ਕੈਬਨਿਟ ਮੰਤਰੀ ਸ੍ਰ.ਜਨਮੇਜਾ ਸਿੰਘ ਸੇਖੋਂ ਵੱਲੋਂ ਹੂਸੈਨੀਵਾਲਾ ਵਿਖੇ ਰੀਟਰੀਟ ਸੈਰਾਮਨੀ ਵੇਖੀ
ਫਿਰੋਜ਼ਪੁਰ 25 ਜਨਵਰੀ (ਏ.ਸੀ.ਚਾਵਲਾ) ਅੱਜ ਸ੍ਰ.ਜਨਮੇਜਾ ਸਿੰਘ ਸੇਖੋਂ ਲੋਕ ਨਿਰਮਾਣ ਅਤੇ ਸੈਨਿਕ ਸੇਵਾਵਾਂ ਮੰਤਰੀ ਪੰਜਾਬ ਹਿੰਦ-ਪਾਕਿ ਬਾਰਡਰ ਹੂਸੈਨੀਵਾਲਾ ਸਰਹੱਦ ਤੇ ਹੁੰਦੀ ਰੀਟਰੀਟ ਸੈਰਾਮਨੀ (ਝੰਡਾ ਉਤਾਰਨ) ਦੀ ਰਸਮ ਵੇਖਣ ਪਹੁੰਚੇ। ਇਸ ਮੌਕੇ ਉਨ•ਾਂ ਨਾਲ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ, ਸ੍ਰੀ.ਸੰਦੀਪ ਸਿੰਘ ਗੜਾ ਐਸ.ਡੀ.ਐਮ ਫਿਰੋਜ਼ਪੁਰ, ਸ੍ਰ.ਅਮਰਜੀਤ ਸਿੰਘ ਡੀ.ਐਸ.ਪੀ, ਸ੍ਰੀ.ਵਿਭੋਰ ਸ਼ਰਮਾ, ਮਾਸਟਰ ਗੁਰਨਾਮ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਆਗੂ ਵੀ ਹਾਜਰ ਸਨ। ਕੈਬਨਿਟ ਮੰਤਰੀ ਸ੍ਰ.ਜਨਮੇਜਾ ਸਿੰਘ ਸੇਖੋਂ ਵੱਲੋਂ ਸੀਮਾ ਸੁਰੱਖਿਆ ਬਲ਼ਾ ਨੂੰ ਮਿਠਾਈ ਅਤੇ ਫਲ ਦਿੱਤੇ ਅਤੇ ਉਨ•ਾਂ ਗਣਤੰਤਰ ਦਿਵਸ ਦੀਆਂ ਵਧਾਈ ਦਿੱਤੀ। ਉਨ•ਾਂ ਕਿਹਾ ਕਿ ਬੀ.ਐਸ.ਐਫ ਦੇ ਜਵਾਨ ਅਤੇ ਅਧਿਕਾਰੀ ਸਾਡੀਆਂ ਸਰਹੱਦਾਂ ਦੇ ਰਖਵਾਲੇ ਹਨ। ਜਿਨ•ਾਂ ਤੇ ਪੂਰੀ ਕੌਮ ਨੂੰ ਮਾਣ ਹੈ। ਸ੍ਰ.ਜਨਮੇਜਾ ਸਿੰਘ ਸੇਖੋਂ ਵੱਲੋਂ ਕੱਲ• ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ ਵਿਖੇ ਹੋਣ ਵਾਲੇ ਜ਼ਿਲ•ਾ ਪੱਧਰੀ ਸਮਾਗਮ ਵਿਚ ਮੁੱਖ ਮਹਿਮਾਨ ਵੱਜੋ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ।