Ferozepur News
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਿਲਾ ਫਿਰੋਜ਼ਪੁਰ ਰੇਲਵੇ ਸਟੇਸ਼ਨ ਤੇ ਧਰਨਾ ਸ਼ੁਰੂ , ਚਲਦੀ ਰੇਲ ਰੋਕ ਕੀਤਾ ਚੱਕਾ ਜਾਮ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਿਲਾ ਫਿਰੋਜ਼ਪੁਰ ਰੇਲਵੇ ਸਟੇਸ਼ਨ ਤੇ ਧਰਨਾ ਸ਼ੁਰੂ , ਚਲਦੀ ਰੇਲ ਰੋਕ ਕੀਤਾ ਚੱਕਾ ਜਾਮ
ਫਿਰੋਜ਼ਪੁਰ, 28.9.2023: ਕਿ ਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲਾ ਫਿਰੋਜ਼ਪੁਰ ਦੇ ਜਿਲਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਤੇ ਜਿਲਾ ਸਕੱਤਰ ਗੁਰਮੇਲ ਸਿੰਘ ਫੱਤੇ ਵਾਲਾ ਦੀ ਅਗਵਾਈ ਹੇਠ ਫਿਰੋਜ਼ਪੁਰ ਰੇਲਵੇ ਸਟੇਸ਼ਨ ਤੇ ਚਲਦੀ ਰੇਲ ਰੋਕ ਕੇ ਰੇਲਾ ਦਾ ਚਕਾ ਜਾਮ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ, ਜਿਲੇ ਦੇ ਸੀਨੀ ਮੀਤ ਪ੍ਰਧਾਨ ਧਰਮ ਸਿੰਘ ਸਿੱਧੂ ਨੇ ਕਿਹਾ ਕਿ ਉਤਰੀ ਭਾਰਤ ਵਿੱਚ ਹੜਾਂ ਨਾਲ ਪੀੜਤ ਕਿਸਾਨਾ ਨੂੰ ਹੜ ਨਾਲ ਬਰਬਾਦ ਹੋਈਆਂ ਫਸਲਾਂ ਦਾ ਯੋਗ ਮੁਆਵਜਾ ਤੇ ਕੇਦਰ ਸਰਕਾਰ 50 ਹਜਾਰ ਕਰੋੜ ਦਾ ਵਿਸ਼ੇਸ਼ ਪੈਕਜ ਜਾਰੀ ਕਰੇ, 23 ਫਸਲਾ ਦਾ M.S.P. ਗਰੰਟੀ ਕਨੂੰਨ ਬਣਾਵੇ ਸਰਕਾਰ, ਚਿਪ ਵਾਲੇ ਪ੍ਰੀਪੇਡ ਮੀਟਰ ਲਾਉਣੇ ਬੰਦ ਕੀਤੇ ਜਾਣ, ਮਜਦੂਰਾ ਲਈ ਨਰੇਗਾ ਤਹਿਤ 200 ਦਿਨ ਰੋਜ਼ਗਾਰ ਦਿੱਤਾ ਜਾਵੇ,ਕਿਸਾਨਾ ਮਜਦੂਰਾ ਦਾ ਸਮੁਚਾ ਕਰਜਾ ਮੁਆਫ ਕੀਤਾ ਜਾਵੇ , ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆ ਨੂੰ ਸਜਾਵਾ ਦਿਤੀ ਜਾਣ, ਦਿਨੋ ਦਿਨ ਵਧ ਰਹੇ ਹੀਰੋਇਨ ਤੇ ਸਮੈਕ ਵਰਗੇ ਨਸ਼ਿਆ ਨੂੰ ਕੰਟਰੋਲ ਕੀਤਾ ਜਾਵੇ, ਦਿੱਲੀ ਅਦੋਲਨ ਦੋਰਾਨ ਪਾਏ ਪਰਚੇ ਰੱਦ ਕੀਤੇ ਜਾਣ।
ਜਿਨ੍ਹਾਂ ਸਮਾ ਇਹਨਾਂ ਮਸਲਿਆ ਦਾ ਹੱਲ ਨਹੀ ਕੀਤਾ ਜਾਂਦਾ ਉਹਨਾ ਸਮਾਂ ਧਰਨਾ ਜਾਰੀ ਰਹੇਗਾ।ਇਸ ਮੌਕੇ ਜਿਲਾ ਮੀਤ ਪ੍ਰਧਾਨ ਨਰਿੰਦਰਪਾਲ ਸਿੰਘ ਜਤਾਲਾ, ਜਿਲਾ ਖਜਾਨਚੀ ਰਣਜੀਤ ਸਿੰਘ ਖੱਚਰ ਵਾਲਾ, ਜਿਲਾ ਆਗੂ ਅਮਨਦੀਪ ਸਿਘ, ਜੋਨ ਪ੍ਰਧਾਨ ਰਸ਼ਪਾਲ ਸਿੰਘ, ਵੀਰ ਸਿੰਘ, ਗੁਰਭੇਜ ਸਿੰਘ ਫੇਮੀਵਾਲਾ,ਬੂਟਾ ਸਿੰਘ ਕਰੀ ਕਲਾ, ਸੁਖਵੰਤ ਸਿੰਘ ਲੋਹੁਕਾ ,ਬਲਰਾਜ ਸਿੰਘ ਫੇਰੋਕੇ, ਸੁਰਜੀਤ ਸਿੰਘ ਫੋਜੀ, ਮੱਖਣ ਸਿੰਘ ਵਾੜਾ ਜਵਾਹਰ ਸਿੰਘ, ਮੰਗਲ ਸਿੰਘ ਸਵਾਈ ਕੇ, ਗੁਰਮੇਲ ਸਿੰਘ ਆਦਿ ਆਗੂਆ ਨੇ ਸੰਬੋਧਨ ਕੀਤਾ।