ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਸ਼ਰਾਬ ਫੈਕਟਰੀ ਜੀਰਾ ਤੇ ਯੁਮਲਾ ਮਸਤਰਕਾ ਖਾਤਿਆਂ ਦੇ ਮੁੱਦੇ ਉੱਤੇ ਪੰਜਾਬ ਭਰ ਵਿਚ ਪਿੰਡ ਪੱਧਰ ਤੇ 27 ਸੰਘਰਸ਼ੀ ਕੇਂਦਰਾਂ ਉੱਤੇ ਵੱਡੇ ਇਕੱਠ ਕਰਕੇ ਭਗਵੰਤ ਮਾਨ ਸਰਕਾਰ ਦੇ ਖ਼ਿਲਾਫ਼ ਚੱਕਾ ਜਾਮ ਕਰਕੇ ਪੁਤਲੇ ਫੂਕ ਰੋਸ ਮੁਜ਼ਾਹਰੇ ਕੀਤੇ
ਪੰਜਾਬ ਨੂੰ 75 ਸਾਲਾਂ ਵਿੱਚ ਲੁੱਟਣ ਵਾਲਿਆਂ ਦੀਆਂ ਜਾਇਦਾਦਾਂ ਜ਼ਬਤ ਕਰਕੇ ਗਰੀਬਾਂ ਵਿੱਚ ਵੰਡਣ ਦੀ ਮੰਗ ਕੀਤੀ।
ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਸ਼ਰਾਬ ਫੈਕਟਰੀ ਜੀਰਾ ਤੇ ਯੁਮਲਾ ਮਸਤਰਕਾ ਖਾਤਿਆਂ ਦੇ ਮੁੱਦੇ ਉੱਤੇ ਪੰਜਾਬ ਭਰ ਵਿਚ ਪਿੰਡ ਪੱਧਰ ਤੇ 27 ਸੰਘਰਸ਼ੀ ਕੇਂਦਰਾਂ ਉੱਤੇ ਵੱਡੇ ਇਕੱਠ ਕਰਕੇ ਭਗਵੰਤ ਮਾਨ ਸਰਕਾਰ ਦੇ ਖ਼ਿਲਾਫ਼ ਚੱਕਾ ਜਾਮ ਕਰਕੇ ਪੁਤਲੇ ਫੂਕ ਰੋਸ ਮੁਜ਼ਾਹਰੇ ਕੀਤੇ
ਪੰਜਾਬ ਨੂੰ 75 ਸਾਲਾਂ ਵਿੱਚ ਲੁੱਟਣ ਵਾਲਿਆਂ ਦੀਆਂ ਜਾਇਦਾਦਾਂ ਜ਼ਬਤ ਕਰਕੇ ਗਰੀਬਾਂ ਵਿੱਚ ਵੰਡਣ ਦੀ ਮੰਗ ਕੀਤੀ।
ਫਿਰੋਜ਼ਪੁਰ 3.1.2023:ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਜ: ਸਕੱਤਰ ਸਰਵਣ ਸਿੰਘ ਪੰਧੇਰ ਨੇ ਲਿਖਤੀ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਅੱਜ 18 ਟੋਲ ਪਲਾਜਿਆਂ ਉੱਤੇ 20ਵੇਂ ਦਿਨ ਤੇ 9 ਡੀਸੀ ਦਫਤਰਾਂ ਅੱਗੇ 39ਵੇਂ ਦਿਨ ਚੱਲ ਰਹੇ ਤੇ ਪੰਜਾਬ ਦੇ ਹਜ਼ਾਰਾਂ ਪਿੰਡਾਂ ਵਿੱਚ ਜੀਰਾ ਸ਼ਰਾਬ ਫੈਕਟਰੀ ਬੰਦ ਕਰਵਾਉਣ ਤੇ ਯੁਮਲਾ ਮਸਤਰਕਾ ਖਾਤਿਆਂ ਦੀਆਂ ਜ਼ਮੀਨਾਂ ਉੱਤੇ ਸਰਕਾਰੀ ਹਮਲੇ ਵਿਰੁੱਧ ਭਗਵੰਤ ਮਾਨ ਸਰਕਾਰ ਦੇ ਪੁਤਲੇ ਸੜਕਾਂ ਜਾਮ ਕਰਕੇ ਫੂਕੇ ਗਏ ਤੇ ਰੋਸ ਮੁਜ਼ਾਹਰੇ ਕੀਤੇ ਗਏ। ਰੋਸ ਮੁਜ਼ਾਹਰਿਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਜੀਰਾ ਸ਼ਰਾਬ ਫੈਕਟਰੀ ਨੇ ਪਿਛਲੇ 15 ਸਾਲਾਂ ਤੋਂ ਇਲਾਕੇ ਦੇ ਲੋਕਾਂ ਨੂੰ ਕੈਂਸਰ, ਕਾਲਾ ਪੀਲੀਆ, ਥਾਈਰਡ ਰਾਹੀਂ ਮੌਤ ਵੱਡੀ ਹੈ ਨੂੰ ਤੁਰੰਤ ਸੀਲ ਕੀਤਾ ਜਾਵੇ ਤੇ ਪੰਜਾਬ ਭਰ ਦੀਆਂ ਉਦਯੋਗਿਕ ਇਕਾਈਆਂ ਦੇ ਪ੍ਰਦੂਸ਼ਣ ਦੀ ਜਾਂਚ ਕਰਨ ਲਈ ਹਾਈਕੋਰਟ ਦੇ ਸਿਟਿੰਗ ਜੱਜ ਦੀ ਨਿਗਰਾਨੀ ਹੇਠ ਮਾਹਰਾਂ ਦੀ ਕਮੇਟੀ ਬਣਾਈ ਜਾਵੇ।
ਇਸ ਤਰਾਂ ਮੁਸਤਰਕਾ ਖਾਤਿਆਂ ਦੀਆਂ ਪਿੰਡਾਂ ਦੀਆਂ ਸਾਂਝੀਆਂ ਜ਼ਮੀਨਾਂ ਨੂੰ ਪੰਚਾਇਤੀ ਜ਼ਮੀਨਾਂ ਵਿੱਚ ਤਬਦੀਲ ਕਰਨ ਤੇ ਆਬਾਦਕਾਰਾਂ ਨੂੰ ਜ਼ਮੀਨਾਂ ਛੱਡਣ ਦੇ ਨੋਟਿਸ ਕੱਢਣ ਦਾ ਸਖਤ ਵਿਰੋਧ ਕਰਦਿਆਂ ਕਿਸਾਨ ਆਗੂਆਂ ਨੇ ਵਿਧਾਨ ਸਭਾ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਐਕਟ ਬਣਾਕੇ ਪੱਕੇ ਮਾਲਕੀ ਹੱਕ ਦੇਣ ਦੀ ਮੰਗ ਕੀਤੀ ਹੈ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਸਖਤ ਚੁਣੌਤੀ ਦਿੰਦਿਆ ਪੰਜਾਬ ਨੂੰ ਪਿਛਲੇ 75 ਸਾਲਾਂ ਤੋਂ ਲੁੱਟਣ ਵਾਲੇ ਵਿਧਾਇਕਾਂ, ਮੰਤਰੀਆਂ, ਮੁੱਖ ਮੰਤਰੀਆਂ, ਵੱਡੇ ਅਫ਼ਸਰਾਂ, ਸਰਮਾਏਦਾਰਾਂ, ਜਾਗੀਰਦਾਰਾਂ, ਮਾਫ਼ੀਏ ਗੁਰੁੱਪਾ ਪਾਸੋਂ ਲੱਖਾਂ ਏਕੜ ਜ਼ਮੀਨ, ਸੋਨਾ, ਚਾਂਦੀ, ਫਾਰਮ ਹਾਊਸ, ਹੋਟਲ, ਬੱਸਾਂ ਆਦਿਕ ਰੂਪ ਵਿੱਚ ਇਕੱਠੇ ਕੀਤੇ ਧਨ ਉੱਤੇ 100% ਦੌਲਤ ਟੈਕਸ ਲਗਾ ਕੇ ਜਬਤ ਕਰਨ ਤੇ ਥੁੜਾਂ ਮਾਰੇ ਗਰੀਬਾਂ ਨੂੰ ਬਰਾਬਰ ਵੰਡ ਵੰਡਣ ਦੀ ਮੰਗ ਕੀਤੀ। ਕਿਸਾਨ ਆਗੂਆਂ ਨੇ ਨਿੱਜੀਕਰਨ ਦੀਆਂ ਕਾਰਪੋਰੇਟਾਂ ਪੱਖੀ ਆਰਥਿਕ ਨੀਤੀਆਂ ਰੱਦ ਕਰਕੇ ਸੜਕਾਂ, ਸਿੱਖਿਆ, ਸਿਹਤ, ਬਿਜਲੀ, ਪਾਣੀ ਆਦਿ ਨੂੰ ਸਰਕਾਰੀ ਕੀਤਾ ਜਾਵੇ ਤੇ ਨਿੱਜੀ ਅਦਾਰਿਆਂ ਦਾ ਖਾਤਮਾ ਕੀਤਾ ਜਾਵੇ, ਸਰਕਾਰੀ ਮਹਿਕਮਿਆਂ ਵਿੱਚ ਖਾਲੀ ਪਈਆਂ ਲੱਖਾਂ ਆਸਾਮੀਆਂ ਭਰੀਆਂ ਜਾਣ।