ਕਿਸਾਨ ਮਜ਼ਦੂਰ ਸੰਘਰਸ਼ ਜਥੇਬੰਦੀ ਵੱਲੋਂ ਜ਼ਿਲ੍ਹੇ ਦੇ ਡੀਸੀ ਨੂੰ ਮੰਗ ਪੱਤਰ ਸੌਂਪ ਕੇ ਕਿਸਾਨ ਵਿਰੋਧੀ ਆਰਡੀਨੈਂਸ ਰੱਦ ਕਰਨ ਦੀ ਮੰਗ ਕੀਤੀ- ਲੋਹਕਾ
ਕਿਸਾਨ ਮਜ਼ਦੂਰ ਸੰਘਰਸ਼ ਜਥੇਬੰਦੀ ਵੱਲੋਂ ਜ਼ਿਲ੍ਹੇ ਦੇ ਡੀਸੀ ਨੂੰ ਮੰਗ ਪੱਤਰ ਸੌਂਪ ਕੇ ਕਿਸਾਨ ਵਿਰੋਧੀ ਆਰਡੀਨੈਂਸ ਰੱਦ ਕਰਨ ਦੀ ਮੰਗ ਕੀਤੀ- ਲੋਹਕਾ
ਫਿਰੋਜ਼ਪੁਰ, 14.12.2020: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਆਗੂ ਸੁਖਵੰਤ ਸਿੰਘ ਲੋਹਕਾ ਦੀ ਪ੍ਰਧਾਨਗੀ ਹੇਠ ਕਿਸਾਨਾਂ ਤੇ ਮਜ਼ਦੂਰਾਂ ਨੇ ਜ਼ਿਲ੍ਹੇ ਫਿਰੋਜ਼ਪੁਰ ਦੇ ਡੀ ਸੀ ਨੂੰ ਆਪਣਾ ਮੰਗ ਪੱਤਰ ਸੌਂਪਿਆ.ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਵੰਤ ਸਿੰਘ ਲੋਹਕਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜੋ ਕਿਸਾਨ ਵਿਰੋਧੀ ਕਾਨੂੰਨ ਪਾਸ ਕੀਤੇ ਹਨ. ਉਨ੍ਹਾਂ ਨੂੰ ਰੱਦ ਕਰਾਉਣ ਲਈ ਵੱਡੀ ਪੱਧਰ ਤੇ ਪੂਰੇ ਦੇਸ਼ ਵਿੱਚ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਯਾਰੀ ਹੈ. ਪਰ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੀ ਮੰਗ ਮੰਨਣ ਦੀ ਬਜਾਏ. ਸਗੋਂ ਅੜੀਅਲ ਤੇ ਹੰਕਾਰ ਭਰਿਆ ਰਵੱਈਆ ਅਖਤਿਆਰ ਕਰੀ ਬੇੈਠੀ ਜੋ ਦੇਸ਼ ਲਈ ਘਾਤਕ ਹੈ .
ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਮਝ ਲੈਣਾ ਚਾਹੀਦਾ ਕਿ ਕਿਸਾਨਾਂ ਵੱਲੋ ਅੰਦੋਲਨ ਦਿਨ ਪ੍ਰਤੀ ਦਿਨ ਹੋਰ ਤਿੱਖਾ ਕੀਤਾ ਜਾ ਰਿਹਾ ਹੈ . ਅੱਜ ਦੇ ਮੰਗ ਪੱਤਰ ਵਿੱਚ ਕੇਂਦਰ ਸਰਕਾਰ ਵੱਲੋਂ ਉਕਤ ਤਿੰਨੇ ਕਾਨੂੰਨ ਤੁਰੰਤ ਰੱਦ ਕਰਨਾ ਤੇ ਬਿਜਲੀ ਐਕਟ 2020 ਵਾਪਸ ਲੈਣ ਤੇ ਸਰਕਾਰ ਵੱਲੋਂ ਲਿਆਂਦਾ ਪ੍ਰਦੂਸ਼ਣ ਐਕਟ ਜਿਸ ਵਿਚ ਪਰਾਲੀ ਸਾੜਨ ਵਾਲੇ ਕਿਸਾਨਾ ਨੂੰ ਇੱਕ ਕਰੋੜ ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਦੀ ਵਿਵਸਥਾ ਕੀਤੀ ਏ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ ਤੇ ਮੰਗ ਪੱਤਰ ਵਿੱਚ ਡਾ ਸਵਾਮੀਨਾਥਨ ਰਿਪੋਰਟ ਮੁਤਾਬਿਕ ਕਿਸਾਨਾਂ ਨੂੰ ਫ਼ਸਲਾਂ ਦੇ ਭਾਅ ਵਿੱਚ 50% ਮੁਨਾਫ਼ਾ ਜੋੜ ਕੇ ਦਿੱਤੇ ਜਾਣ .ਤੇ 23 ਫ਼ਸਲਾਂ ਦੀ ਖ਼ਰੀਦ ਦੀ ਗਾਰੰਟੀ ਕੇਂਦਰ ਸਰਕਾਰ ਤੈਅ ਕਰੇ ਤੇ ਦੇਸ਼ ਭਰ ਦੇ ਜਿੰਨੇ ਵੀ ਕਿਸਾਨਾਂ ਤੇ ਪਰਚੇ ਦਰਜ ਕੀਤੇ ਉਹ ਤੁਰੰਤ ਰੱਦ ਕੀਤੇ ਜਾਣ .
ਜਿੱਥੇ ਅੰਦੋਲਨਾਂ ਦੌਰਾਨ ਦੇਸ਼ ਭਰ ਦੇ ਕਿਸਾਨਾਂ ਨੇ ਦਿੱਲੀ ਨੂੰ ਘੇਰ ਕੇ ਰੱਖਿਆ ਹੈ .ਉਥੇ ਜਥੇਬੰਦੀ ਵੱਲੋਂ ਪੰਜਾਬ ਵਿਚਲਾ ਅੰਦੋਲਨ ਵੀ ਨਿਰੰਤਰ ਚੱਲ ਰਿਹਾ ਹੈ. ਜਥੇਬੰਦੀ ਉਕਤ ਮੰਗਾਂ ਨੂੰ ਮਨਵਾਉਣ ਲਈ ਸੰਘਰਸ਼ ਉਨ੍ਹਾਂ ਚਿਰ ਜਾਰੀ ਰੱਖੇਗੀ. ਜਿੰਨਾ ਚਿਰ ਇਹ ਤਿੰਨੇ ਕਾਨੂੰਨ ਰੱਦ ਤੇ ਬਾਕੀ ਮਨਵਾ ਨਹੀਂ ਲੈਂਦੀ.
ਇਸ ਲਈ ਸਾਨੂੰ ਕੋਈ ਕੁਰਬਾਨੀ ਕਰਨੀ ਪਈ ਤਾਂ ਕਿਸਾਨ ਮਜ਼ਦੂਰ ਪਿੱਛੇ ਨਹੀਂ ਹਟਣਗੇ .ਅਸੀਂ ਪਰਿਵਾਰਾਂ ਸਮੇਤ ਆਪਣੇ ਸਿਰ ਦੇਣ ਲਈ ਤਿਆਰ ਬੈਠੇ ਹਾਂ .ਇਸ ਮੌਕੇ ਮਹਿਲ ਸਿੰਘ ਲੋਹਕਾ ਡਾ ਸੁਖਜਿੰਦਰ ਸਿੰਘ ਦਲੇਰ ਸਿੰਘ ਮਰਹਾਣਾ ਆਦਿ ਆਗੂ ਵੀ ਹਾਜ਼ਰ ਸਨ .