ਕਿਸਨਾ ਮਜਦੂਰਾ ਦੀਆਂ ਮੰਗਾਂ ਨੂੰ ਅਣਗੋਲਿਆ ਕਰਨ ਦੇ ਵਿਰੋਧ ਵਿੱਚ ਜਥੇਬੰਦੀ ਵੱਲੋਂ 3 ਤੇ 4 ਜਨਵਰੀ ਨੂੰ ਫੂਕੇ ਜਾਣਗੇ ਪੰਜਾਬ ਸਰਕਾਰ ਦੇ ਪੁਤਲੇ
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦਾ ਅੰਦੋਲਨ 38 ਵੇ ਦਿਨ ਵੀ ਜਾਰੀ
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦਾ ਅੰਦੋਲਨ 38 ਵੇ ਦਿਨ ਵੀ ਜਾਰੀ
ਕਿਸਨਾ ਮਜਦੂਰਾ ਦੀਆਂ ਮੰਗਾਂ ਨੂੰ ਅਣਗੋਲਿਆ ਕਰਨ ਦੇ ਵਿਰੋਧ ਵਿੱਚ ਜਥੇਬੰਦੀ ਵੱਲੋਂ 3 ਤੇ 4 ਜਨਵਰੀ ਨੂੰ ਫੂਕੇ ਜਾਣਗੇ ਪੰਜਾਬ ਸਰਕਾਰ ਦੇ ਪੁਤਲੇ
ਫਿਰੋਜ਼ਪੁਰ, 2.1.2023: ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 26 ਨਵੰਬਰ ਤੋਂ ਚੱਲ ਰਿਹਾ ਅੰਦੋਲਨ ਅੱਜ 38 ਵੇ ਦਿਨ ਵਿੱਚ ਸ਼ਾਮਿਲ ਹੋ ਗਿਆ। ਜਥੇਬੰਦੀ ਦੇ ਜਿਲ੍ਹਾ ਫਿਰੋਜ਼ਪੁਰ ਵੱਲੋਂ ਪੰਜ ਥਾਵਾਂ ਡੀ ਸੀ ਦਫਤਰ ਫਿਰੋਜ਼ਪੁਰ, ਟੋਲ ਪਲਾਜਾ ਗਿੱਦੜ ਪਿੰਡੀ, ਟੋਲ ਪਲਾਜਾ ਫਿਰੋਜ਼ਸ਼ਾਹ, ਟੋਲ ਪਲਾਜਾ ਮਾਮੂ ਜੋਈਆਂ ਤੇ ਸਾਝਾਂ ਮੋਰਚਾ ਜੀਰਾ ਵਿਖੇ ਅੰਦੋਲਨ ਚੱਲ ਰਿਹਾ ਹੈ। ਡੀ ਸੀ ਦਫਤਰ ਧਰਨੇ ਤੇ ਸੰਬੋਧਨ ਕਰਦਿਆ ਜਿਲ੍ਹਾ ਪ੍ਧਾਨ ਇੰਦਰਜੀਤ ਸਿੰਘ ਬਾਠ ਤੇ ਜਿਲ੍ਹਾ ਮੀਤ ਸਕੱਤਰ ਗੁਰਮੇਲ ਸਿੰਘ ਫੱਤੇਵਾਲਾ ਨੇ ਕਿਹਾ ਕਿ ਕੇਦਰ ਸਰਕਾਰ ਤੇ ਪੰਜਾਬ ਸਰਕਾਰ ਸੁੱਤੀ ਹੋਈ ਹੈ।
ਹੱਕੀ ਮੰਗਾਂ ਨੂੰ ਲੈ ਕੇ ਕੜਾਕੇ ਦੀ ਠੰਡ ਦਿਨ ਰਾਤ ਬੈਠੇ ਕਿਸਾਨਾਂ ਮਜਦੂਰਾਂ ਨੂੰ ਅਣਦੇਖਿਆਂ ਕਰ ਰਹੀਆਂ ਹਨ।ਆਪਣੇ ਆਪ ਨੂੰ ਲੋਕ ਹਿਤੈਸ਼ੀ ਕਹਾਉਣ ਵਾਲੀ ਪੰਜਾਬ ਦੀ ਮਾਨ ਸਰਕਾਰ ਵੀ ਹਵਾ, ਪਾਣੀ, ਧਰਤੀ ਪ੍ਰਦੂਸ਼ਿਤ ਕਰਨ ਵਾਲੀਆਂ 590 ਫੈਕਟਰੀਆਂ ਦੇ ਹੱਕ ਵਿੱਚ ਖੜੀ ਹੈ। ਮਾਲਬਰੋਜ ਸਰਾਬ ਫੈਕਟਰੀ ਜੀਰਾ ਸਾਹਮਣੇ ਫੈਕਟਰੀ ਬੰਦ ਕਰਵਾਉਣ ਲਈ ਸਾਝਾਂ ਮੋਰਚਾ ਪਿੱਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਸਰਕਾਰ ਫੈਕਟਰੀ ਚਲਾਉਣ ਵਾਸਤੇ ਹਰ ਹੀਲਾ ਅਪਣਾ ਰਹੀ ਹੈ।
ਮੋਰਚੇ ਤੇ ਬੈਠੇ ਪੰਜਾਬ ਦੇ ਕਿਸਾਨਾ ਮਜਦੂਰਾਂ ਨੇ ਮੋਰਚਾ ਚਕਾਉਣ ਦੀ ਹਰ ਚਾਲ ਨੂੰ ਨਾਕਾਮਯਾਬ ਕੀਤਾ ਹੈ।ਮੋਰਚੇ ਦੀ ਇੱਕੋ ਮੰਗ ਕੇ ਫੈਕਟਰੀ ਬੰਦ ਤਾਂ ਜੋ ਹਵਾ, ਪਾਣੀ, ਮਿੱਟੀ ਨੂੰ ਦੂਸ਼ਿਤ ਹੋਣ ਤੋਂ ਬਚ ਸਕਣ ਤੇ ਜਿਸ ਨਾਲ ਲੋਕਾਂ ਨੂੰ ਹੋਰ ਰਹੀਆਂ ਭਿਆਨਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਆਗੂਆਂ ਅੱਗੇ ਕਿਹਾ ਕਿ ਜਥੇਬੰਦੀ ਕੱਲ੍ਹ 3 ਜਨਵਰੀ ਤੋਂ 4 ਜਨਵਰੀ ਤੱਕ ਪੰਜਾਬ ਸਰਕਾਰ ਦੇ ਪੁਤਲੇ ਫੂਕ ਕੇ ਮੰਗਾਂ ਨਾ ਮੰਨਣ ਤੋਂ ਰੋਸ ਪ੍ਦਰਸ਼ਨ ਕਰੇਗੀ। ਆਗੂ ਮੰਗ ਕੀਤੀ ਕਿ ਕਿਸਾਨੀ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ, 590 ਫੈਕਟਰੀਆਂ ਦੀ ਸਰਕਾਰ ਕਮੇਟੀਆਂ ਬਣਾ ਕੇ ਜਾਂਚ ਕਰਕੇ ਪ੍ਰਦੂਸ਼ਣ ਕਰਨ ਵਾਲੀਆਂ ਫੈਕਟਰੀ ਦੇ ਮਾਲਕਾਂ ਤੇ ਕਾਰਵਾਈ ਕਰਕੇ ਸਗੀਨ ਧਰਾਵਾਂ ਤਹਿਤ ਪਰਚੇ ਕਰਕੇ ਸਖਤ ਸਜਾਵਾਂ ਦਿੱਤੀਆਂ ਜਾਨ ਤੇ ਜੀਰਾ ਸਰਾਬ ਫੈਕਟਰੀ ਨਹੀਂ ਚੱਲਣ ਦਿੱਤੀ ਜਾਵੇਗੀ ਤੁਰੰਤ ਬੰਦ ਕੀਤੀ ਜਾਵੇ।
ਜੇਕਰ ਸਰਕਾਰ ਨੇ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਨਰਿੰਦਰਪਾਲ ਸਿੰਘ ਜਤਾਲਾ,ਖਲਾਰਾ ਸਿੰਘ ਆਸਲ, ਮੰਗਲ ਸਿੰਘ ਸਵਾਈ ਕੇ, ਗੁਰਦਿਆਲ ਸਿੰਘ ਟਿੰਬੀ ,ਗੁਰਨਾਮ ਸਿੰਘ,ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।