ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵਲੋਂ ਪਿੰਡ ਮਹਾਲਮ ਵਿਖੇ ਧਰਤੀ ਦਿਵਸ ਮਨਾਇਆ ਗਿਆ
ਫਿਰੋਜ਼ਪੁਰ ( ) 21 ਅਪ੍ਰੈਲ, 2018 — ਸ਼੍ਰੀ ਐੱਸ ਕੇ ਅਗਰਵਾਲ ਮਾਣਯੋਗ ਜ਼ਿਲਾ ਅਤੇ ਸ਼ੈਸ਼ਨ ਜੱਜ ਸਹਿਤ ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਜੀਆਂ ਦੀ ਰਹਿਨੁਮਾਈ ਹੇਠ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵਲੋਂ ਪਿੰਡ ਮਹਾਲਮ ਵਿਖੇ ਧਰਤੀ ਦਿਵਸ ਮਨਾਇਆ ਗਿਆ । ਇਸ ਮੌਕੇ ਸ਼੍ਰੀ ਮਹਿੰਦਰ ਸਿੰਘ ਬਲਾਕ ਅਫਸਰ ਵਣ ਵਿਭਾਗ ਫਿਰੋਜ਼ਪੁਰ ਵੀ ਆਪਣੀ ਟੀਮ ਸਮੇਤ ਹਾਜ਼ਰ ਸਨ । ਇਸ ਮੌਕੇ ਜੱਜ ਸਾਹਿਬ ਵੱਲੋਂ ਧਰਤੀ ਦੇ ਵਿਗੜ ਰਹੇ ਸੰਤੁਲਨ ਨੂੰ ਬਣਾਈ ਰੱਖਣ ਲਈ ਰੁੱਖਾਂ ਦੀ ਮਹੱਤਤਾ ਨੂੰ ਦਰਸਾਇਆ ਗਿਆ । ਜੱਜ ਸਾਹਿਬ ਵੱਲੋਂ ਵੱਧ ਤੋਂ ਵੱਧ ਰੁੱਖ ਲਗਾਉਣ ਕੂੜੇ ਦੇ ਢੇਰ ਅਤੇ ਖੇਤਾਂ ਵਿੱਚ ਫਸਲਾਂ ਦੀ ਬਚੀ ਰਹਿੰਦ ਖੂੰਦ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ ਗਈ । ਇਸ ਮੌਕੇ ਸ਼੍ਰੀ ਮਹਿੰਦਰ ਸਿੰਘ ਬਲਾਕ ਅਫਸਰ ਵਣ ਵਿਭਾਗ ਨੇ ਵੀ ਆਪਣੇ ਮਹਿਮਕੇ ਵੱਲੋਂ ਧਰਤੀ ਦੀ ਹੋਂਦ ਨੂੰ ਬਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਦੱਸਿਆ ਗਿਆ । ਇਸ ਮੌਕੇ ਇਸੇ ਪਿੰਡ ਦੇ ਲੀਗਲ ਏਡ ਕਲੀਨਿਕ ਦੇ ਪੈਰਾ ਲੀਗਲ ਵਲੰਟੀਅਰ ਸ਼੍ਰੀ ਚਮਕੌਰ ਸਿਘ ਅਤੇ ਪਿੰਡ ਦੀ ਪੰਚਾਇਤ ਅਤੇ ਸਰਪੰਚ ਵੀ ਹਾਜ਼ਰ ਸਨ । ਇਸ ਤੋਂ ਬਾਅਦ ਜੱਜ ਸਾਹਿਬ ਨੇ ਵਣ ਵਿਭਾਗ ਵੱਲੋਂ ਲਿਆਂਦੇ ਗਏ 50 ਬੂਟੇ ਵੀ ਲਗਾਏ । ਇਹ ਬੂਟੇ ਪਿੰਡ ਮਹਾਲਮ ਦੇ ਵਾਲੀਬਾਲ ਗਰਾਉਂਡ, ਸ਼ਮਸ਼ਾਨ ਘਾਟ ਅਤੇ ਸ਼ਾਮਲਾਟ ਵਿਖੇ ਲਗਾਏ ਗਏ ।