Ferozepur News

ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ 21 ਜੁਲਾਈ ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਘਰ ਦੇ ਘਿਰਾਓ ਕੀਤੇ ਜਾਣਗੇ

ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਕਿਸਾਨਾਂ ਨੂੰ ਖੇਤੀ ਮੋਟਰਾਂ ਦੇ ਬਿੱਲ ਲਗਾਉਣ ਤੇ ਮਜ਼ਦੂਰਾਂ ਨੂੰ ਮਿਲਦੀ ਸਬਸਿਡੀ ਖੋਹਣ ਲਈ ਲਿਆਂਦੇ ਜਾ ਰਹੇ ਬਿਜਲੀ ਸੋਧ ਬਿੱਲ 2020 ਤੇ ਇੱਕ ਦੇਸ਼ ਇੱਕ ਮੰਡੀ ਲਈ ਲਿਆਂਦੇ ਆਰਡੀਨੈਂਸਾ ਦਾ ਸਖਤ ਨੋਟਿਸ ਲੈਂਦਿਆਂ 21 ਜੁਲਾਈ ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਘਰ ਦੇ ਘਿਰਾਓ ਸਮੇਤ 9 ਪਾਰਲੀਮੈਂਟ ਮੈਂਬਰਾਂ ਦੇ ਘਿਰਾਓ ਦੀਆਂ ਵਿੱਢੀਆਂ ਜੋਰਦਾਰ ਤਿਆਰੀਆਂ।

ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ 21 ਜੁਲਾਈ ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਘਰ ਦੇ ਘਿਰਾਓ ਕੀਤੇ ਜਾਣਗੇ
ਰਾਜਾਂ ਦੇ ਬਿਜਲੀ ਬੋਰਡ ਭੰਗ ਕਰਕੇ ਨਿੱਜੀਕਰਨ ਕਰਨ ਵਾਲੇ ਐਕਟ 2003 ਵਿੱਚ ਸੋਧ ਕਰਨ ਲਈਬਿਜਲੀ ਸੋਧ ਬਿਲ 2020 ਮਾਨਸੂਨ ਇਜਲਾਸ ਵਿੱਚ ਪਾਸ ਕਰਾਉਣ ਲਈ ਕੇਂਦਰੀ ਬਿਜਲੀ ਮੰਤਰੀ ਨੇ ਬਿਆਨ ਦਾਗ ਦਿੱਤਾ ਹੈ। ਇਸ ਬਿੱਲ ਦੇ ਪਾਸ ਹੋਣ ਨਾਲ ਨਿੱਜੀ ਕੰਪਨੀਆਂ ਦੇ ਹਵਾਲੇ ਬਿਜਲੀ ਚਲੀ ਜਾਵੇਗੀ ਤੇ ਕਿਸਾਨਾਂ ਦੀਆਂ ਖੇਤੀ ਮੋਟਰਾਂ ਉੱਤੇ 1 ਸਾਲ ਦਾ 72 ਹਜ਼ਾਰ ਰੁਪਏ ਬਿਜਲੀਦਾ ਬਿੱਲ ਲੱਗੇਗਾ ਤੇ ਕੇਂਦਰ ਵਿੱਚ ਬਿਜਲੀ ਕੰਟਰੈਕਟ ਇਨਫੋਰਸਮੈਂਟ ਅਥਾਰਟੀ ਬਣੇਗੀ। ਕਿਸਾਨਾਂ ਮਜ਼ਦੂਰਾਂ ਨੂੰ ਮਿਲਦੀ ਸਬਸਿਡੀ ਬੰਦ ਕਰਕੇ ਬਾਅਦ ਵਿੱਚ ਉਨਾਂ ਨੂੰ ਮੋੜੀ ਜਾਵੇਗੀ। ਇਹ ਮੱਧ ਉਕਤ ਐਕਟ ਵਿੱਚ ਦਰਜ ਹੈ। ਬਿਜਲੀ ਸੋਧ ਬਿੱਲ 2020 ਤੇ ਖੇਤੀ ਸੁਧਾਰਾਂ ਦੇ ਨਾਮ ਉੱਤੇ ਕੀਤੇ ਤਿੰਨੇ ਆਰਡੀਨੈਂਸਾ ਨੂੰ ਕਿਸਾਨਾਂ ਮਜ਼ਦੂਰਾਂ ਦੇ ਕਿੱਤੇ ਤੇ ਸੂਬਿਆਂ ਦੇ ਸੰਘੀ ਢਾਂਚੇ ਦੀ ਮੌਤ ਕਰਾਰ ਦਿੰਦਿਆਂ ਕੇਂਦਰ ਸਰਕਾਰ
ਖਿਲਾਫ ਤਿੱਖੇ ਸੰਘਰਸ਼ ਦਾ ਬਿਗਲ ਵਜਾਉਂਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜਨ: ਸਕੱਤਰ ਸਰਵਣ ਸਿੰਘ ਪੰਧੇਰ ਨੇ ਲਿਖਤੀ ਪ੍ਰੈੱਸ
ਬਿਆਨ ਰਾਂਹੀ ਦੱਸਿਆਂ ਕਿ 6 ਜੁਲਾਈ ਨੂੰ ਕਪੂਰਥਲਾ, ਜਲੰਧਰ,7 ਜੁਲਾਈ ਨੂੰ ਗੁਰੂਹਰਸਹਾਏ , 8 ਜੁਲਾਈ ਨੂੰ ਜ਼ੀਰਾ, 9 ਜੁਲਾਈ ਨੂੰ
ਤਰਨਤਾਰਨ, 11 ਜੁਲਾਈ ਨੂੰ ਗੁਰਦਾਸਪੁਰ ਤੇ ਹੁਸ਼ਿਆਰਪੁਰ ਤੋਂ 13 ਜੁਲਾਈ ਨੂੰ ਅੰਮ੍ਰਿਤਸਰ ਵਿਖੇ ਵਿਸ਼ਾਲ ਇੱਕਠ ਕਰਕੇ ਸ਼ਕਤੀ ਪ੍ਰਦਰਸ਼ਨ
ਕੀਤੇ ਜਾਣਗੇ ਤੇ 21 ਜੁਲਾਈ ਨੂੰ ਹਜ਼ਾਰਾਂ ਕਿਸਾਨ ਮਜ਼ਦੂਰ ਤੇ ਬੀਬੀਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਪਿੰਡ ਬਾਦਲ ਵਿਖੇ ਘਰ
ਦਾ ਘਿਰਾਉ ਕੀਤਾ ਜਾਵੇਗਾ ਤੇ ਇਸ ਤੋਂ ਇਲਾਵਾ ਕਾਂਗਰਸ, ਅਕਾਲੀ ਭਾਜਪਾ ਤੇ ਮੌਜੂਦਾ 9 ਪਾਰਲੀਮੈਂਟ ਮੈਂਬਰਾਂ ਦੇ ਘਰਾਂ ਦੇ ਘਿਰਾਉ ਵੀ ਕੀਤੇ ਜਾਣਗੇ ਤੇ ਬਾਕੀ 4 ਮੈਂਬਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ | ਕਿਸਾਨ ਆਗੂਆਂ ਨੇ ਅੱਗੇ ਦੱਸਿਆ ਕਿ ਕੇਂਦਰ ਸਰਕਾਰ ਕੋਵਿਡ-19 ਨੂੰ ਨਿੱਜੀਕਰਨ ਤੇ ਉਦਾਰੀਕਰਨ ਦੀਆਂ ਨੀਤੀਆਂ ਨੂੰ ਜੰਗੀ ਪੱਧਰ ਉੱਤੇ ਲਾਗੂ ਕਰਨ ਲਈ ਇੱਕ ਅਵਸਰ ਦੇ ਤੌਰ ਤੇ ਵਰਤ ਰਹੀ ਹੈ ਤੇਕਾਰਪੋਰੇਟ ਜਗਤ ਦੇ ਜਨਤਕ ਆਰਥਿਕ ਸੋਮਿਆਂ ਉੱਤੇ ਕਬਜ਼ੇ ਕਰਵਾਉਣ ਲਈ ਤਰਲੋ ਮੱਛੀ ਹੋਈ ਪਈ ਹੈ। ਖੇਤੀ ਮੰਡੀ, ਤੇਲ ਪਦਾਰਥ,
ਬਿਜਲੀ,ਕੋਇਲਾ,ਲੋਹਾ,ਐੱਲ.ਆਈ.ਸੀ., ਰੇਲਵੇ, ਰੱਖਿਆ,ਜੰਗਲ, ਜ਼ਮੀਨ,ਪਾਣੀ,ਸੋਨੇ ਚਾਂਦੀ ਦੀਆਂ ਖਾਣਾ ਸਹਿਕਾਰੀ ਬੈਂਕਾ ਆਦਿ ਦਾ
ਨਿੱਜੀਕਰਨ ਤੇ ਕੇਂਦਰੀਕਰਨ ਕਰਨ ਲਈ ਦੇਸ਼ ਦੇ ਸੰਵਿਧਾਨ ਨੂੰ ਵੀ ਛਿੱਕੇ ਟੰਗ ਦਿੱਤਾ ਗਿਆ ਹੈ ਤੇ ਪ੍ਰਧਾਨ ਮੰਤਰੀ ਮੋਦੀ ਦੇਸ਼ ਦੇ 99%
ਲੋਕਾਂ ਦੀ ਇੱਜ਼ਤ ਆਬਰੂ ਨੂੰ ਸਿੱਧੀ ਚੁਣੌਤੀ ਦੇ ਰਿਹਾ ਹੈ। ਕਿਸਾਨ ਆਗੂਆਂ ਨੇ ਕਿਸਾਨਾਂ ਮਜ਼ਦੂਰਾਂ ਨੂੰ ਲਾਮਬੰਧ ਹੋ ਕੇ ਉਲੀਕੇ ਗਏ ਸੰਘਰਸ਼ਾਂ ਵਿੱਚ ਕਮਰਕੱਸੇ ਕਰਕੇ ਸ਼ਾਮਿਲ ਹੋਣ ਦੀ ਅਪੀਲ ਕਰਦਿਆਂ ਜੋਰਦਾਰ ਮੰਗ ਕੀਤੀ ਕਿ ਖੇਤੀ ਸੁਧਾਰਾਂ ਦੇ ਨਾਮ ਉੱਤੇ ਕੀਤੇ ਤਿੰਨ ਆਰਡੀਨੈਂਸ
ਤੇ ਬਿਜਲੀ ਸੋਧ ਬਿੱਲ 2020 ਦਾ ਖਰੜਾ ਲੋਕ ਵਿਰੋਧੀ ਹੋਣ ਕਰਕੇ ਰੱਦ ਕੀਤਾ ਜਾਵੇ,ਕਾਰਪੋਰੇਟ ਖੇਤੀ ਮਾਡਲ ਲਿਆਉਣ ਦੀ ਥਾਂ ਕੁਦਰਤ ਤੇ ਮਨੁੱਖ ਪੱਖੀ ਖੇੜੀ ਮਾਡਲ ਲਿਆ ਕੇ ਖੇਤੀ ਮੰਡੀ ਢਾਂਚਾ ਹੋਰ ਮਜ਼ਬੂਤ ਕਰਨ ਲਈ 42 ਹਜ਼ਾਰ ਮੰਡੀਆਂ ਦੇਸ਼ ਵਿੱਚ ਬਣਾਈਆਂ ਜਾਣ ਤੇ ਸਹਿਕਾਰਤਾ ਲਹਿਰ ਨੂੰ ਮਜ਼ਬੂਤ ਕੀਤਾ ਜਾਵੇ ਤੇ ਪਿੰਡਾਂ ਵਿੱਚ ਸਹਿਕਾਰੀ ਖੇਤੀ ਸ਼ੁਰੂ ਕਰਵਾਈ ਜਾਵੇ,ਤੇਲ ਕੀਮਤਾ ਨੂੰ ਘਟਾਉਣ ਲਈ 71% ਲਾਇਆ ਟੈਕਸ ਖਤਮ ਕਰਕੇ ਤੋਲ ਪਦਾਰਥਾਂ ਨੂੰ ਸਰਕਾਰੀ ਕੰਟਰੋਲ ਹੇਠ ਕੀਤਾ ਜਾਵੇ, ਨਹਿਰੀ ਪਾਣੀ ਟੇਲਾਂ ਤੱਕ ਪੁੱਜਦਾ ਕੀਤਾ ਜਾਵੇ ਤੇਕਿਸਾਨ ਆਗੂਆਂ ਉੱਤੇ ਕੀਤੇ ਪਰਚੇ ਤੁਰੰਤ ਰੱਦ ਕੀਤੇ ਜਾਣ ਤੇ ਬੇਵਜਾ ਦੀ ਲਗਾਈ ਤਾਲਾਬੰਦੀ ਖਤਮ ਕੀਤੀ ਜਾਵੇ।———–ਬਲਜਿੰਦਰ ਤਲਵੰਡੀ

Related Articles

Leave a Reply

Your email address will not be published. Required fields are marked *

Back to top button