ਕੌਮੀ ਵੈਕਸੀਨੇਸ਼ਨ ਦਿਹਾੜੇ ਤੇ ਬੱਚਿਆ ਨੂੰ ਤੰਦਰੁਸਤ ਰੱਖਣ ਦੇ ਨੁਕਤੇ ਕੀਤੇ ਗਏ ਸਾਂਝੇ , ਸਿਹਤ ਪੱਖੋਂ ਤੰਦਰੁਸਤ ਬੱਚੇ ਹੀ ਦੇਸ਼ ਦਾ ਸੁਨਿਹਰੀ ਭਵਿੱਖ -ਡਾ ਰਜਿੰਦਰ ਅਰੋੜਾ
ਕੌਮੀ ਵੈਕਸੀਨੇਸ਼ਨ ਦਿਹਾੜੇ ਤੇ ਜਿਲਾ ਪੱਧਰੀ ਸਮਾਗਮ ਵਿੱਚ 12 ਤੋ 14 ਸਾਲਾਂ ਬੱਚਿਆਂ ਨੂੰ ਲੱਗਣ ਵਾਲੀ ਕੋਵਿਡ 19 ਵੈਕਸੀਨੇਸ਼ਨ ਦੀ ਕੀਤੀ ਗਈ ਸ਼ੁਰੂਆਤ
ਕੌਮੀ ਵੈਕਸੀਨੇਸ਼ਨ ਦਿਹਾੜੇ ਤੇ ਬੱਚਿਆ ਨੂੰ ਤੰਦਰੁਸਤ ਰੱਖਣ ਦੇ ਨੁਕਤੇ ਕੀਤੇ ਗਏ ਸਾਂਝੇ , ਸਿਹਤ ਪੱਖੋਂ ਤੰਦਰੁਸਤ ਬੱਚੇ ਹੀ ਦੇਸ਼ ਦਾ ਸੁਨਿਹਰੀ ਭਵਿੱਖ -ਡਾ ਰਜਿੰਦਰ ਅਰੋੜਾ
ਕੌਮੀ ਵੈਕਸੀਨੇਸ਼ਨ ਦਿਹਾੜੇ ਤੇ ਜਿਲਾ ਪੱਧਰੀ ਸਮਾਗਮ ਵਿੱਚ 12 ਤੋ 14 ਸਾਲਾਂ ਬੱਚਿਆਂ ਨੂੰ ਲੱਗਣ ਵਾਲੀ ਕੋਵਿਡ 19 ਵੈਕਸੀਨੇਸ਼ਨ ਦੀ ਕੀਤੀ ਗਈ ਸ਼ੁਰੂਆਤ
ਤੰਦਰੁਸਤ ਜੀਵਨ ਜਿਉਣ ਲਈ ਬੱਚੇ ਦਾ ਮੁਕੰਮਲ ਟੀਕਾਕਰਣ ਕਰਵਾਉਣਾ ਜ਼ਰੂਰੀ -ਡਾ: ਰਜਿੰਦਰ ਅਰੋੜਾ ਸਿਵਲ ਸਰਜਨ ਫਿਰੋਜ਼ਪੁਰ
ਬੱਚਿਆਂ ਨੂੰ ਪੂਰੇ ਟੀਕੇ ਲਵਾ ਕੇ ਸਿਹਤਮੰਦ ਸਮਾਜ ਦੀ ਸਿਰਜਨਾ ਵਿੱਚ ਦੇਓ ਆਪਣਾ ਸਹਿਯੋਗ-ਡਾ ਰੇਖਾ ਐਸ ਐਮ ਓ ਮਮਦੋਟ
ਫਿ਼ਰੋਜ਼ਪੁਰ 16 ਮਾਰਚ 2022 — ਕੌਮੀ ਵੈਕਸੀਨੇਸ਼ਨ ਦਿਹਾੜੇ ਤੇ ਅੱਜ ਸੀ ਐਚ ਸੀ ਮਮਦੋਟ ਵਿੱਖੇ ਕਰਵਾਏ ਗਏ ਜਿਲਾ੍ਹ ਪੱਧਰੀ ਸਮਾਗਮ ਵਿੱਚ ਬੱਚਿਆ ਨੂੰ ਤੰਦਰੁਸਤ ਰੱਖਣ ਲਈ ਮੁਕੰਮਲ ਟੀਕਾਕਰਣ ਕਰਵਾਉਣ ਸੰਬੰੰਧੀ ਪੇ੍ਰਰਿਤ ਕੀਤਾ ਗਿਆ।ਇਸ ਮੌਕੇ ਡਾ ਰਜਿੰਦਰ ਅਰੋੜਾ ਸਿਵਲ ਸਰਜਨ ਫਿਰੋਜ਼ਪੁਰ ਵਲੋ ਜਿੱਥੇ 12 ਤੋ 14 ਸਾਲਾਂ ਬੱਚਿਆਂ ਨੂੰ ਕੋਵਿਡ 19 ਵੈਕਸੀਨੇਸ਼ਨ ਲਗਾ ਬੱਚਿਆਂ ਨੂੰ ਇਸ ਬੀਮਾਰੀ ਤੋ ਬਚਾਅ ਸੰਬੰਧੀ ਟੀਕਾਕਰਨ ਦੀ ਸ਼ੁਰੂਆਤ ਕੀਤੀ ਗਈ ਉੱਥੇ ਹੀ ਉਨਾਂ੍ਹ ਕਿਹਾ ਕਿ ਸਿਹਤ ਪੱਖੋਂ ਤੰਦਰੁਸਤ ਬੱਚੇ ਹੀ ਦੇਸ਼ ਦਾ ਸੁਨਿਹਰੀ ਭਵਿੱਖ ਹਨ।ਅੱਜ ਸੀ ਐਚ ਸੀ ਮਮਦੋਟ ਵਿੱਖੇ ਕਰਵਾਏ ਗਏ ਸਮਾਗਮ ਵਿੱਚ ਡਾ ਰੇਖਾ ਐਸ ਐਮ ਓ ਮਮਦੋਟ, ਡਾ ਪੱਲਵੀ,ਅੰਕੁਸ਼ ਭੰਡਾਰੀ ਬੀ ਈ ਈ, ਹਰੀਸ਼ ਕਟਾਰੀਆ, ਮੈਡਮ ਰੁਬੀਨਾ ਸਕੂਲ ਪ੍ਰਿਸੀਪਲ ਸਮੇਤ ਪੈਰਾ ਮੈਡੀਕਲ ਸਟਾਫ ਤੇ ਆਮ ਲੋਕ ਹਾਜਰ ਸਨ।
ਇਸ ਸਮਾਗਮ ਵਿੱਚ ਚੰਡੀਗੜ ਤੋ ਪੁੱਜੀ ਨੁਕੜ ਨਾਟਕ ਦੀ ਟੀਮ ਅਤੇ ਸਕੂਲੀ ਬੱਚਿਆਂ ਵਲੋ ਵੈਕਸੀਨੇਸ਼ਨ ਸੰਬੰਧੀ ਜਾਗਰੁਕਤਾ ਕੀਤੀ ਗਈ ਤੇ ਸਮਾਗਮ ਵਿੱਚ ਪੁੱਜੇ ਲੋਕਾਂ ਨੂੰ ਆਪਣੀ ਪੇਸ਼ਕਾਰੀ ਰਾਹੀ ਬੱਚਿਆਂ ਦੇ ਟੀਕਾਕਰਨ ਲਈ ਪੇ੍ਰਰਿਤ ਕੀਤਾ।
ਡਾ: ਰਜਿੰਦਰ ਅਰੋੜਾ ਸਿਵਲ ਸਰਜਨ ਫਿਰੋਜ਼ਪੁਰ ਨੇ ਜੱਚਾ ਤੇ ਬੱਚਾ ਨੂੰ ਚੰਗੀ ਸਿਹਤ ਸੇਵਾਵਾਂ ਬਾਰੇ ਕਿਹਾ ਕਿ ਜੇਕਰ ਮਾਂ ਦੀ ਸਿਹਤ ਤੰਦਰੁਸਤ ਹੋਵੇਗੀ ਤਾਂ ਹੀ ਉਸਦਾ ਬੱਚਾ ਸਿਹਤ ਪੱਖੋਂ ਨਿਰੋਗ ਅਤੇ ਸਿਹਤਮੰਦ ਹੋਵੇਗਾ।ਉਨਾਂ੍ਹ ਕਿਹਾ ਕਿ ਗਰਭਵਤੀ ਔਰਤ ਨੂੰ ਬੱਚੇ ਦੀ ਤੰਦਰੁਸਤੀ ਲਈ ਜਿਥੇ ਆਪਣੀ ਸਿਹਤ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ, ਉਥੇ ਬੱਚੇ ਦੇ ਜਨਮ ਤੋਂ ਛੇ ਮਹੀਨੇ ਤੱਕ ਅਪਣੇ ਦੁੱਧ ਨਾਲ ਪਾਲਣ ਕਰਨਾ ਚਾਹੀਦਾ ਹੈ, ਜੋ ਬੱਚੇ ਲਈ ਅੰਮ੍ਰਿਤ ਵਾਂਗ ਸਾਬਤ ਹੁੰਦਾ ਹੈ। ਅੱਜ ਕਰਵਾਏ ਗਏ ਸੈਮੀਨਾਰ ਵਿੱਚ ਮੌਜੂਦ ਏ ਐਨ ਐਮ,ਆਸ਼ਾ ਵਰਕਰ ਅਤੇ ਆਮ ਲੋਕਾਂ ਨੂੰ ਸੰਬੋਧਨ ਕਰਦਿਆਂ ਡਾ ਰਜਿੰਦਰ ਅਰੋੜਾ ਸਿਵਲ ਸਰਜਨ, ਡਾ:ਰੇਖਾ ਸੀਨੀਅਰ ਮੈਡੀਕਲ ਅਫਸਰ,ਡਾ ਹਰਪ਼ੀਤ ਨੇ ਕਿਹਾ ਕਿ ਸਿਹਤਮੰਦ ਸਮਾਜ ਦੀ ਸਿਰਜਨਾ ਲਈ ਬੱਚਿਆਂ ਨੂੰ ਪੂਰੇ ਟੀਕਾਕਰਨ ਕਰਵਾਉਣ ਸਮੇ ਦੀ ਮੁੱਖ ਲੋੜ ਹੈ।ਇਸ ਮੌਕੇ ਡਾ ਰਜਿੰਦਰ ਅਰੋੜਾ ਸਿਵਲ ਸਰਜਨ, ਅੰਕੁਸ਼ ਭੰਡਾਰੀ ਬੀ ਈ ਈ ਨੇ ਕਿਹਾ ਕਿ ਬੱਚੇ ਦੇ ਜਨਮ ਤੋਂ ਲੈ ਕੇ ਲੱਗਦੇ ਟੀਕੇ ਸਮੇਂ-ਸਮੇਂ `ਤੇ ਲਗਾਉਣਾ ਨਾਲ ਜਿਥੇ ਬੱਚੇ ਦੀ ਬਿਮਾਰੀਆਂ ਨਾਲ ਲੜਣ ਦੀ ਸਮੱਰਥਾ ਵਧਦੀ ਹੈ, ਉਥੇ ਤੰਦਰੁਸਤ ਬੱਚਾ ਪੜ੍ਹਾਈ ਵਿਚ ਵੀ ਪਰਪੱਕ ਹੋ ਸਮਾਜ ਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ ਵਿੱਚ ਸਹਾਈ ਹੁੰਦਾ ਹੈ।ਉਨ੍ਹਾਂ ਕਿਹਾ ਕਿ ਜੇਕਰ ਬੱਚੇ ਨੂੰ ਬਚਪਨ ਵਿਚ ਸਹੀ ਸਮੇਂ ਤੇ ਟੀਕਾਕਰਣ ਹੁੰਦਾ ਹੈ ਤਾਂ ਉਸ ਬੱਚੇ ਦਾ ਪੋਲੀਓ, ਟੀ.ਬੀ. ਖਸਰਾ, ਪੀਲੀਆ ਅਤੇ ਕਾਲੀ ਖੰਘ ਆਦਿ ਗੰਭੀਰ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਉਨਾਂ੍ਹ ਕਿਹਾ ਕਿ ਦੇਸ਼ ਵਿਚੋਂ ਪੋਲੀਓ ਦੇ ਖਾਤਮੇ ਲਈ ਸਰਕਾਰ ਵੱਲੋਂ ਪੋਲੀਓ ਦੀ ਵੈਕਸੀਨ ਤਿਆਰ ਕੀਤੀ ਗਈ ਹੈ, ਜੋ ਸਮੇਂ-ਸਮੇਂ `ਤੇ ਪਿਛਲੇ ਲੰਬੇ ਸਮੇਂ ਤੋਂ ਬੱਚਿਆਂ ਨੂੰ ਪਿਲਾ ਕੇ ਦੇਸ਼ ਵਿਚੋਂ ਪੋਲੀਓ ਦਾ ਖਾਤਮਾ ਕੀਤਾ ਜਾ ਚੁੱਕਾ ਹੈ। ਇਸ ਮੋਕੇ ਉਹਨਾਂ ਕਿਹਾ ਕਿ ਜਿਥੇ ਇਕ ਤੋਂ ਦੂਸਰੇ ਬੱਚੇ ਦੀ ਪਲਾਨਿੰਗ ਵਿਚ 3 ਸਾਲ ਦਾ ਫਰਕ ਹੋਣਾ ਚਾਹੀਦਾ ਹੈ, ਉਥੇ ਔਰਤ ਨੂੰ 20 ਤੋਂ 35 ਸਾਲ ਤੱਕ ਦੀ ਉਮਰ ਵਿਚ ਹੀ ਗਰਭਧਾਰਨ ਕਰਨਾ ਚਾਹੀਦਾ ਹੈ, ਜੋ ਬੱਚੇ ਤੇ ਮਾਂ ਲਈ ਸਹੀ ਸਿੱਧ ਹੁੰਦਾ ਹੈ।
ਇਸ ਮੌਕੇ ਬੋਲਦਿਆਂ ਸ੍ਰੀ ਅੰਕੁਸ਼ ਭੰਡਾਰੀ ਬੀ.ਈ.ਈ ਨੇ ਕਿਹਾ ਕਿ ਸਿਵਲ ਹਸਪਤਾਲਾਂ ਵਿਚ ਗਰਭਵਤੀ ਔਰਤਾਂ ਦੇ ਨਾਲ-ਨਾਲ ਹਰੇਕ ਮਨੁੱਖ ਨੂੰ ਬਚਾਉਣ ਲਈ ਪੂਰੇ ਪ੍ਰਬੰਧ ਹਨ। ਉਨ੍ਹਾਂ ਕਿਹਾ ਕਿ ਜਿਥੇ ਸਰਕਾਰੀ ਹਸਪਤਾਲਾਂ ਵਿਚ ਮਾਹਿਰ ਡਾਕਟਰਾਂ ਵੱਲੋਂ ਆਧੁਨਿਕ ਮਸ਼ੀਨਾਂ ਨਾਲ ਮਰੀਜ਼ਾਂ ਦਾ ਚੈਕਅਪ ਕੀਤਾ ਜਾਂਦਾ ਹੈ, ਉਥੇ ਬਹੁਤੀਆਂ ਬਿਮਾਰੀਆਂ ਦੀ ਦਵਾਈ ਹਸਪਤਾਲ ਵਿਚੋਂ ਮੁਫਤ ਦੇ ਕੇ ਮਰੀਜ਼ ਨੂੰ ਬਚਾਉਣ ਦਾ ਹਰ ਉਪਰਾਲਾ ਕੀਤਾ ਜਾਂਦਾ ਹੈ।ਇਸ ਮੋਕੇ ਉਹਨਾਂ ਕਿਹਾ ਕਿ ਜਨਮ ਤੋਂ ਲੈ ਕੇ ਛੇ ਮਹੀਨੇ ਤੱਕ ਮਾਂ ਦਾ ਦੁੱਧ ਹੀ ਬੱਚੇ ਲਈ ਮੁਕੰਮਲ ਖੁਰਾਕ ਹੈ। ਉਹਨਾਂ ਦੱਸਿਆ ਕਿ ਸਰਕਾਰੀ ਹਸਪਤਾਲ ਵਿਚ 0-1 ਦੇ ਲੜ੍ਹਕੇ ਅਤੇ 0-5 ਸਾਲ ਦੀਆਂ ਲੜਕੀਆਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰੀ ਸਹੂਲਤਾਂ ਦਾ ਵੱਧ ਤੋਂ ਵੱਧ ਲਾਹਾ ਲੈ ਕੇ ਸਿਹਤਮੰਤ ਸਮਾਜ ਦੀ ਸਿਰਜਨਾ ਵਿਚ ਆਪਣਾ ਯੋਗਦਾਨ ਪਾਉਣ।ਇਸ ਮੌਕੇ ਪੋਲੀਓ ਵਿੱਚ ਵਧੀਆਂ ਸੇਵਾਵਾਂ ਪ੍ਰਦਾਨ ਕਰਨ ਬਦਲੇ ਮੈਡਮ ਜ਼ਸਵਿੰਦਰ ਏ ਐਨ ਐਮ ਤੇ ਆਸ਼ਾ ਵਰਕਰਾਂ ਨੂੰ ਸਿਵਲ ਸਰਜ਼ਨ ਫਿਰੋਜ਼ਪੁਰ ਨੇ ਸਨਮਾਨਤ ਕੀਤਾ। ਇਸ ਮੌਕੇ ਅਮਰਜੀਤ,ਮਹਿੰਦਰਪਾਲ ਮੇਲ ਵਰਕਰ,ਮੈਡਮ ਜਗਰੂਪ,ਮੈਡਮ ਗੁਰਵਿੰਦਰ ਪ੍ਰਸੀਪਲ ਸਮੇਤ ਵੱਡੀ ਤਦਾਦ ਵਿੱਚ ਲੋਕ ਮੌਜੂਦ ਸਨ।