ਕ੍ਰਾਸ ਕੇਸ ਮਾਮਲੇ ਚ ਪੁਲਿਸ ਵਲੋਂ ਇੱਕ ਤਰਫਾ ਕਾਰਵਾਈ ਕਰਨ ਦੇ ਲੱਗੇ ਦੋਸ਼
ਆਰ ਪੀ ਐਫ਼ ਦੇ ਅਧਿਕਾਰੀ ਅਤੇ ਕਰਮਚਾਰੀ ਦੇ ਆਪਸੀ ਝੱਗੜੇ ਦਾ ਮਾਮਲਾ
ਕ੍ਰਾਸ ਕੇਸ ਮਾਮਲੇ ਚ ਪੁਲਿਸ ਵਲੋਂ ਇੱਕ ਤਰਫਾ ਕਾਰਵਾਈ ਕਰਨ ਦੇ ਲੱਗੇ ਦੋਸ਼
ਆਰ ਪੀ ਐਫ਼ ਦੇ ਅਧਿਕਾਰੀ ਅਤੇ ਕਰਮਚਾਰੀ ਦੇ ਆਪਸੀ ਝੱਗੜੇ ਦਾ ਮਾਮਲਾ
ਫਿਰੋਜ਼ਪੁਰ 25 ਅਗਸਤ, 2022: ਆਰ ਪੀ ਐਫ਼ ਦੇ ਅਧਿਕਾਰੀ ਅਤੇ ਕਰਮਚਾਰੀ ਦੇ ਆਪਸੀ ਝੱਗੜੇ ਦੇ ਕ੍ਰਾਸ ਕੇਸ ਮਾਮਲੇ ਚ ਫਿਰੋਜ਼ਪੁਰ ਪੁਲੀਸ ਤੇ ਇੱਕ ਤਰਫਾ ਕਾਰਵਾਈ ਕਰਨ ਦੇ ਦੋਸ਼ ਲੱਗੇ ਹਨ। ਅੱਜ ਪ੍ਰੈਸ ਕਲੱਬ ਫਿਰੋਜ਼ਪੁਰ ਚ ਪ੍ਰੈਸ ਕਾਨਫਰੰਸ ਕਰਦੇ ਹੋਏ ਸਾਬਕਾ ਕਾਂਸਟੇਬਲ ਆਰਪੀਐਫ਼ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਹ ਆਲ ਇੰਡੀਆ ਆਰਪੀਐਫ ਐਸੋਸੀਏਸ਼ਨ ਫਿਰੋਜ਼ਪੁਰ ਮੰਡਲ ਦਾ ਬਤੌਰ ਜਨਰਲ ਸਕੱਤਰ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਆਪਣੇ ਅਧਿਕਾਰੀ ਅਮਿਤਾਭ ਅਸਿਸਟੈਂਟ ਕਮਾਂਡੈਂਟ ਰੇਲਵੇ ਮੰਡਲ ਫ਼ਿਰੋਜ਼ਪੁਰ ਨਾਲ ਇੱਕ ਮੀਟਿੰਗ ਦੌਰਾਨ
ਅਸਿਸਟੈਂਟ ਕਮਾਂਡੈਂਟ ਵੱਲੋਂ ਉਸ ਨਾਲ ਮਾਰ ਕੁੱਟ ਕੀਤੀ ਜਿਸ ਕਾਰਨ ਜਖਮੀ ਹਾਲਤ ਚ ਉਸ ਨੂੰ
ਸਿਵਲ ਹਸਪਤਾਲ ਫ਼ਿਰੋਜ਼ਪੁਰ ਦਾਖਲ ਹੋਣ ਪਿਆ। ਗੁਰਦਿਆਲ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਦੀ ਪੁਲੀਸ ਵਲੋ ਅਸਿਸਟੈਂਟ ਕਮਾਂਡੈਂਟ ਤੇ ਮਾਮਲਾ ਦਰਜ ਕਰ ਕੇ ਉਲਟਾ ਮੇਰੇ ਖਿਲਾਫ ਵੀ ਝੂਠਾ ਮਾਮਲਾ ਦਰਜ ਕਰ ਦਿੱਤਾ। ਜਿਸ ਤੇ ਰੇਲ ਵਿਭਾਗ ਵਲੋ ਮੈਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ। ਉਨਾਂ ਕਿਹਾ ਕਿ ਪੁਲੀਸ ਦੇ ਆਲਾ ਅਧਿਕਾਰੀਆਂ ਦੀ ਜਾਂਚ ਦੌਰਾਨ ਵੀ ਅਸੀਸਟੈਂਟ ਕਮਾਂਡੈਂਟ ਦੋਸ਼ੀ ਪਾਇਆ ਗਿਆ। ਪਰ ਇਸ ਦੇ ਬਾਵਜੂਦ ਥਾਣਾ ਸਦਰ ਦੀ ਪੁਲਿਸ ਵਲੋ ਉਕਤ ਅਧਿਕਾਰੀ ਖਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਜਿਸ ਦੇ ਚਲਦਿਆਂ ਉਕਤ ਆਰ ਪੀ ਆਫ ਦਾ ਅਧਿਕਾਰੀ ਬੇ ਖੌਫ ਹੋ ਕੇ ਤਰੱਕੀਆਂ ਲੈ ਕੇ ਰੇਲ ਵਿਭਾਗ ਚ ਨੌਕਰੀ ਕਰ ਰਿਹਾ ਹੈ। ਪੁਲਿਸ ਦੀ ਇਸ ਕਾਰਗੁਜਾਰੀ ਨੂੰ ਧੱਕੇਸ਼ਾਹੀ ਦਸਦੇ ਹੋਏ ਗੁਰਦਿਆਲ ਸਿੰਘ ਨੇ ਕਿਹਾ ਕਿ ਪੁਲੀਸ ਦੀ ਇੱਕ ਤਰਫਾ ਕਾਰਵਾਈ ਕਾਰਨ ਉਹ ਥਾਣੇ ਕਚਹਿਰੀਆਂ ਦੇ ਧੱਕੇ ਖਾ ਰਿਹਾ ਹੈ। ਇਸ ਸਾਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਭਾਰਤੀ ਕਮਿਊਨਿਸਟ ਪਾਰਟੀ, ਕੁਲ ਹਿੰਦ ਕਿਸਾਨ ਸਭਾ ਅਤੇ ਸਰਵ ਭਾਰਤ ਨੌਜਵਾਨ ਸਭਾ ਪੀਡ਼ਤ ਆਲ ਇੰਡੀਆ ਗੁਰਦਿਆਲ ਸਿੰਘ ਦੇ ਹੱਕ ਚ ਨਿੱਤਰੀਆਂ ਹਨ। ਕਾਮਰੇਡ ਹੰਸਰਾਜ ਗੋਲਡਨ, ਸੁਰਿੰਦਰ ਢੰਡੀਆਂ ਅਤੇ ਐਡਵੋਕੇਟ ਚਰਨਜੀਤ ਛਾਂਗਾਰਾਏ ਅਨੁਸਾਰ
ਪੁਲਿਸ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਆਗੂਆਂ ਚੇਤਾਵਨੀ ਭਰੇ ਲਹਿਜੇ ਕ ਕਿਹਾ ਕਿ ਜੇਕਰ ਪੀੜਤ ਨੂੰ ਇਨਸਾਫ ਨਾ ਮਿਲਿਆ ਤਾਂ ਪੁਲੀਸ ਖਿਲਾਫ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।