Ferozepur News

ਕਰੋਨਾ ਮੁਕਤ ਫਿਰੋਜ਼ਪੁਰ ਮੁਹਿੰਮ ਤਹਿਤ ਲਾਇਨਜ਼ ਕਲੱਬ ਫ਼ਿਰੋਜ਼ਪੁਰ ਬਰਡਰ ਵੱਲੋਂ ਪਹਿਲਾ ਟੀਕਾਕਰਨ ਕੈਂਪ ਲਗਾਇਆ ਗਿਆ

ਕਰੋਨਾ ਮੁਕਤ ਫਿਰੋਜ਼ਪੁਰ ਮੁਹਿੰਮ ਤਹਿਤ ਲਾਇਨਜ਼ ਕਲੱਬ ਫ਼ਿਰੋਜ਼ਪੁਰ ਬਰਡਰ ਵੱਲੋਂ ਪਹਿਲਾ ਟੀਕਾਕਰਨ ਕੈਂਪ ਲਗਾਇਆ ਗਿਆ
ਕਰੋਨਾ ਮੁਕਤ ਫਿਰੋਜ਼ਪੁਰ ਮੁਹਿੰਮ ਤਹਿਤ ਲਾਇਨਜ਼ ਕਲੱਬ ਫ਼ਿਰੋਜ਼ਪੁਰ ਬਰਡਰ ਵੱਲੋਂ ਪਹਿਲਾ ਟੀਕਾਕਰਨ ਕੈਂਪ ਲਗਾਇਆ ਗਿਆ
 ਫਿਰੋਜ਼ਪੁਰ 5 ਮਈ, 2021: ਕੋਰੋਨਾ ਦੇ ਵੱਧ ਰਹੇ ਕਹਿਰ  ਤੋਂ ਆਮ ਲੋਕਾਂ ਨੂੰ ਛੁਟਕਾਰਾ ਦਵਾਉਣ ਦੇ ਉਦੇਸ਼ ਨਾਲ, ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਐਨਜੀਓ ਸਮੂਹ ਦੁਆਰਾ ਕਰੋਨਾ ਮੁਕਤ ਫਿਰੋਜ਼ਪੁਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।  ਜਿਸ ਦੇ ਤਹਿਤ ਲਾਇਨਜ਼ ਕਲੱਬ ਫ਼ਿਰੋਜ਼ਪੁਰ ਬਾਰਡਰ ਨੇ ਫ਼ਿਰੋਜ਼ਪੁਰ ਛਾਵਣੀ ਵਿਖੇ ਆਮੰਤਰਨ ਬੈਂਕਵਟ  ਹਾਲ’ ਚ ਕਰੋਨਾ ਟੀਕਾਕਰਨ ਕੈਂਪ ਲਗਾਇਆ। ਜਿਸ ਵਿਚ 120 ਲੋਕਾਂ ਨੇ ਕੋਵਾਸ਼ੀਲਾਡ ਦੀ ਪਹਿਲੀ ਅਤੇ ਦੂਜੀ ਖੁਰਾਕ ਪ੍ਰਾਪਤ ਕੀਤੀ ।ਸਿਵਲ ਸਰਜਨ ਡਾ. ਰਾਜਿੰਦਰ ਰਾਜ ਨੇ ਕੈਂਪ ਦਾ ਨਿਰੀਖਣ ਕੀਤਾ ਅਤੇ ਟੀਮ ਨੂੰ ਚੰਗੇ ਪ੍ਰਬੰਧਨ ਲਈ ਵਧਾਈ ਦਿੱਤੀ।
 ਐਡਵੋਕੇਟ ਡਾ: ਰੋਹਿਤ ਗਰਗ , ਪ੍ਰਧਾਨ ਲਾਇਨਜ ਕਲੱਬ ਨੇ ਦੱਸਿਆ ਕੀ ਦੇਸ਼ ਵਿਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਾਹਰ ਕੱਢਣ  ਲਈ ਇਸ ਕੈਂਪ ਦਾ ਆਯੋਜਨ ਕੀਤਾ ਗਿਆ ਹੈ।
 ਕੈਂਪ ਦੇ ਕਨਵੀਨਰ ਅਸ਼ੀਸ਼ ਅਗਰਵਾਲ ਨੇ ਦੱਸਿਆ ਕੀ ਐਨਜੀਓ ਸਮੂਹ ਸਾਂਝੇ ਤੌਰ ‘ਤੇ ਮਯੰਕ ਫਾਉਂਡੇਸ਼ਨ ਦੀ ਅਗਵਾਈ ਹੇਠ 100 ਟੀਕਾਕਰਨ ਕੈਂਪ ਲਗਾਏਗਾ ਅਤੇ ਫ਼ਿਰੋਜ਼ਪੁਰ ਨੂੰ ਕਰੋਨਾ  ਮੁਕਤ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗਾ।  ਸਿਹਤ ਵਿਭਾਗ ਦੀ ਟੀਮ ਨੇ ਸਾਰਿਆਂ ਨੂੰ ਮਾਸਕ ਲਗਾਉਣ, ਸੈਨੀਟਾਈਜ਼ਰ ਦੀ ਵਰਤੋਂ ਕਰਨ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਲਈ ਉਤਸ਼ਾਹਤ ਕੀਤਾ ।
 ਇਸ ਮੌਕੇ ਦੀਪਕ ਗਰੋਵਰ, ਦੀਪਕ ਸ਼ਰਮਾ ਮਯੰਕ ਫਾਉਂਡੇਸ਼ਨ, ਵਿਪੁਲ ਨਾਰੰਗ, ਅਮਿਤ ਫਾਉਂਡੇਸ਼ਨ, ਐਡਵੋਕੇਟ ਅਸ਼ੀਸ਼ ਸ਼ਰਮਾ ਸੈਕਟਰੀ, ਸੌਰਭ ਪੁਰੀ, ਮੋਹਿਤ ਗਰਗ, ਵਿਪੁਲ ਗੋਇਲ ਅਤੇ ਗੁਰੂਸਵਕ ਸਿੰਘ ਨੇ ਕੈਂਪ ਨੂੰ ਸਫਲ ਬਣਾਉਣ ਲਈ ਯੋਗਦਾਨ ਪਾਇਆ।

Related Articles

Leave a Reply

Your email address will not be published. Required fields are marked *

Back to top button