ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਦੇਸ਼ ਦੇ ਸਾਰੇ ਬੇਜ਼ਮੀਨਿਆਂ, ਥੁੜ ਜ਼ਮੀਨਿਆਂ ਨੂੰ ਜ਼ਮੀਨ ਦੀ ਸਾਵੀਂ ਵੰਡ ਕਰਨ ਤੇ ਕਾਰਪੋਰੇਟ ਘਰਾਣਿਆਂ, ਜਗੀਰਦਾਰਾਂ, ਰਾਜਸੀ ਨੇਤਾਵਾਂ, ਵੱਡੀ ਅਫ਼ਸਰਸ਼ਾਹੀ ਅਤੇ ਮਾਫ਼ੀਆ ਗਰੁੱਪਾਂ ਪਾਸੋਂ ਜ਼ਮੀਨ ਖੋਹਣ ਦੀ ਕੀਤੀ ਮੰਗ
ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਦੇਸ਼ ਦੇ ਸਾਰੇ ਬੇਜ਼ਮੀਨਿਆਂ, ਥੁੜ ਜ਼ਮੀਨਿਆਂ ਨੂੰ ਜ਼ਮੀਨ ਦੀ ਸਾਵੀਂ ਵੰਡ ਕਰਨ ਤੇ ਕਾਰਪੋਰੇਟ ਘਰਾਣਿਆਂ, ਜਗੀਰਦਾਰਾਂ, ਰਾਜਸੀ ਨੇਤਾਵਾਂ, ਵੱਡੀ ਅਫ਼ਸਰਸ਼ਾਹੀ ਅਤੇ ਮਾਫ਼ੀਆ ਗਰੁੱਪਾਂ ਪਾਸੋਂ ਜ਼ਮੀਨ ਖੋਹਣ ਦੀ ਕੀਤੀ ਮੰਗ
5.2.2022: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ, ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ ਤੇ ਪ੍ਰੈੱਸ ਸਕੱਤਰ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਨੇ ਲਿਖਤੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਪਿਛਲੇ 75 ਸਾਲਾਂ ਤੋਂ ਦੇਸ਼ ਵਿੱਚ ਸਰਮਾਏਦਾਰੀ, ਸਾਮਰਾਜੀ, ਨਿੱਜੀਕਰਨ, ਉਦਾਰੀਕਰਨ ਦੀਆਂ ਨੀਤੀਆਂ ਲਾਗੂ ਹੋਣ ਨਾਲ ਦੇਸ਼ ਵਿੱਚ ਅਮੀਰ ਗ਼ਰੀਬ ਦਾ ਪਾੜਾ ਬਹੁਤ ਵੱਧ ਗਿਆ ਹੈ 1% ਲੋਕਾਂ ਪਾਸ ਦੇਸ਼ ਦੇ 73% ਆਰਥਿਕ ਸਾਧਨ ਤੇ ਪ੍ਰਾਪਰਟੀ ਇਕੱਠੀ ਹੋ ਚੁੱਕੀ ਹੈ।
ਦੂਜੇ ਪਾਸੇ ਕਿਸਾਨ 27 ਰੁਪਏ ਪ੍ਰਤੀ ਜੀਅ ਰੋਜ਼ ਦਾ ਗੁਜ਼ਾਰਾ ਕਰ ਰਹੇ ਹਨ 50% ਕਿਸਾਨ ਦੇਸ਼ ਵਿਚ ਆਪਣੀ ਥੋੜ੍ਹੀ ਬਹੁਤੀ ਜ਼ਮੀਨ ਵੀ ਆਰਥਿਕ ਤੰਗੀਆਂ ਕਾਰਨ ਗੁਆ ਚੁੱਕੇ ਹਨ ਤੇ 23 ਕਰੋਡ਼ ਗ਼ਰੀਬੀ ਰੇਖਾ ਤੋਂ ਵੀ ਹੇਠਾਂ ਜ਼ਿੰਦਗੀ ਬਸਰ ਕਰ ਰਹੇ ਹਨ। ਦੇਸ਼ ਵਿੱਚ ਅੱਤ ਦੇ ਭ੍ਰਿਸ਼ਟਾਚਾਰ ਰਾਹੀਂ ਕਾਰਪੋਰੇਟਾ, ਜਗੀਰਦਾਰਾਂ, ਰਾਜਸੀ ਨੇਤਾਵਾਂ, ਵੱਡੀ ਅਫਸਰਸ਼ਾਹੀ ਤੇ ਮਾਫ਼ੀਆ ਗਰੁੱਪਾਂ ਪਾਸ ਇਕੱਠੀ ਹੋ ਚੁੱਕੀ ਦੌਲਤ ਜ਼ਮੀਨ ਆਦਿ ਨੂੰ ਤੁਰੰਤ ਜ਼ਬਤ ਕੀਤਾ ਜਾਵੇ ਤੇ ਬੇਜਮੀਨਿਆਂ, ਥੁੜ ਜ਼ਮੀਨਿਆਂ ਤੇ ਦੱਬੇ ਕੁਚਲੇ ਲੋਕਾਂ ਵਿੱਚ ਸਾਵੀਂ ਵੰਡ ਦਿੱਤੀ ਜਾਵੇ। ਅੱਜ ਵੀ ਦੇਸ਼ ਵਿਚ 80% ਲੋਕਾਂ ਨੂੰ ਖੇਤੀ ਰੁ ਰੁਜ਼ਗਾਰ ਦੇ ਸਕਦੀ ਹੈ। ਇਸ ਨਾਲ ਬੇਰੁਜ਼ਗਾਰੀ ਦਾ ਖਾਤਮਾ ਕੀਤਾ ਜਾ ਸਕਦਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਵੱਡੇ ਕਾਰਪੋਰੇਟ ਘਰਾਣਿਆਂ ਦੀਆਂ ਫੈਕਟਰੀਆਂ ਦੀ ਦੇਸ਼ ਨੂੰ ਲੋੜ ਨਹੀਂ ਹੈ, ਇੱਥੇ ਪਿੰਡਾਂ ਵਿੱਚ ਛੋਟੇ ਲਘੂ ਉਦਯੋਗ ਜੋ ਖੇਤੀਬਾੜੀ ਉੱਤੇ ਆਧਾਰਤ ਹੋਣ ਉਹ ਲਗਾਏ ਜਾਣ ਤਾਂ ਦੇਸ਼ ਸਰਬਪੱਖੀ ਤਰੱਕੀ ਕਰੇਗਾ ਤੇ ਕੁਦਰਤੀ ਵਾਤਾਵਰਨ ਵੀ ਬਚ ਜਾਵੇਗਾ ਤੇ ਦੇਸ਼ ਨੂੰ ਪ੍ਰਦੂਸ਼ਣ ਮੁਕਤ ਕਰਨ ਵਿਚ ਮਦਦ ਮਿਲੇਗੀ।
ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਵੱਡੀ ਲੋਕ ਲਹਿਰ ਨਾਲ ਕੁਦਰਤ ਮੁਖੀ ਤੇ ਲੋਕ ਪੱਖੀ ਸਮਾਜ ਸਿਰਜਣ ਲਈ ਪੰਜਾਬ ਤੇ ਦੇਸ਼ ਦੇ ਸਾਰੇ ਕਿਰਤੀ ਵਰਗਾਂ ਨੂੰ ਜਥੇਬੰਦ ਹੋ ਕੇ ਵੋਟ ਦਾ ਰਾਹ ਛੱਡ ਕੇ ਪੈ ਜਾਓ ਰਾਹ ਸੰਘਰਸ਼ਾਂ ਦੇ ਨਾਂ ਨਾਅਰੇ ਤੇ ਅਮਲ ਕਰਨ ਦੀ ਅਪੀਲ ਕੀਤੀ ਹੈ।