ਕਾਲਜ ਦੇ ਐਨ.ਐਸ.ਐਸ. ਵਿੰਗ ਅਤੇ ਜ਼ਿਲ੍ਹਾਂ ਟਰੈਫਿਕ ਪੁਲਿਸ ਵੱਲੋਂ ਸੜਕ ਸੁਰੱਖਿਆ ਅਭਿਆਨ ਅਧੀਨ ਟਰੈਫਿਕ ਜਾਗਰੂਕਤਾ ਰੈਲੀ ਅਤੇ ਰੋਡ ਸੇਫਟੀ ਤੇ ਸੈਮੀਨਾਰ ਕਰਵਾਇਆ ਗਿਆ
ਕਾਲਜ ਦੇ ਐਨ.ਐਸ.ਐਸ. ਵਿੰਗ ਅਤੇ ਜ਼ਿਲ੍ਹਾਂ ਟਰੈਫਿਕ ਪੁਲਿਸ ਵੱਲੋਂ ਸੜਕ ਸੁਰੱਖਿਆ ਅਭਿਆਨ ਅਧੀਨ ਟਰੈਫਿਕ ਜਾਗਰੂਕਤਾ ਰੈਲੀ ਅਤੇ ਰੋਡ ਸੇਫਟੀ ਤੇ ਸੈਮੀਨਾਰ ਕਰਵਾਇਆ ਗਿਆ
ਫ਼ਿਰੋਜ਼ਪੁਰ , 17.1.2023: ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੁਆਰਾ ਹਰ ਸਾਲ 11 ਜਨਵਰੀ ਤੋਂ 17 ਜਨਵਰੀ ਤੱਕ ਰਾਸ਼ਟਰੀ ਸੜਕ ਸੁਰੱਖਿਆ ਸਪਤਾਹ ਦਾ ਆਯੋਜਨ ਕੀਤਾ ਜਾਂਦਾ ਹੈ। ਇਸਦਾ ਉਦੇਸ਼ ਸੜਕ ਸੁਰੱਖਿਆ ਬਾਰੇ ਜਾਗਰੂਕਤਾ ਫੈਲਾਉਣਾ ਹੈ। ਪਹਿਲਾ ਰਾਸ਼ਟਰੀ ਸੜਕ ਸੁਰੱਖਿਆ ਹਫ਼ਤਾ 1989 ਵਿੱਚ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੁਆਰਾ ਆਯੋਜਿਤ ਕੀਤਾ ਗਿਆ ਸੀ ਜਿਸਦੀ ਸਥਾਪਨਾ ਕਿਰਤ ਮੰਤਰਾਲੇ ਦੁਆਰਾ 1966 ਵਿੱਚ ਕੀਤੀ ਗਈ ਸੀ। ਇਸ ਸਾਲ, 2023 ਵਿੱਚ, ਰਾਸ਼ਟਰੀ ਸੜਕ ਸੁਰੱਖਿਆ ਹਫ਼ਤਾ ਇਸਦੇ 34ਵੇਂ ਸੰਸਕਰਨ ਵਿੱਚ ਹੈ।
ਇਸੇ ਗੱਲ ਨੂੰ ਮੁੱਖ ਰੱਖਦਿਆਂ ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਸ਼ਹਿਰ ਦੇ ਐਨ.ਐਸ.ਐਸ ਵਿੰਗ ਵੱਲੋਂ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਜੀ ਢਿੱਲੋਂ ਜੀ ਦੀ ਛਤਰ ਛਾਇਆ ਹੇਠ ਅਤੇ ਪ੍ਰਿੰਸੀਪਲ ਮੈਡਮ ਡਾ. ਸੰਗੀਤਾ ਦੇ ਉਚਿਤ ਮਾਰਗ ਦਰਸ਼ਨ ਹੇਠ ਜ਼ਿਲ੍ਹਾਂ ਟਰੈਫਿਕ ਪੁਲਿਸ ਫਿਰੋਜਪੁਰ ਅਤੇ ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਮਿਲ ਕੇ ‘ਟਰੈਫ਼ਿਕ ਜਾਗਰੂਕਤਾ ਰੈਲੀ’ ਕੱਢ ਕੇ ਰਾਸ਼ਟਰੀ ਸੜਕ ਸੁਰੱਖਿਆ ਹਫ਼ਤਾ ਮਨਾਇਆ ਅਤੇ ਸੜਕ ਸੁਰੱਖਿਆ ‘ਤੇ ਸੈਮੀਨਾਰ ਕਰਵਾਇਆ ਗਿਆ ।
ਇਸ ਮੌਕੇ ਏ.ਐਸ.ਆਈ ਲਖਵੀਰ ਸਿੰਘ ਜੀ ਟਰੈਫਿਕ ਐਜੂਕੇਸ਼ਨ ਸੈੱਲ ਇੰਚਾਰਜ ਅਤੇ ਏ.ਐਸ.ਆਈ ਗੁਰਮੇਜ ਸਿੰਘ ਜੀ ਟਰੈਫਿਕ ਐਜੂਕੇਸ਼ਨ ਇੰਚਾਰਜ ਰਿਸੋਰਸ ਪਰਸਨ ਸਨ। ਰੈਲੀ ਕਾਲਜ ਦੇ ਮੁੱਖ ਗੇਟ ਤੋਂ ਸ਼ੁਰੂ ਹੋ ਕੇ ਸੜਕ ਕਿਨਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵਾਹਨਾਂ ‘ਤੇ ਰਿਫਲੈਕਟਰ ਚਿਪਕਾਏ ਅਤੇ ਉਨ੍ਹਾਂ ਨੂੰ ਸੜਕ ਸੁਰੱਖਿਆ ਦੇ ਉਪਾਵਾਂ ਬਾਰੇ ਸੇਧ ਦਿੱਤੀ। ਉਪਰੰਤ ਕਾਲਜ ਦੇ ਆਡੀਟੋਰੀਅਮ ਵਿੱਚ ਇੱਕ ਸੈਮੀਨਾਰ ਦੀ ਸ਼ੁਰੂਆਤ ਕੀਤੀ ਗਈ। ਜਿਸ ਵਿੱਚ ਏ.ਐਸ.ਆਈ ਲਖਵੀਰ ਸਿੰਘ ਜੀ ਨੇ ਸੜਕ ਸੁਰੱਖਿਆ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ।
ਡਾ: ਸੰਗੀਤਾ, ਕਾਲਜ ਪ੍ਰਿੰਸੀਪਲ ਨੇ ਵੀ ਵਿਦਿਆਰਥੀਆਂ ਨਾਲ ਟਰੈਫਿਕ ਨਿਯਮਾਂ ਨੂੰ ਲੈ ਕੇ ਬਹੁਤ ਸਾਰੀਆਂ ਵੱਖ-ਵੱਖ ਉਦਾਹਰਣਾਂ ਸਾਂਝੀਆਂ ਕੀਤੀਆਂ ਜੋ ਕਿ ਬੇਰਹਿਮੀ ਨਾਲ ਡਰਾਈਵਿੰਗ ਕਰਨ ਨਾਲ ਹੋਣ ਵਾਲੇ ਹਾਦਸਿਆਂ ਨੂੰ ਦਰਸਾਉਂਦੀਆਂ ਹਨ। ਇਹ ਸਮਾਗਮ ਇੱਕ ਵੱਡਮੁੱਲਾ ਸਾਬਤ ਹੋਇਆ ਅਤੇ ਇਸ ਸਮਾਗਮ ਦੇ ਆਯੋਜਨ ਦਾ ਮਨੋਰਥ ਪੂਰੀ ਤਰ੍ਹਾਂ ਪ੍ਰਾਪਤ ਹੋ ਗਿਆ ਸੀ। ਇਸ ਮੌਕੇ ਕਾਲਜ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਨੇ ਸਫਲ ਆਯੋਜਨ ਤੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆ ।