ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਟੋਲ ਪਲਾਜ਼ਿਆਂ ਉਤੇ 32ਵੇਂ ਦਿਨ ਤੇ ਡੀਸੀ ਦਫ਼ਤਰਾਂ ਅੱਗੇ 51ਵੇਂ ਦਿਨ ਵਿੱਚ ਚੱਲ ਰਹੇ ਪੱਕੇ ਮੋਰਚੇ ਮੁਲਤਵੀ ਕਰ ਦਿੱਤੇ
26 ਜਨਵਰੀ ਨੂੰ ਦਿੱਲੀ ਫਤਿਹ ਦਿਵਸ ਜ਼ਿਲਾ ਕੇਂਦਰ ਉੱਤੇ ਵਿਸ਼ਾਲ ਕਾਨਫਰੰਸ ਕਰਕੇ ਫਤਿਹ ਦਿਵਸ ਮਨਾਉਣ ਤੇ 29 ਜਨਵਰੀ ਤਿੰਨ ਘੰਟੇ ਰੇਲਾਂ ਦਾ ਚੱਕਾ ਜਾਮ ਕਰਨ ਦਾ ਐਲਾਨ
ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਟੋਲ ਪਲਾਜ਼ਿਆਂ ਉਤੇ 32ਵੇਂ ਦਿਨ ਤੇ ਡੀਸੀ ਦਫ਼ਤਰਾਂ ਅੱਗੇ 51ਵੇਂ ਦਿਨ ਵਿੱਚ ਚੱਲ ਰਹੇ ਪੱਕੇ ਮੋਰਚੇ ਮੁਲਤਵੀ ਕਰ ਦਿੱਤੇ
26 ਜਨਵਰੀ ਨੂੰ ਦਿੱਲੀ ਫਤਿਹ ਦਿਵਸ ਜ਼ਿਲਾ ਕੇਂਦਰ ਉੱਤੇ ਵਿਸ਼ਾਲ ਕਾਨਫਰੰਸ ਕਰਕੇ ਫਤਿਹ ਦਿਵਸ ਮਨਾਉਣ ਤੇ 29 ਜਨਵਰੀ ਤਿੰਨ ਘੰਟੇ ਰੇਲਾਂ ਦਾ ਚੱਕਾ ਜਾਮ ਕਰਨ ਦਾ ਐਲਾਨ
ਫ਼ਿਰੋਜ਼ਪੁਰ, 15 ਜਨਵਰੀ, 2023: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਤੇ ਪ੍ਰੈੱਸ ਸਕੱਤਰ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਨੇ ਲਿਖਤੀ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਜਥੇਬੰਦੀ ਵੱਲੋਂ ਅੱਜ ਟੋਲ ਪਲਾਜ਼ਿਆਂ ਉਤੇ 32ਵੇਂ ਦਿਨ ਤੇ ਡੀਸੀ ਦਫ਼ਤਰ ਅੱਗੇ 51ਵੇਂ ਦਿਨ ਵਿੱਚ ਚੱਲ ਰਹੇ ਪੱਕੇ ਮੋਰਚੇ ਕੀਤੇ ਪਹਿਲੇ ਐਲਾਨ ਮੁਤਾਬਿਕ ਮੁਲਤਵੀ ਕਰ ਦਿੱਤੇ ਹਨ।
ਕਿਸਾਨ ਆਗੂਆਂ ਨੇ 26 ਜਨਵਰੀ ਨੂੰ ਦਿੱਲੀ ਫਤਹਿ ਦਿਵਸ ਜਿਲ੍ਹਾ ਕੇਂਦਰ ਉੱਤੇ ਵਿਸ਼ਾਲ ਕਾਨਫਰੰਸਾਂ ਕਰਕੇ ਮਨਾਉਣ ਤੇ 29 ਜਨਵਰੀ ਨੂੰ ਪੰਜਾਬ ਭਰ ਵਿਚ 3 ਘੰਟੇ ਰੇਲਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੀਤੇ ਲਿਖਤੀ ਸਮਝੌਤੇ ਮੁਤਾਬਿਕ 23 ਫ਼ਸਲਾਂ ਦੀ ਖ਼ਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣ, ਕਿਸਾਨਾਂ ਮਜ਼ਦੂਰਾਂ ਉਤੇ ਦਿੱਲੀ ਮੋਰਚੇ ਦੌਰਾਨ ਕੀਤੇ ਪਰਚੇ ਰੱਦ ਕਰਨ, ਬਿਜਲੀ ਸੋਧ ਬਿਲ 2022 ਤੇ ਬਿਜਲੀ ਵੰਡ ਰੂਲਜ 2022 ਦਾ ਕੀਤਾ ਨੋਟੀਫਿਕੇਸ਼ਨ ਰੱਦ ਕਰਨ, 700 ਤੋਂ ਵੱਧ ਮੋਰਚੇ ਵਿਚ ਹੋਈਆਂ ਸ਼ਹੀਦੀਆਂ ਨੂੰ ਮੰਨਣ ਤੇ ਉਨ੍ਹਾਂ ਨੂੰ ਯੋਗ ਮੁਆਵਜ਼ਾ ਦੇਣ, ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀ ਅਜੇ ਮਿਸ਼ਰਾ ਨੂੰ ਮੰਤਰੀ ਮੰਡਲ ਵਿਚੋਂ ਬਰਖਾਸਤ ਕਰਕੇ 120B ਦੇ ਪਰਚੇ ਵਿਚ ਗ੍ਰਿਫਤਾਰ ਕਰਨ ਆਦਿ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਤੇ 29 ਜਨਵਰੀ 2021 ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸਟੇਜ਼ ਤੇ ਭਾਜਪਾ ਤੇ ਆਰ. ਐਸ. ਐਸ. ਤੇ ਗੁੰਡਿਆਂ ਅਮਨ ਡਬਾਸ ਤੇ ਪ੍ਰਦੀਪ ਖੱਤਰੀ ਦੀ ਗਵਾਹੀ ਵਿੱਚ ਭੀੜ ਵਲੋਂ ਦਿੱਲੀ ਪੁਲਿਸ ਦੀ ਮਦਦ ਨਾਲ ਕੀਤੇ ਹਮਲੇ ਦੇ ਦੋਸ਼ ਹੇਠ ਪਰਚਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ, ਜਦ ਕਿ ਇਨ੍ਹਾਂ ਦੋਸ਼ੀਆਂ ਦੀਆਂ ਵੀਡੀਉ ਵੀ ਪੁਲਿਸ ਨੂੰ ਦਿੱਤੀਆਂ ਗਈਆਂ ਹਨ।
ਕਿਸਾਨ ਆਗੂਆਂ ਅੱਗੇ ਕਿਹਾ ਕਿ ਬਟਾਲਾ ਰੇਲ ਰੋਕੋ ਲਗਾਤਾਰ ਚੱਲੇਗਾ ਕਿਉਂਕਿ ਪੰਜਾਬ ਸਰਕਾਰ ਭਾਰਤ ਮਾਲਾ ਪ੍ਰੋਜੈਕਟ ਅਧੀਨ ਬਣ ਰਹੀਆਂ ਐਕਸਪ੍ਰੈਸ ਵੇਅ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਦੇ ਇਕਸਾਰ ਰੇਟ ਦੇਣ ਤੋਂ ਇਨਕਾਰੀ ਹਨ ਤੇ ਗੰਨੇ ਦਾ ਰੇਟ ਮੌਜੂਦਾ ਸੀਜ਼ਨ ਵਿਚ 330 ਰੁਪਏ ਦਿੱਤਾ ਜਾ ਰਿਹਾ ਹੈ ਜਦੋਂ ਕਿ 50 ਰੁਪਏ ਪ੍ਰਤੀ ਕੁਇੰਟਲ ਨਹੀਂ ਦਿੱਤੇ ਜਾ ਰਹੇ। ਜੇਕਰ ਸਰਕਾਰ ਨੇ ਕਿਸਾਨਾਂ ਦੀ ਗੱਲ ਨਾਂਹ ਮੰਨੀ ਤਾਂ ਪੰਜਾਬ ਭਰ ਵਿੱਚ ਮੋਰਚਾ ਖੋਲ ਦਿੱਤਾ ਜਾਵੇਗਾ।
ਕਿਸਾਨ ਆਗੂਆਂ ਨੇ ਪੰਜਾਬ ਭਰ ਦੇ ਬਹਾਦਰ ਲੋਕਾਂ ਨੂੰ ਜ਼ਾਲਮ ਹਕੂਮਤਾਂ ਦੀਆਂ ਨੀਤੀਆਂ ਤੋਂ ਨਾਬਰੀ ਦੀ ਰਵਾਇਤ ਜਾਰੀ ਰੱਖਣ ਲਈ ਤਿੱਖੇ ਸੰਘਰਸ਼ਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਤਾਂ ਜੋ ਕਾਰਪੋਰੇਟ-ਪੱਖੀ ਭ੍ਰਿਸ਼ਟ ਗਲ਼ੇ-ਸੜੇ ਰਾਜ-ਪ੍ਰਬੰਧ ਨੂੰ ਜੜ੍ਹਾਂ ਤੋਂ ਪੁੱਟ ਕੇ ਇਥੇ ਲੋਕਾਂ ਦੀ ਪੁੱਗਤ ਵੁੱਕਤ ਵਾਲਾ ਲੋਕ ਪੱਖੀ ਤੇ ਕੁਦਰਤੀ ਪੱਖੀ ਰਾਜ-ਪ੍ਰਬੰਧ ਉਸਾਰਿਆ ਜਾ ਸਕੇ
ਇਸ ਮੌਕੇ ਰਣਜੀਤ ਸਿੰਘ ਖੱਚਰਵਾਲਾ, ਲਖਵਿੰਦਰ ਸਿੰਘ ਵਸਤੀ ਨਾਮਦੇਵ, ਹਰਵਿੰਦਰ ਸਿੰਘ, ਨਿਰਮਲ ਸਿੰਘ, ਬੇਅੰਤ ਸਿੰਘ ਆਦਿ ਆਗੂ ਹਾਜਰ ਸਨ।