ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਸ਼ਾਨ ਕਿਸਾਨੀ ਨੂੰ ਮੁੜ ਬਹਾਲ ਕਰਵਾਨ ਗੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਸ਼ਾਨ ਕਿਸਾਨੀ ਨੂੰ ਮੁੜ ਬਹਾਲ ਕਰਵਾਨ ਗੇ
ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਸ਼ਾਨ ਕਿਸਾਨੀ ਨੂੰ ਮੁੜ ਬਹਾਲ ਕਰਵਾਨਗੇ
-ਰੰਜਮ ਕਾਮਰਾ ਫ਼ਾਜ਼ਿਲਕਾ, ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਰੰਜਮ ਕਾਮਰਾ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਸ਼ੁਰੂ ਕੀਤੀ ' ਕਰਜਾ ਕੁਰਕੀ ਖ਼ਤਮ ਫ਼ਸਲਾਂ ਦੀ ਪੂਰੀ ਰਕਮ' ਮੁਹਿੰਮ ਤਹਿਤ ਦਰਜ਼ਨ ਦੇ ਕਰੀਬ ਪਿੰਡਾਂ ਵਿਚ ਕਿਸਾਨਾਂ ਦੇ ਕਰਜਾ ਮੁਆਫੀ ਦੇ ਫਾਰਮ ਭਰੇ ਗਏ। ਇਸ ਮੌਕੇ ਵੱਖ ਵੱਖ ਥਾਵਾਂ 'ਤੇ ਸੰਬੋਧਨ ਕਰਦਿਆਂ ਸ੍ਰੀ ਰੰਜਮ ਕਾਮਰਾ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ ਅਕਾਲੀ ਭਾਜਪਾ ਗਠਜੋੜ ਵਲੋਂ ਫੈਲਾਇਆ ਜਾ ਰਿਹਾ ਭ੍ਰਿਸ਼ਟਾਚਾਰ ਨੇ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਰਬਾਦੀ ਦੇ ਰਾਹ ਪਾ ਦਿੱਤਾ ਹੈ ਅਤੇ ਸੂਬੇ ਅੰਦਰ ਗਰੀਬ ਕਿਸਾਨ ਅਤੇ ਮਜ਼ਦੂਰਾਂ ਜੋ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋਏ ਹਨ, ਉਸ ਲਈ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਜਿੰਮੇਵਾਰ ਹੈ। ਉਨ•ਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਫ਼ਸਲਾਂ ਦੇ ਮੁੱਲ ਸਹੀ ਨਾ ਦੇਣ ਕਾਰਨ ਕਿਸਾਨ ਕਰਜਾਈ ਹੋ ਕੇ ਖੁਦਕੁਸ਼ੀਆਂ ਕਰ ਰਿਹਾ ਹੈ। ਉਨ•ਾਂ ਕਿਹਾ ਕਿ ਹੁਣ ਪੰਜਾਬ ਕਾਂਗਰਸ ਨੇ ਕਿਸਾਨਾਂ ਦਾ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕਰਜਾ ਕੁਰਜੀ ਖ਼ਤਮ, ਫ਼ਸਲ ਦੀ ਪੂਰੀ ਰਕਮ ਤਹਿਤ ਪਿੰਡਾਂ ਅੰਦਰ ਜੋ ਮੂਹਿੰਮ ਛੇੜੀ ਹੈ ਉਹ ਉਸ ਤੇ ਖ਼ਰੇ ਉਤਰਣ ਗੇ। ਉਨ•ਾਂ ਕਿਹਾ ਕਿ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਕਾਂਗਰਸ ਸਰਕਾਰ ਦਾ ਆਉਣਾ ਜਰੂਰੀ ਹੈ, ਕੈਪਟਨ ਅਮਰਿੰਦਰ ਸਿੰਘ ਹੀ ਇਕ ਅਜਿਹਾ ਵਿਅਕਤੀ ਹੈ ਜੋ ਪੰਜਾਬ ਦੀ ਸ਼ਾਨ ਕਿਸਾਨੀ ਨੂੰ ਮੁੜ ਬਹਾਲ ਕਰਵਾ ਸਕਦਾ ਹੈ। ਇਸ ਮੌਕੇ ਉਨ•ਾਂ ਪਿੰਡ ਮੋਜਮ , ਮੋਹਾਰ ਖਿਵਾ,ਮੋਹਾਰ ਸੋਨਾਂ,ਕਰਨੀ ਖੇੜਾ,ਸ਼ਤੀਰ ਵਾਲਾ,ਬਕੇਨ ਵਾਲਾ,ਬਾਧਾ,ਨਵਾ ਹਸਤਾ ਆਦਿ ਪਿੰਡਾਂ ਵਿਚ ਜਾ ਕੇ ਕਿਸਾਨਾਂ ਦੇ ਫਾਰਮ ਭਰੇ। ਇਸ ਮੌਕੇ ਉਨ•ਾਂ ਨਾਲ ਬਲਾਕ ਕਾਂਗਰਸ ਖੇਤ ਅਤੇ ਮਜ਼ਦੂਰ ਸੇਲ ਦੇ ਪ੍ਰਧਾਨ ਡਾ. ਜਸਵੰਤ, ਪਰਦੀਪ ਬਾਜਵਾ ਮੀਤ ਪ੍ਰਧਾਨ ਬਲਾਕ ਯੂਥ ਕਾਂਗਰਸ ਕਮੇਟੀ, ਐਡਵੋਕੇਟ ਚੰਦਰ ਪ੍ਰਕਾਸ਼, ਮਨਦੀਪ ਵਢੇਰਾ, ਰਾਜ ਕੁਮਾਰ ਨਾਰੰਗ , ਪ੍ਰਸ਼ਾਂਤ ਸ਼ਰਮਾ, ਬੰਟੀ ਬਜਾਜ, ਮਨਦੀਪ ਕਾਲੂ, ਸੰਦੀਪ ਸੰਧ ਤੋਂ ਇਲਾਵਾ ਹੋਰ ਕਾਂਗਰਸੀ ਆਗੂ ਹਾਜ਼ਰ ਸਨ।