Ferozepur News
ਕਿ੍ਸ਼ਨਾ ਬਾਸਕਿਟ ਬਾਲ ਕਲੱਬ ਨੇ ਖਿਡਾਰੀਆਂ ਨੂੰ ਵੰਡੀਆਂ ਖੇਡ ਕਿੱਟਾਂ
ਹਰੇਕ ਕਿੱਟ ਵਿਚ ਟਰੈਕ ਸੂਟ, ਸਪੋਰਟਸ ਸ਼ੂਜ਼ ਅਤੇ ਹੋਰ ਲੋੜੀਂਦਾ ਸਮਾਨ ਮੋਜੂਦ
ਕਿ੍ਸ਼ਨਾ ਬਾਸਕਿਟ ਬਾਲ ਕਲੱਬ ਨੇ ਖਿਡਾਰੀਆਂ ਨੂੰ ਵੰਡੀਆਂ ਖੇਡ ਕਿੱਟਾਂ
-ਹਰੇਕ ਕਿੱਟ ਵਿਚ ਟਰੈਕ ਸੂਟ, ਸਪੋਰਟਸ ਸ਼ੂਜ਼ ਅਤੇ ਹੋਰ ਲੋੜੀਂਦਾ ਸਮਾਨ ਮੋਜੂਦ
-ਚੰਗੇ ਖਿਡਾਰੀ ਪੈਦਾ ਕਰਨ ਲਈ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣੀਆਂ ਜਰੂਰੀ; ਅਸ਼ਵਨੀ ਕੁਮਾਰ,ਡਿਪਟੀ ਕਮਾਂਡੈਂਟ ਬੀਐਸਐਫ
ਫਿਰੋਜ਼ਪੁਰ 15 ਜਨਵਰੀ () ਇਲਾਕੇ ਦੀ ਨਾਮਵਰ ਖੇਡ ਸੰਸਥਾ ਕਿ੍ਸ਼ਨਾ ਬਾਸਕਿਟਬਾਲ ਕਲੱਬ ਵੱਲੋਂ ਹਰ ਸਾਲ ਗਰਮੀਆਂ ਜਾਂ ਸਰਦੀਆਂ ਵਿਚ ਜਿਥੇ ਖਿਡਾਰੀਆਂ ਦੇ ਬਾਸਕਿਟਬਾਲ ਖੇਡ ਕੈਂਪ ਲਾਏ ਜਾਂਦੇ ਹਨ, ਉਥੇ ਹਰ ਸਾਲ ਵੱਖ ਵੱਖ ਖੇਡਾਂ ਨਾਲ ਸਬੰਧਤ ਜਰੂਰਤਮੰਦ ਖਿਡਾਰੀਆਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੀ ਉਪਰਾਲੇ ਕੀਤੇ ਜਾਂਦੇ ਹਨ। ਇਸੇ ਸਿਲਸਿਲੇ ਵਿਚ ਕੇ ਬੀ ਸੀ ਦੀ ਟੀਮ ਅਤੇ ਆਗੂਆਂ ਵੱਲੋਂ ਅਸ਼ਵਨੀ ਕੁਮਾਰ ਡਿਪਟੀ ਕਮਾਂਡੈਂਟ ਬੀਐਸਐਫ ਦੀ ਅਗੁਵਾਈ ਵਿਚ ਸ਼ੁੱਕਰਵਾਰ ਸ਼ਾਮ ਨੂੰ ਫਿਰੋਜ਼ਪੁਰ ਦੇ ਸ਼ਹੀਦ ਭਗਤ ਸਿੰਘ ਸਟੇਡਿਅਮ ਦੇ ਇਨਡੋਰ ਹਾਲ ਵਿਚ ਵੱਖ ਵੱਖ ਖੇਡਾਂ ਦੇ ਖਿਡਾਰੀਆਂ ਨੂੰ ਸਪੋਰਟਸ ਕਿੱਟਾਂ ਤਕਸੀਮ ਕੀਤੀਆਂ ਗਈਆਂ। ਇਸ ਮੌਕੇ ਆਪਣੇ ਸੰਬੋਧਨ ਵਿਚ ਕੇ ਬੀ ਸੀ ਦੇ ਸੈਕਟਰੀ ਅਮਰੀਕ ਸਿੰਘ ਸਿੱਧੂ ਨੇ ਦੱਸਿਆ ਕਿ ਸਾਲ 2014 ਵਿਚ ਹੌਂਦ ਵਿਚ ਆਈ ਕੇਬੀਸੀ ਵੱਲੋਂ ਹਰ ਸਾਲ ਗਰਮੀਆਂ ਅਤੇ ਸਰਦੀਆਂ ਵਿਚ ਬਾਸਕਿਟੱਬਾਲ ਕੈਂਪ ਲਾਏ ਜਾਂਦੇ ਹਨ। ਇੰਨ੍ਹਾਂ ਕੈਂਪਾਂ ਵਿਚ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀਆਂ ਵੱਲੋਂ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਕੈਂਪ ਦੇ ਸਮਾਪਨ ’ਤੇ ਸ਼ਾਨਦਾਰ ਸਮਾਗਮ ਕਰਵਾ ਕੇ ਕਈ ਕੌਮਾਂਤਰੀ ਖਿਡਾਰੀਆਂ ਅਤੇ ਉਚ ਅਧਿਕਾਰੀਆਂ ਨੂੰ ਬੁਲਾ ਕੇ ਖਿਡਾਰੀਆਂ ਦੇ ਰੂਬਰੂ ਕਰਵਾਇਆ ਜਾਂਦਾ ਹੈ, ਜਿਸ ਤੋਂ ਖਿਡਾਰੀਆਂ ਨੂੰ ਚੰਗੀ ਪ੍ਰੇਰਣਾ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਕੋਰੋਨਾ ਕਾਰਣ ਕੈਂਪ ਤਾਂ ਨਹੀਂ ਲਗਾਏ ਜਾ ਸੱਕੇ ਪਰ ਖਿਡਾਰੀਆਂ ਨੂੰ ਉਤਸਾਹਿਤ ਕਰਨ ਦੇ ਇਰਾਦੇ ਨਾਲ ਕੇਬੀਸੀ ਦੀ ਟੀਮ ਵੱਲੋਂ ਵੱਖ ਵੱਖ ਖੇਡਾਂ ਦੇ 25 ਖਿਡਾਰੀਆਂ ਨੂੰ ਸਪੋਰਟਸ ਕਿੱਟਾਂ ਵੰਡੀਆਂ ਗਈਆਂ ਹਨ। ਇੰਨ੍ਹਾਂ ਵਿਚੋਂ ਹੈਂਡਬਾਲ,ਕਬੱਡੀ,ਐਥਲੈਟਿਕਸ ,ਬੈਡਮਿੰਟਨ ਅਤੇ ਬਾਸਕਿਟਬਾਲ ਦੇ ਖਿਡਾਰੀ ਸ਼ਾਮਿਲ ਹਨ। ਇਸ ਮੋਕੇ ਆਪਣੇ ਸੰਬੋਧਨ ਵਿਚ ਕਲੱਬ ਦੇ ਆਗੂ ਅਤੇ ਮੁੱਖ ਮਹਿਮਾਨ ਅਸ਼ਵਨੀ ਕੁਮਾਰ ਡਿਪਟੀ ਕਮਾਂਡੈਂਟ ਬੀਐਸਐਫ ਨੇ ਖਿਡਾਰੀਆਂ ਨੂੰ ਪੂਰੀ ਲਗਨ ਅਤੇ ਮਿਹਨਤ ਨਾਲ ਖੇਡਣ ਲਈ ਪ੍ਰੇਰਿਤ ਕੀਤਾ। ਅਸ਼ਵਨੀ ਕੁਮਾਰ ਨੇ ਆਖਿਆ ਕਿ ਸਿਰਫ ਖੇਡਾਂ ਹੀ ਜਰੂਰੀ ਨਹੀਂ ਹਨ,ਸਗੋਂ ਖੇਡਾਂ ਦੇ ਨਾਲ ਨਾਲ ਪੜ੍ਹਾਈ ਵੱਲ ਧਿਆਨ ਦੇਣਾ ਵੀ ਜਰੂਰੀ ਹੈ। ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਮਾਰੀਆਂ ਮੱਲਾਂ ਨਾਲ ਹੀ ਵੱਡੇ ਮੁਕਾਮ ਹਾਸਲ ਕੀਤੇ ਜਾ ਸੱਕਦੇ ਹਨ। ਇਸ ਮੋਕੇ ਹੋਰਨਾਂ ਤੋਂ ਇਲਾਵਾ ਕਿ੍ਸ਼ਨਾ ਬਾਸਕਿਟਬਾਲ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਮਨੋਜ ਕੁਮਾਰ ‘ਟਿੰਕ’ੂ ਗੁੱਪਤਾ, ਅਮਰੀਕ ਸਿੱਧੂ, ਪਰਮਿੰਦਰ ਸਿੰਘ ਥਿੰਦ,ਰਾਜੇਸ਼ ਕੁਮਾਰ ਤੋਂ ਇਲਾਵਾ ਖੇਡ ਕੋਚ ਗਗਨ ਮਾਟਾ,ਗੁਰਜੀਤ ਸਿੰਘ, ਰੁਪਿੰਦਰ ਸਿੰਘ,ਅਵਤਾਰ ਕੋਰ,ਵਿਸ਼ਵਜੀਤ ਸਿੰਘ,ਗਗਨ ਸਿੰਘ ,ਜਸਵਿੰਦਰ ਸਿੰਘ,ਸਿਧਾਰਥ ਅਤੇ ਹੋਰ ਵੀ ਕਈ ਹਾਜ਼ਰ ਸਨ।