰਾ ਦੇ ਪ੍ਰਬੰਧ ਦਰਜਨਾਂ ਹੀ ਮਸੀਹ ਸਭਾਵਾਂ ਐਸੋਸੀਏਸ਼ਨਾਂ ਤੇ ਗਿਰਜਾ ਘਰਾਂ ਦੇ ਪ੍ਰਤੀਨਿਧਾਂ ਤੇ ਅਧਾਰਿਤ ਗਠਿਤ ਕ੍ਰਿਸਮਿਸ ਸੇਲੀਬਰੇਸ਼ਨ ਕਮੇਟੀ ਨੇ ਕੀਤਾ। ਜਿਸ ਦੀ ਪ੍ਰਧਾਨਗੀ ਪੁਨੂੰ ਭੱਟੀ, ਮੀਤ ਪ੍ਰਧਾਂਨ ਯਾਕੂਬ ਭੱਟੀ, ਸੁਸੀਲ ਸ਼ੀਲਾ, ਐਲਵਿਨ ਭੱਟੀ, ਸੈਮੂਅਲ ਮਸਤਾ, ਸੁਰਜਾ ਮਸੀਹ ਨੇ ਅਹਿਮ ਭੂਮਿਕਾ ਨਿਭਾਈ। ਪ੍ਰਭੂ ਯਿਸ਼ੂ ਮਸੀਹ ਜਾਗਤ ਮੁਕਤੀ ਦਾਤਾ ਦੇ ਜੀਵਨ ਸਬੰਧੀ ਝਾਕੀਆਂ ਵੀ ਵਿਖਾਈਆਂ ਗਈਆਂ। ਮੇਨ ਬਜਾਰ ਕੈਂਟ ਤੋਂ ਹੁੰਦੀ ਹੋਈ। ਇਹ ਸੋਭਾ ਯਾਤਰਾ ਬਸਤੀ ਟੈਂਕਾਂ ਵਾਲੀ ਰੇਲਵੇ ਸਟੇਸ਼ਨ, ਮਿਸ਼ਨ ਹਸਪਤਾਲ ਪਹੁੰਚੀ। ਜਿਥੇ ਇਸ ਦਾ ਸਮੂਹ ਸਟਾਫ ਮਿਸ਼ਨ ਹਸਪਤਾਲ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਸ਼ਹਿਰ ਪਹੁੰਚਣ ਤੇ ਨਗਰ ਨਿਗਮ ਕੌਂਸਲ ਦੇ ਪ੍ਰਧਾਨ ਦੀ ਅਗਵਾਈ ਵਿਚ ਮਸੀਹੀ ਭਾਈਚਾਰੇ ਦੇ ਧਾਰਮਿਕ ਆਗੂਆਂ ਦਾ ਸਤਿਕਾਰ ਕੀਤਾ ਗਿਆ। ਸ਼ਹੀਦ ਊਧਮ ਸਿੰਘ ਚੋਂਕ ਸਥਿਤ ਗਿਰਜਾਘਰ ਚਰਚ ਆਫ ਨਾਂਰਥ ਇੰਡੀਆ ਵਿਖੇ ਇਸ ਦੀ ਸਮਾਪਤੀ ਹੋਈ। ਇਸ ਮੌਕੇ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ• ਦੇ ਕੇ ਸਨਮਾਨਿਤ ਕੀਤਾ ਗਿਆ। ਪਾਸਟਰ ਐਸੋਸੀਏਸ਼ਨ ਪੰਜਾਬ ਵੱਲੋਂ ਪਾਸਟਰ ਯੋਹਾਨਾ ਭੱਟੀ, ਪਾਸਟਰਜ਼ ਐਸੋਸੀਏਸ਼ਨ ਆਲ ਇੰਡੀਆ ਬਿਸ਼ਪ ਸੁਰੇਸ਼ ਡੈਨੀਅਲ, ਸੈਮਸ਼ਨ ਬ੍ਰਿਗੇਡ ਕ੍ਰਿਸ਼ਨ ਯੂਥ ਯਾਕੂਬ ਭੱਟੀ, ਪਤਰਸ ਸੋਨੀ, ਵਿਜੈ ਗੋਰੀਆ, ਸੀਐੱਨਆਈ ਸ਼ਹਰ ਐਲਵਿਨ ਭੱਟੀ, ਪੰਨੂੰ ਭੱਟੀ, ਸੀਐੱਚਆਈ ਚਰਚ ਕੈਂਟ, ਪਾਦਰੀ ਪ੍ਰੇਮ ਮਸੀਹ, ਓਮ ਪ੍ਰਕਾਸ਼, ਮਸਹੀ ਜਾਗਰਤੀ ਸਭਾ ਸੁਸ਼ੀਲ ਕੁਮਾਰ ਸ਼ੀਲਾ, ਸੈਮੂਅਲ ਵਿੱਕੀ, ਡੀਕਨਸ ਕਰਾਈਸਟ, ਵਿਕਾਸ ਅਤੇ ਯੂਸਫ ਮਸੀਹ ਕਰਾਈਜਸਟ ਮਨਿਸਟਰੀ, ਤਰਸੇਮ ਭੱਟੀ, ਮਸੀਹ ਪ੍ਰਚਾਰ ਸਭਾ ਵੱਲੋਂ ਪਾਸਟਰ ਪ੍ਰਸ਼ੋਤਮ ਭੱਟੀ ਅਤੇ ਰਾਕੇਸ਼ ਪਾਲ ਆਦਿ ਨੇ ਵੀ ਭਾਗ ਲਿਆ।