ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਜੋਨ ਮੱਖੂ ਦੀਆਂ ਇਕਾਈਆਂ ਦੀਆਂ30 ਜੁਲਾਈ ਨੂੰ ਸ਼ੰਭੂ ਮੋਰਚੇ ਵਿੱਚ ਪਹੁੰਚਣ ਲਈ ਕੀਤੀਆਂ ਵੱਡੀਆਂ ਤਿਆਰੀਆਂ
ਕਿਸਾਨੀ ਮੰਗਾਂ ਦੇ ਹੱਲ ਤੱਕ ਜਾਰੀ ਰਹਿਣਗੇ ਮੋਰਚੇ, ਚਿੱਪਾਂ ਵਾਲੇ ਮੀਟਰ ਨਹੀਂ ਲਾਉਣ ਦਿੱਤੇ ਜਾਣਗੇ
ਕਿਸਾਨੀ ਮੰਗਾਂ ਦੇ ਹੱਲ ਤੱਕ ਜਾਰੀ ਰਹਿਣਗੇ ਮੋਰਚੇ, ਚਿੱਪਾਂ ਵਾਲੇ ਮੀਟਰ ਨਹੀਂ ਲਾਉਣ ਦਿੱਤੇ ਜਾਣਗੇ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਜੋਨ ਮੱਖੂ ਦੀਆਂ ਇਕਾਈਆਂ ਦੀਆਂ30 ਜੁਲਾਈ ਨੂੰ ਸ਼ੰਭੂ ਮੋਰਚੇ ਵਿੱਚ ਪਹੁੰਚਣ ਲਈ ਕੀਤੀਆਂ ਵੱਡੀਆਂ ਤਿਆਰੀਆਂ
ਫਿਰੋਜ਼ਪੁਰ, ਜੁਲਾਈ 22, 2024: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਜੋਨ ਮੱਖੂ ਦੀਆਂ ਇਕਾਈਆਂ ਦੀਆਂ ਮੀਟਿੰਗਾਂ ਜੋਨ ਪ੍ਰਧਾਨ ਵੀਰ ਸਿੰਘ ਨਿਜਾਮਦੀਨ ਵਾਲਾ ਦੀ ਪ੍ਰਧਾਨਗੀ ਹੇਠ ਕਰਦਿਆਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਨੇ ਵੱਖ ਵੱਖ ਇਕਾਈਆਂ ਜਿਵੇਂ ਨਿਜਾਮਦੀਨ ਵਾਲਾ, ਤਲਵੰਡੀ ਨਿਪਾਲਾਂ,ਬਾਹਰਵਾਲੀ, ਜੱਲੇਵਾਲਾ, ਕਿੱਲੀ ਗੁੱਦੇ, ਘੁੱਦੂਵਾਲਾ, ਮਰਹਾਣਾ, ਟਿੱਬੀ, ਕਿੱਲੀ ਬੋਤਲਾਂ ਆਦਿ ਵਿਖੇ ਕਿਹਾ ਕਿ ਚੱਲ ਰਹੇ ਸ਼ੰਭੂ ਬਾਰਡਰ ਤੇ ਮੋਰਚੇ ਵਿੱਚ 30 ਜੁਲਾਈ ਨੂੰ ਪਿੰਡਾਂ ਵਿਚੋਂ ਵੱਡੀ ਗਿਣਤੀ, ਖਾਣ-ਪੀਣ ਦੀਆਂ ਵਸਤਾਂ, ਆਟਾ, ਦਾਲਾਂ ਤੇ ਹੋਰ ਲੋੜੀਂਦੀਆਂ ਰਸਦਾ, ਟਰੈਕਟਰ , ਟਰਾਲੀਆਂ ਲੈ ਕੇ ਪਹੁੰਚਣ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਹਰਿਆਣਾ ਦੀ ਸਰਕਾਰ ਵਲੋਂ ਕਿਸਾਨਾਂ ਮਜ਼ਦੂਰਾਂ ਉਤੇ ਜਬਰ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕਰਨ ਦੀਆਂ ਸਿਫਾਰਸ਼ਾਂ ਕੀਤੀਆਂ ਜਾ ਰਹੀਆਂ ਹਨ, ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਇਸ ਮੌਕੇ ਕਿਸਾਨ ਆਗੂ ਬਲਜਿੰਦਰ ਸਿੰਘ ਤਲਵੰਡੀ ਨੇ ਕਿਹਾ ਕਿ ਮਾਨ ਸਰਕਾਰ ਵਲੋਂ ਪਿੰਡਾਂ, ਸ਼ਹਿਰਾਂ ਵਿੱਚ ਚਿੱਪ ਵਾਲੇ ਸਮਾਰਟ ਮੀਟਰ ਲਗਾਉਣ ਦੇ ਜੋ ਤੁਗਲਕੀ ਫੁਰਮਾਨ ਜਾਰੀ ਕੀਤੇ ਜਾ ਰਹੇ ਹਨ, ਜੋ ਕਿਸੇ ਵੀ ਹਲਾਤਾਂ ਵਿੱਚ ਇਹ ਸਮਾਰਟ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ। ਇਸ ਮੌਕੇ ਪਲਵਿੰਦਰ ਸਿੰਘ, ਗੁਰਦੇਵ ਸਿੰਘ ਨਿਜ਼ਾਮਦੀਨ,ਤਰਸੇਮ ਸਿੰਘ, ਸੁਰਜੀਤ ਸਿੰਘ, ਹਰਮਨ ਸਿੰਘ ਬਾਹਰਵਲੀ, ਦਲਜੀਤ ਸਿੰਘ,ਬੇਅੰਤ ਸਿੰਘ ਜੱਲੇਵਾਲਾ, ਸਵਰਨ ਸਿੰਘ, ਪਿਆਰਾ ਸਿੰਘ ਘੁੱਦੂਵਾਲਾ, ਕਮਲਜੀਤ ਸਿੰਘ ਮਰਹਾਣਾ, ਸਾਹਿਬ ਸਿੰਘ, ਇੰਦਰਜੀਤ ਸਿੰਘ ਤਲਵੰਡੀ ਨਿਪਾਲਾਂ, ਸੁਖਚੈਨ ਸਿੰਘ ਕਿੱਲੀ ਬੋਤਲਾਂ ਆਦਿ ਆਗੂ ਹਾਜਰ ਸਨ।