Ferozepur News

ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਜਥੇਬੰਦੀ ਵੱਲੋਂ 19 ਜੂਨ ਨੂੰ ਜਿਲ੍ਹੇ ਫਿਰੋਜ਼ਪੁਰ ਵਿੱਚ ਚਾਰੇ ਵਿਧਾਇਕਾਂ ਦੇ ਘਰਾਂ ਅੱਗੇ ਲਾਏ ਜਾਣਗੇ ਧਰਨੇ

ਕਿਸਾਨੀ ਮੰਗਾਂ ਸਬੰਧੀ ਸੌਪੇ ਜਾਣਗੇ ਮੰਗ ਪੱਤਰ

ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਜਥੇਬੰਦੀ ਵੱਲੋਂ 19 ਜੂਨ ਨੂੰ ਜਿਲ੍ਹੇ ਫਿਰੋਜ਼ਪੁਰ ਵਿੱਚ ਚਾਰੇ ਵਿਧਾਇਕਾਂ ਦੇ ਘਰਾਂ ਅੱਗੇ ਲਾਏ ਜਾਣਗੇ ਧਰਨੇ

ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਜਥੇਬੰਦੀ ਵੱਲੋਂ 19 ਜੂਨ ਨੂੰ ਜਿਲ੍ਹੇ ਫਿਰੋਜ਼ਪੁਰ ਵਿੱਚ ਚਾਰੇ ਵਿਧਾਇਕਾਂ ਦੇ ਘਰਾਂ ਅੱਗੇ ਲਾਏ ਜਾਣਗੇ ਧਰਨੇ

ਕਿਸਾਨੀ ਮੰਗਾਂ ਸਬੰਧੀ ਸੌਪੇ ਜਾਣਗੇ ਮੰਗ ਪੱਤਰ

ਫ਼ਿਰੋਜਪੁਰ 16/06/2023:  ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੰਦੀ ਜਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਇੰਦਰਜੀਤ ਸਿੰਘ ਬਾਠ ਤੇ ਜਿਲ੍ਹਾ ਸਕੱਤਰ ਗੁਰਮੇਲ ਸਿੰਘ ਫੱਤੇਵਾਲਾ ਨੇ ਲਿਖਤੀ ਪ੍ਰੈਸ ਬਿਆਨ ਜਾਰੀ ਕਰਕੇ ਦੱਸਿਆ ਕਿ ਜਥੇਬੰਦੀ ਵੱਲੋਂ ਬੀ.ਕੇ. ਯੂ. ਏਕਤਾ ਆਜ਼ਾਦ ਨਾਲ ਤਾਲਮੇਲਵੇ ਪ੍ਰੋਗਰਾਮ ਤਹਿਤ 19 ਜੂਨ ਨੂੰ ਸੂਬਾ ਪੱਧਰ ਤੇ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਅਗੇ ਦਿੱਤੇ ਜਾਣ ਵਾਲੇ ਧਰਨਿਆਂ ਦੀਆਂ ਤਿਆਰੀਆਂ ਪੂਰੇ ਜੋਰਾ ਚੱਲ ਰਹੀਆਂ ਹਨ । ਓਹਨਾ ਦੱਸਿਆ ਕਿ ਜਿਲ੍ਹਾ ਫਿਰੋਜ਼ਪੁਰ ਵੱਲੋਂ ਵਿਧਾਇਕ ਰਣਬੀਰ ਸਿੰਘ ਭੁਲਰ ਸਹਿਰੀ, ਰਜਨੀਸ਼ ਕੁਮਾਰ ਦਹੀਆ ਦਿਹਾਤੀ,ਨਰੇਸ਼ ਕਟਾਰੀਆ ਜੀਰਾ,ਫੌਜਾ ਸਿੰਘ ਸਰਾਰੀ ਗੁਰੂਹਰਸਾਏ ਦੇ ਘਰਾਂ ਅੱਗੇ ਧਰਨਾ ਪ੍ਰਦਰਸ਼ਨ ਕਰਕੇ ਮੰਗ ਪੱਤਰ ਦਿੱਤੇ ਜਾਣਗੇ | ਇਹ ਧਰਨੇ ਸੜਕ ਮਾਰਗਾਂ ਲਈ ਬਿਨਾ ਯੋਗ ਤੇ ਇੱਕਸਾਰ ਮੁਆਵਜਾ ਦਿੱਤੇ ਸਰਕਾਰ ਧੱਕੇ ਨਾਲ ਜਮੀਨਾਂ ਐਕੁਆਇਰ ਕਰਨੀਆਂ ਬੰਦ ਕਰੇ | ਆਬਾਦਕਾਰਾਂ ਦੁਆਰਾ ਦਹਾਕਿਆਂ ਤੋ ਆਬਾਦ ਕੀਤੀਆਂ ਜਮੀਨਾਂ ਖੋਹਣ ਲਈ ਹਮਲੇ ਬੰਦ ਕੀਤੇ ਜਾਣ ਤੇ ਵਿਧਾਨਸਭਾ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਐਕਟ ਬਣਾ ਕੇ ਓਹਨਾ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ | ਨਹਿਰੀ ਪਾਣੀ ਟੇਲਾਂ ਤੱਕ ਪੁੱਜਦਾ ਕੀਤਾ ਜਾਵੇ ਤੇ ਕੁਲ ਖੇਤੀਯੋਗ ਜਮੀਨ ਲਈ ਵਰਤੋਂ ਹੋਵੇ ਤਾਂ ਜੋ ਧਰਤੀ ਹੇਠਲੇ ਪਾਣੀ ਦੀ ਬੱਚਤ ਹੋ ਸਕੇ,ਗਰੀਬ ਦੀ ਲੁੱਟ ਬਿਜਲੀ ਵਿਭਾਗ ਨੂੰ ਕਾਰਪੋਰੇਟ ਹੱਥੀਂ ਵੇਚਣ ਦੀ ਨੀਤੀ ਤਹਿਤ ਲਿਆਂਦੀ ਗਈ ਪ੍ਰੀਪੇਡ ਮੀਟਰ ਲਗਾਉਣ ਦੀ ਨੀਤੀ ਵਾਪਿਸ ਲਈ ਜਾਵੇ |ਨਸ਼ੇ ਤੇ ਬੇਰੁਜ਼ਗਾਰੀ ਨੂੰ ਮਾਨ ਸਰਕਾਰ ਵਾਧੇ ਮੁਤਾਬਕ ਖਤਮ ਕਰੇ। ਇਹਨਾਂ ਮੰਗਾਂ ਸਬੰਧੀ ਧਰਨੇ ਲਾ ਕੇ ਵਿਧਾਇਕਾਂ ਨੂੰ ਮੰਗ ਪੱਤਰ ਸੌਪੇ ਜਾਣਗੇ।
ਆਗੂਆਂ ਅੱਗੇ ਕਿਹਾ ਕਿ ਜੋ ਸਰਕਾਰ ਕਿਸਾਨਾਂ ਮਜਦੂਰਾਂ ਦੀਆਂ ਮੰਗਾਂ ਮੰਨਣ ਦੀ ਬਜਾਏ, ਸਾਂਤਮਈ ਧਰਨੇ ਦੇ ਰਹੇ ਕਿਸਾਨਾਂ ਮਜਦੂਰਾਂ ਤੇ ਲਾਠੀਚਾਰਜ ਕੀਤਾ ਗਿਆ ਹੈ। ਉਸ ਜਬਰ ਦੀ ਜਥੇਬੰਦੀ ਵੱਲੋਂ ਵਿਰੋਧ ਕਰਦੇ ਹਾਂ। ਪਿਛਲੇ ਦਿਨੀ ਜੋ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਵੈਟ ਵਧਾ ਕੇ ਜੋ ਵਾਧਾ ਕੀਤਾ ਗਿਆ ਹੈ ਉਸ ਦੀ ਸਖਤ ਨਿਖੇਧੀ ਕਰਦੇ ਹਾਂ । ਤੁਰੰਤ ਸਰਕਾਰ ਕੀਮਤਾਂ ਵਿੱਚ ਕੀਤਾ ਵਾਧਾ ਵਾਪਸ ਲਵੇ।✍️ ਡਾ ਗੁਰਮੇਲ ਸਿੰਘ ਫੱਤੇਵਾਲਾ

Related Articles

Leave a Reply

Your email address will not be published. Required fields are marked *

Back to top button