Ferozepur News

ਅਰਵਿੰਦਰ ਪਾਲ ਸਿੰਘ ਭੱਟੀ ਸੁਪਰਡੈਂਟ ਕੇਦਰੀ ਜੇਲ ਫਿਰੋਜ਼ਪੁਰ  ਡੀ.ਜੀ.ਪੀ. ਡਿਸਕ ਨਾਲ ਸਨਮਾਨਿਤ

ਅਰਵਿੰਦਰ ਪਾਲ ਸਿੰਘ ਭੱਟੀ ਸੁਪਰਡੈਂਟ ਕੇਦਰੀ ਜੇਲ ਫਿਰੋਜ਼ਪੁਰ  ਡੀ.ਜੀ.ਪੀ. ਡਿਸਕ ਨਾਲ ਸਨਮਾਨਿਤ

ਅਰਵਿੰਦਰ ਪਾਲ ਸਿੰਘ ਭੱਟੀ ਸੁਪਰਡੈਂਟ ਕੇਦਰੀ ਜੇਲ ਫਿਰੋਜ਼ਪੁਰ  ਡੀ.ਜੀ.ਪੀ. ਡਿਸਕ ਨਾਲ ਸਨਮਾਨਿਤ
ਫਿਰੋਜਪੁਰ, JULY, 5, 2020: ਮਾਨਯੋਗ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਜੇਲ੍ਹਾਂ ਪੰਜਾਬ ਚੰਡੀਗੜ੍ਹ ਜੀ ਵਲੋਂ ਸ੍ਰੀ ਅਰਵਿੰਦਰ ਪਾਲ ਸਿੰਘ ਭੱਟੀ ਸੁਪਰਡੈਂਟ , ਕੇਂਦਰੀ ਜੇਲ੍ਹ ਫਿਰੋਜਪੁਰ ਜੀ ਨੂੰ ਉਹਨਾਂ ਦੀ ਵਧੀਆ ਕਾਰੁਜਗਾਰੀ ਦੇ ਚੱਲਦਿਆਂ ਡੀ.ਜੀ.ਪੀ. ਡਿਸਕ ਨਾਲ ਸਨਮਾਨਿਤ ਕੀਤਾ ਗਿਆ ਹੈ । ਜੇਲ੍ਹ ਵਿਭਾਗ / ਪੁਲਿਸ ਮਹਿਕਮੇ ਵਿੱਚ ਇਹ ਡਿਸਕ ਕਰਮਚਾਰੀਆਂ / ਅਧਿਕਾਰੀਆਂ ਨੂੰ ਕਿਸੇ ਵਿਸ਼ੇਸ਼ ਉਪਰਾਲੇ ਜਾਂ ਫਿਰ ਸ਼ਲਾਂਘਾਯੋਗ ਕੰਮਾਂ ਲਈ ਮਿਲਦੀ ਹੈ , ਵਰਣਨਯੋਗ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਸ਼੍ਰੀ ਅਰਵਿੰਦਰ ਪਾਲ ਸਿੰਘ ਭੱਟੀ ਜੀ ਵਲੋਂ ਜੇਲ੍ਹ ਵਿੱਚ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਅਤੇ ਸ਼ਰਾਰਤੀ ਅਨਸਰਾਂ ਵਲੋਂ ਨਵੇਂ – ਨਵੇਂ ਤਰੀਕਿਆ ਨਾਲ ਜੇਲ੍ਹ ਅੰਦਰ ਲਿਆਂਦੇ ਜਾਣ ਵਾਲੇ ਮੋਬਾਇਲ ਫੋਨਾਂ ਦੀ ਬਰਾਮਦਗੀ ਕਰਨ ਕਰਕੇ ਅਤੇ ਇਸ ਤੋਂ ਇਲਾਵਾ COVID – 19 ਵਰਗੀ ਮਹਾਂਮਾਰੀ ਵਿੱਚ ਜੇਲ੍ਹ ਵਿੱਚ ਬੰਦ ਬੰਦੀਆਂ ਦੇ ਭਲਾਈ ਲਈ ਕੀਤੇ ਜਾ ਰਹੇ ਅਣਥੱਕ ਉਪਰਾਲਿਆਂ ਕਰਕੇ ਇਹ ਡਿਸਕ ਪ੍ਰਾਪਤ ਹੋਈ ਹੈ ।

ਅਰਵਿੰਦਰ ਪਾਲ ਸਿੰਘ ਭੱਟੀ ਸੁਪਰਡੈਂਟ ਕੇਦਰੀ ਜੇਲ ਫਿਰੋਜ਼ਪੁਰ  ਡੀ.ਜੀ.ਪੀ. ਡਿਸਕ ਨਾਲ ਸਨਮਾਨਿਤ

ਸ੍ਰੀ ਅਰਵਿੰਦਰ ਪਾਲ ਸਿੰਘ ਜੀ ਵਲੋਂ ਮਾਨਯੋਗ ਜੇਲ੍ਹ ਮੰਤਰੀ ਸ਼੍ਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਮਾਨਯੋਗ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਜੇਲਾਂ ਪੰਜਾਬ ਚੰਡੀਗੜ੍ਹ ਜੀ ਅਤੇ ਜੇਲ੍ਹ ਵਿਭਾਗ ਦਾ ਇਸ ਸਨਮਾਨ ਲਈ ਧੰਨਵਾਦ ਕੀਤਾ ਅਤੇ ਉਹਨਾਂ ਵਲੋਂ ਇਹ ਯਕੀਨ ਦੁਆਇਆ ਕਿ ਅੱਗੇ ਤੋਂ ਵੀ ਇਸ ਪ੍ਰਕਾਰ ਬੰਦੀਆਂ ਦੀ ਭਲਾਈ ਲਈ ਹਰ ਸੰਭਵ ਯਤਨ ਜਾਰੀ ਰਹਿਣਗੇ ਅਤੇ ਜੇਲ੍ਹ ਮਹਿਕਮੇ ਦੀ ਖਰਾਬ ਹੋਈ ਸ਼ਵੀ ਨੂੰ ਸੁਧਾਰਨ ਦਾ ਹਰ ਸੰਭਵ ਯਤਨ ਕੀਤਾ ਜਾਏਗਾ ।

Related Articles

Leave a Reply

Your email address will not be published. Required fields are marked *

Back to top button