ਕਿਸਾਨ ਜਥੇਬੰਦੀ ਵਲੋਂ 5 ਨਵੰਬਰ ਨੂੰ ਪੰਜਾਬ ਵਿੱਚ 10 ਜ਼ਿਲ੍ਹਿਆਂ ਵਿਚ ਬੰਦ ਕਰਨ ਦੀ ਰਣਨੀਤੀ ਉਲੀਕੀ
ਕਿਸਾਨ ਜਥੇਬੰਦੀ ਵਲੋਂ 5 ਨਵੰਬਰ ਨੂੰ ਪੰਜਾਬ ਵਿੱਚ 10 ਜ਼ਿਲ੍ਹਿਆਂ ਵਿਚ ਬੰਦ ਕਰਨ ਦੀ ਰਣਨੀਤੀ ਉਲੀਕੀ
ਫ਼ਿਰੋਜਪੁਰ, 30.10.2020: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਫ਼ਿਰੋਜਪੁਰ ਦੀ ਮੀਟਿੰਗ ਜ਼ਿਲਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਸਕੱਤਰ ਸਾਹਬ ਸਿੰਘ ਦੀਨੇਕੇ ਦੀ ਅਗਵਾਈ ਹੇਠ ਪਿੰਡ ਆਂਸਲ ਵਿਖੇ ਖਿਲਾਰਾ ਸਿੰਘ ਦੀ ਹਵੇਲੀ ਵਿੱਚ ਹੋਈ ਮੀਟਿੰਗ ਵਿੱਚ ਫਿਰੋਜ਼ਪੁਰ ਤੋਂ ਇਲਾਵਾ ਮੋਗਾ ਫਾਜ਼ਿਲਕਾ ਦੇ ਕਿਸਾਨਾ ਵੀ ਸ਼ਾਮਲ ਹੋਏ. ਮੀਟਿੰਗ ਵਿੱਚ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਸੂਬਾ ਮੀਤ ਸਕੱਤਰ ਜਸਬੀਰ ਸਿੰਘ ਪਿੱਦੀ ਵੀ ਸ਼ਾਮਲ ਹੋਏ ਮੀਟਿੰਗ ਵਿਚ ਆਗੁੂਆਂ ਵੱਲੋਂ ਕਈ ਅਹਿਮ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ.ਇਸ ਮੌਕੇ ਆਗੂਆਂ ਵਲੋਂ ਕਿਹਾ ਗਿਆ ਕਿ ਕਿਸਾਨਾਂ ਵੱਲੋਂ ਪੰਜਾਬ ਵਿੱਚ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੇ ਤਿੰਨਾ
ਕਿਸਾਨ ਵਿਰੋਧੀ ਆਡੀਨੇੈਸਾੁ ਨੂੰ ਰੱਦ ਕਰਵਾਉਣ ਤੇ ਸੰਘਰਸ਼ ਨੂੰ ਦਬਾਉਣ ਲਈ ਮੋਦੀ ਸਰਕਾਰ ਵੱਲੋ 1ਹੋਰ ਆਰਡੀਨੈਂਸ ਜਾਰੀ ਕੀਤਾ ਗਿਆ ਹੈ.ਜਿਸ ਵਿਚ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਨੂੰ ਇਕ ਕਰੋੜ ਜੁਰਮਾਨਾ ਤੇ ਪੰਜ ਸਾਲ ਦੀ ਕੈਦ ਦੀ ਸਜ਼ਾ ਦਾ ਨਾਦਰਸ਼ਾਹੀ ਫਰਮਾਨ ਜਾਰੀ ਕੀਤਾ ਗਿਆ ਹੈ. ਜਿਸ ਦੀ ਕਿਸਾਨ ਜਥੇਬੰਦੀ ਵਲੋਂ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ .ਤੇ ਕਿਹਾ ਗਿਆ ਕਿ ਪਿਛਲੇ ਸਾਲ ਹਾਈ ਕੋਰਟ ਤੇ ਐਨਜੀਟੀ ਵੱਲੋਂ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਜੋ 2500 ਪ੍ਰਤੀ ਏਕੜ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਸੀ .ਉਹ ਵੀ ਅਜੇ ਤਕ ਨਹੀਂ ਮਿਲਿਆ ਤੇ ਨਾ ਹੀ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਲਈ ਢੁੱਕਵੇਂ ਖੇਤੀ ਸੰਦ ਸਬਸਿਡੀ ਤੇ ਦੇਣ ਦੇਣ ਤੋਂ ਵੀ ਸਰਕਾਰ ਪੂਰੀ ਤਰ੍ਹਾਂ ਫੇਲ ਹੋਈ ਹੈ. ਉਲਟਾ ਕਿਸਾਨਾਂ ਤੇ ਇਹ ਨਵਾਬ ਨੂੰ ਥੋਪਿਆ ਜਾ ਰਿਹਾ ਹੈ .ਜੋ ਕਿ ਕਿਸਾਨਾ ਨੂੰ ਕਿਸੇ ਵੀ ਕੀਮਤ ਤੇ ਮਨਜ਼ੂਰ ਨਹੀਂ ਹੈ .ਤੇ ਕਿਸਾਨ ਪਰਾਲੀ ਨੂੰ ਅੱਗ ਜ਼ਰੂਰ ਲਗਾਉਣਗੇ. ਜਿਸ ਤੋਂ ਉਨ੍ਹਾਂ ਨੂੰ ਕੋਈ ਨਹੀਂ ਰੋਕ ਸਕਦਾ. ਕਿਉਂਕਿ ਦੂਸਰਾ ਕੋਈ ਹੱਲ ਕਿਸਾਨਾਂ ਨੂੰ ਨਹੀਂ ਮਿਲ ਰਿਹਾ.
ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਵੰਤ ਸਿੰਘ ਲੋਹਕਾ ਵੱਲੋਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ 5 ਨਵੰਬਰ ਨੂੰ ਕਿਸਾਨ ਮਜ਼ਦੂਰ ਜਥੇਬੰਦੀ ਵਲੋਂ 10 ਜ਼ਿਲ੍ਹਿਆਂ ਵਿੱਚ ਭਾਰਤ ਬੰਦ ਦੇ ਸੱਦੇ ਤੇ ਮੁਕੰਮਲ 12 ਤੋਂ 4 ਵਜੇ ਤੱਕ ਜਾਮ ਕੀਤਾ ਜਾਵੇਗਾ. ਤੇ ਸੂਬਾ ਪੱਧਰੀ ਚੱਲ ਰਹੇ ਪੱਕੇ ਮੋਰਚੇ ਜੰਡਿਆਲਾ ਗੁਰੂ ਰੇਲਵੇ ਟਰੈਕ ਤੇ ਫਿਰੋਜ਼ਪੁਰ ਫਾਜ਼ਿਲਕਾ ਮੋਗਾ ਜ਼ਿਲ੍ਹਿਆਂ ਵੱਲੋਂ ਤਿੱਨ ਤੋਂ ਪੰਜ ਨਵੰਬਰ ਤੱਕ ਮੋਰਚਾ ਸਮਾਂ ਲਿਆ ਜਾਵੇਗਾ .ਤੇ ਇਹ ਮੋਰਚਾ ਕਿਸਾਨ ਮਾਰੂ ਖੇਤੀ ਆਰਡੀਨੈਂਸਾਂ ਨੁੂ ਰੱਦ ਕਰਾਉਣ ਤਕ ਜਾਰੀ ਰਹੇਗਾ.ਇਸ ਮੌਕੇ ਬਲਵਿੰਦਰ ਸਿੰਘ ਲੋਹਕਾ,ਰਸ਼ਪਾਲ ਸਿੰਘ ਗੱਟਾਬਾਦਸਾਹ,ਅੰਗਰੇਜ਼ ਸਿੰਘ ਬੂਟੇਵਾਲਾ, ਸੁਰਿੰਦਰ ਸਿੰਘ ਘੁੱਦੂਵਾਲਾ, ਰਾਣਾ ਰਣਬੀਰ ਸਿੰਘ ਠੱਠਾ, ਅਮਨਦੀਪ ਸਿੰਘ ਕੱਚਰ ਭੰਨ ,ਖਲਾਰਾ ਸਿੰਘ ,ਨਰਿੰਦਰਪਾਲ ਸਿੰਘ ਜਤਾਲਾ ,ਧਰਮ ਸਿੰਘ ਸਿੱਧੂ ,ਗੁਰਬਖ਼ਸ਼ ਸਿੰਘ ,ਕੁਲਵੰਤ ਸਿੰਘ’ ਜਗਦੀਸ਼ ਸਿੰਘ ਫਾਜ਼ਿਲਕਾ, ਗਰਦੇਵ ਸਿੰਘ ਹਰਬੰਸ ਸਿੰਘ ਮੋਗਾ, ਗੁਰਮੇਲ ਸਿੰਘ ,ਰਣਜੀਤ ਸਿੰਘ ,ਬਲਰਾਜ ਸਿੰਘ ਆਦਿ ਜ਼ਿਆਦਾ ਜ਼ਿਲ੍ਹਾ ਆਗੂ ਮੀਟਿੰਗ ਵਿੱਚ ਹਾਜ਼ਰ ਸਨ.