Ferozepur News

ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਜੋਨ ਮੱਖੂ ਵਿੱਚ ਬੀਬੀਆਂ ਦੀ ਵਿਸ਼ਾਲ ਕਰਕੇ ਸੰਗਠਨ ਕਾਇਮ ਕੀਤਾ

ਚੱਲ ਰਹੇ ਸ਼ੰਭੂ, ਖਨੋਰੀ ਬਾਰਡਰਾਂ ਤੇ ਵੱਧ ਤੋਂ ਵੱਧ ਗਿਣਤੀ ਲੈ ਕੇ ਪਹੁੰਚਣ ਦੀ ਲੋਕਾਂ ਨੂੰ ਕੀਤੀ ਅਪੀਲ

ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਜੋਨ ਮੱਖੂ ਵਿੱਚ ਬੀਬੀਆਂ ਦੀ ਵਿਸ਼ਾਲ ਕਰਕੇ ਸੰਗਠਨ ਕਾਇਮ ਕੀਤਾ

ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਜੋਨ ਮੱਖੂ ਵਿੱਚ ਬੀਬੀਆਂ ਦੀ ਵਿਸ਼ਾਲ ਕਰਕੇ ਸੰਗਠਨ ਕਾਇਮ ਕੀਤਾ
ਚੱਲ ਰਹੇ ਸ਼ੰਭੂ, ਖਨੋਰੀ ਬਾਰਡਰਾਂ ਤੇ ਵੱਧ ਤੋਂ ਵੱਧ ਗਿਣਤੀ ਲੈ ਕੇ ਪਹੁੰਚਣ ਦੀ ਲੋਕਾਂ ਨੂੰ ਕੀਤੀ ਅਪੀਲ

ਫਿਰੋਜ਼ਪੁਰ, 20-12-2024: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲਾ ਫਿਰੋਜਪੁਰ ਦੇ ਜੋਨ ਮੱਖੂ ਵੱਲੋਂ ਵੱਖ-ਵੱਖ ਇਕਾਈਆਂ ਦੇ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਦੀ ਮੀਟਿੰਗ ਜੋਨ ਪ੍ਰਧਾਨ ਵੀਰ ਸਿੰਘ ਨਿਜਾਮਦੀਨ ਵਾਲਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਹੋਈ, ਬੀਬੀਆਂ ਦੀ ਚੋਣ ਕਰਕੇ ਚੋਣ ਵਿੱਚ ਬੀਬੀਆਂ ਦਾ ਸੰਗਠਨ ਕਾਇਮ ਕਰਦਿਆਂ ਪ੍ਰਧਾਨ ਬੀਬੀ ਮਨਜੀਤ ਕੌਰ ਬਾਹਰਵਲੀ, ਸਕੱਤਰ ਛਿੰਦਰ ਕੌਰ ਮਾਹਲੇ ਵਾਲਾ, ਸੀ ਮੀਤ ਪ੍ਰਧਾਨ ਜਸਬੀਰ ਕੌਰ ਤਲਵੰਡੀ,ਮੀਤ ਪ੍ਰਧਾਨ ਗੁਰਮੀਤ ਕੌਰ, ਜਸਬੀਰ ਕੌਰ ਮਰਹਾਣਾ,ਮੀਤ ਸਕੱਤਰ ਦਲਜੀਤ ਕੌਰ ਵਸਤੀ ਨਾਮਦੇਵ, ਸਵਰਨ ਕੌਰ ਨਿਜਾਮਦੀਨਵਾਲਾ, ਹਰਜੀਤ ਕੌਰ ਬਾਹਰਵਾਲੀ, ਸਲਾਹਕਾਰ ਪਰਸਿਨ ਕੌਰ ਵਰਿਆ, ਜਸਬੀਰ ਕੌਰ ਜੋਗੇਵਾਲਾ, ਜਸਬੀਰ ਕੌਰ, ਕੁਲਦੀਪ ਕੌਰ ਮਾਹਲੇ ਵਾਲਾ ਨੂੰ ਸਰਬਸੰਮਤੀ ਨਾਲ ਨਿਯੁਕਤ ਕੀਤਾ ਗਿਆ.

ਇਸ ਮੌਕੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ,ਜਿਲਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਵੀ ਹਾਜ਼ਰ ਹੋਏ। ਇਸ ਸਬੰਧੀ ਲਿਖਤੀ ਪ੍ਰੈਸ ਨੋਟ ਜਾਰੀ ਕਰਦਾ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਨੇ ਦੱਸਿਆ ਕਿ ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਤੇ ਜਿਲਾ ਆਗੂਆ ਕਿਹਾ ਗਿਆ ਕਿ ਦੇਸ਼ ਦੀ ਮੋਦੀ ਸਰਕਾਰ ਕਾਰਪੋਰੇਟ ਦੀ ਅੱਗੇ ਹੱਥ ਜੋੜ ਕੇ ਖੜੀ ਹੈ ਤੇ ਉਹਨਾਂ ਦੇ ਕੀਤੇ ਹੁਕਮਾਂ ਨੂੰ ਇਨ ਬਿਨ ਲਾਗੂ ਕਰਕੇ ਦੇਸ਼ ਦੀ ਸੰਘੀ ਢਾਂਚੇ ਤੇ ਵੱਡਾ ਹਮਲਾ ਕਰਕੇ ਦੇਸ਼ ਦੀ ਖੇਤੀ ਨੀਤੀ ਨੂੰ ਤਬਾਹ ਕਰਨ ਤੇ ਮੰਡੀਆਂ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ ਤੇ ਦੇਸ਼ ਦਾ ਅੰਨਦਾਤਾ ਪਿਛਲੇ 11 ਮਹੀਨਿਆਂ ਤੋਂ ਦੇਸ਼ ਦੇ ਬਾਰਡਰਾਂ ਤੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਿਹਾ ਹੈ ਤੇ ਜਿਸ ਤੇ ਮੌਕੇ ਦੀਆਂ ਸਰਕਾਰਾਂ ਵੱਲੋਂ ਕੋਈ ਵੀ ਧਿਆਨ ਨਾ ਦੇਖ ਕੇ ਦੇਸ਼ ਨੂੰ ਸਗੋਂ ਇਕ ਦੇਸ਼, ਇਕ ਬੋਲੀ, ਇੱਕ ਦੇਸ਼ ਦੀ ਨੀਤੀ ਲਾਗੂ ਕਰਕੇ ਜਨਤਾ ਨੂੰ ਹਾਕਮਾਂ ਦੇ ਰਹਿਮੋ ਕਰਮ ਤੇ ਮੰਡੀਆਂ ਨੂੰ ਸੇਲੋ ਕਦਾਮਾ ਅਧੀਨ ਕਰਨ ਤੇ ਕਾਰਪੋਰੇਟ ਕੰਪਨੀਆਂ ਦੀ ਸਿੱਧੀ ਕਿਸਾਨਾਂ ਤੋਂ ਫਸਲ ਖਰੀਦਣ ਐਗਰੀਮੈਂਟ ਠੇਕਾ ਕਰਨ ਲਈ ਤਤਪਰ ਹੈ। ਜਿਸ ਨਾਲ ਖੇਤੀ ਸੈਕਟਰ ਇਹਨਾਂ ਕਾਰਪੋਰੇਟਾਂ ਦੀ ਜਕੜ ਵਿੱਚ ਆਉਣ ਨਾਲ ਆਪਣਾ ਰੁਜ਼ਗਾਰ ਚਲਾ ਰਹੇ ਸਾਰੇ ਵਰਗ ਬਰਬਾਦ ਹੋ ਜਾਣਗੇ ਤੇ ਆਮ ਵਸਤਾਂ ਆਮ ਖਰੀਦਕਰਾਂ ਦੀ ਪਹੁੰਚ ਤੋਂ ਬਾਹਰ ਹੋ ਜਾਣਗੀਆਂ।

ਇਸ ਮੌਕੇ ਆਗੂਆਂ ਨੇ ਸਾਰੇ ਵਰਗਾਂ ਤੇ ਕਿਸਾਨਾਂ ਮਜ਼ਦੂਰਾਂ ਨੂੰ ਮੋਰਚਿਆ ਵੱਲ ਵਹੀਰਾਂ ਘੱਤ ਕੇ ਪਹੁੰਚਣ ਦੀ ਪੁਰਜ਼ੋਰ ਅਪੀਲ ਕੀਤੀ। ਇਸ ਮੌਕੇ ਲਖਵਿੰਦਰ ਸਿੰਘ ਵਸਤੀ ਨਾਮਦੇਵ, ਕਮਲਜੀਤ ਸਿੰਘ ਮਰਹਾਣਾ, ਬਲਕਾਰ ਸਿੰਘ ਸ਼ਾਮੇ ਵਾਲਾ, ਤਰਸੇਮ ਸਿੰਘ, ਸੁਖਚੈਨ ਸਿੰਘ, ਜਗਰੂਪ ਸਿੰਘ, ਸਤਨਾਮ ਸਿੰਘ, ਜੋਗਾ ਸਿੰਘ, ਕੁਲਦੀਪ ਸਿੰਘ, ਸਵਰਨ ਸਿੰਘ, ਜਸਵੰਤ ਸਿੰਘ, ਸੰਤੋਖ ਸਿੰਘ, ਸੁਰਜੀਤ ਸਿੰਘ, ਜੋਗਿੰਦਰ ਸਿੰਘ,ਭਜਨ ਸਿੰਘ, ਦਰਸ਼ਨ ਸਿੰਘ, ਪਿਆਰਾ ਸਿੰਘ  ਆਗੂ ਹਾਜਰ ਸਨ।

Related Articles

Leave a Reply

Your email address will not be published. Required fields are marked *

Back to top button