Ferozepur News

ਕਾਨੂੰਗੋ ਐਸੋਸੀਏਸ਼ਨ  ਜ਼ਿਲ੍ਹਾ ਫ਼ਿਰੋਜ਼ਪੁਰ  ਦੀ ਚੋਣ ਸਬੰਧੀ ਇਜਲਾਸ – ਹਰਮੀਤ ਵਿਦਿਆਰਥੀ ਨੂੰ ਲਗਾਤਾਰ ਦੁਜੀ ਵਾਰ ਸਰਬਸਮੰਤੀ ਨਾਲ ਜ਼ਿਲ੍ਹਾ ਪ੍ਰਧਾਨ

ਕਾਨੂੰਗੋ ਐਸੋਸੀਏਸ਼ਨ  ਜ਼ਿਲ੍ਹਾ ਫ਼ਿਰੋਜ਼ਪੁਰ  ਦੀ ਚੋਣ ਸਬੰਧੀ ਇਜਲਾਸ – ਹਰਮੀਤ ਵਿਦਿਆਰਥੀ ਨੂੰ ਲਗਾਤਾਰ ਦੁਜੀ ਵਾਰ ਸਰਬਸਮੰਤੀ ਨਾਲ ਜ਼ਿਲ੍ਹਾ ਪ੍ਰਧਾਨ

ਕਾਨੂੰਗੋ ਐਸੋਸੀਏਸ਼ਨ  ਜ਼ਿਲ੍ਹਾ ਫ਼ਿਰੋਜ਼ਪੁਰ  ਦੀ ਚੋਣ ਸਬੰਧੀ ਇਜਲਾਸ - ਹਰਮੀਤ ਵਿਦਿਆਰਥੀ ਨੂੰ ਲਗਾਤਾਰ ਦੁਜੀ ਵਾਰ ਸਰਬਸਮੰਤੀ ਨਾਲ ਜ਼ਿਲ੍ਹਾ ਪ੍ਰਧਾਨ

ਫਿਰੋਜੁਪਰ , 16.10.2020:  ਅੱਜ ਦੀ ਕਾਨੂੰਗੋ ਐਸੋਸੀਏਸ਼ਨ  ਜ਼ਿਲ੍ਹਾ ਫ਼ਿਰੋਜ਼ਪੁਰ  ਦੀ ਚੋਣ ਸਬੰਧੀ ਇਜਲਾਸ ਡੀ. ਸੀ. ਦਫਤਰ ਫਿਰੋਜ਼ਪੁਰ ਵਿਖੇ  ਹੋਇਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਸ਼੍ਰੀ ਗੁਰਤੇਜ ਸਿੰਘ ਗਿੱਲ ਨਾਇਬ ਤਹਿਸੀਲਦਾਰ ਫਿਰੋਜ਼ਪੁਰ ਅਤੇ  ਸ਼੍ਰੀ ਬਲਜਿੰਦਰ ਸਿੰਘ ਜੋਸਨ ਨਾਇਬ ਤਹਿਸੀਲਦਾਰ ਮੱਖੂ  ਪਹੁੰਚੇ।

ਜੱਥੇਬੰਦੀ ਵਲੋਂ ਪਿਛਲੇ ਦੋ ਸਾਲਾ ਦੋਰਾਨ  ਕੀਤੇ ਕੰਮਾ ਬਾਰੇ ਵਿਚਾਰ ਚਰਚਾ ਕੀਤੀ ਗਈ  । ਸ਼੍ਰੀ ਹਰਮੀਤ ਸਿੰਘ  ਜ਼ਿਲਾ ਪ੍ਰਧਾਨ ਨੇ  ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਜ਼ਿਲ੍ਹਾ ਬਾਡੀ ਨੂੰ ਭੰਗ ਕੀਤਾ ਅਤੇ ਚੋਣ ਕਰਵਾਉਣ ਦੇ ਅਧਿਕਾਰ ਸ਼੍ਰੀ ਗੁਰਤੇਜ ਸਿੰਘ ਗਿੱਲ ਨਾਇਬ ਤਹਿਸੀਲਦਾਰ ਅਤੇ  ਸ਼੍ਰੀ ਬਲਜਿੰਦਰ ਸਿੰਘ ਨਾਇਬ ਤਹਿਸੀਲਦਾਰ ਅਤੇ ਸੁਧੀਰ ਕੁਮਾਰ ਕਾਨੂੰਗੋ ਤੇ ਆਧਾਰਿਤ ਚੋਣ ਕਮੇਟੀ ਨੂੰ ਦਿੱਤੇ ।

ਚੋਣ ਪ੍ਰਕ੍ਰਿਆ ਦੌਰਾਨ ਕਾਨੂੰਗੋ ਐਸੋਸੀਏਸ਼ਨ ਜ਼ਿਲ੍ਹਾ ਫ਼ਿਰੋਜ਼ਪੁਰ  ਵਲੋਂ  ਹਰਮੀਤ ਵਿਦਿਆਰਥੀ ਨੂੰ ਲਗਾਤਾਰ ਦੁਜੀ ਵਾਰ ਸਰਬਸਮੰਤੀ ਨਾਲ ਜ਼ਿਲ੍ਹਾ ਪ੍ਰਧਾਨ ਅਤੇ ਗੁਰਦੀਪ ਸਿੰਘ ਜੀਰਾ ਨੂੰ ਪਹਿਲੀ ਵਾਰ ਨੁਮਾਇੰਦਾ ਪੰਜਾਬ ਚੁਣਿਆ ਗਿਆ ਅਤੇ  ਸਮੁੱਚੀ ਬਾਡੀ  ਵਿੱਚ  ਸਰਪ੍ਰਸਤ  ਮੰਗਤ ਰਾਮ ਅਤੇ ਬਲਕਾਰ ਸਿੰਘ,  ਨੁਮਾਇੰਦਾ   ਪੰਜਾਬ ਗੁਰਦੀਪ ਸਿੰਘ ਜ਼ੀਰਾ, ਪ੍ਰਧਾਨ  ਹਰਮੀਤ ਸਿੰਘ, ਸੀ.ਮੀਤ ਪ੍ਰਧਾਨ   1.ਸੰਤੋਖ ਸਿੰਘ  2.ਸੱਤਪਾਲ ਸਿੰਘ ਸ਼ਾਹਵਾਲਾ, ਮੀਤ ਪ੍ਰਧਾਨ 1.ਸੁਰਜੀਤ ਸਿੰਘ 2.ਪਵਨ ਕੁਮਾਰ 3.ਪ੍ਰਦੀਪ ਧਵਨ  4.ਜਸਵਿੰਦਰ ਸਿੰਘ ਪੰਨੂ , ਜਨਰਲ ਸਕੱਤਰ  ਰਾਕੇਸ਼ ਅਗਰਵਾਲ ,ਸਹਾਇਕ ਸਕੱਤਰ        ਲਖਬੀਰ ਸਿੰਘ, ਦਫ਼ਤਰ ਸਕੱਤਰ ਜੋਗਿੰਦਰ  ਸਿੰਘ ਮੁੱਦਕੀ, ਪ੍ਰਚਾਰ ਸਕੱਤਰ ਮਹਿੰਦਰ ਪਾਲ ਸਿੰਘ ,ਪ੍ਰੈਸ ਸਕੱਤਰ   ਪਰਮਪਾਲ ਸਿੰਘ ,   ਖਜਾਨਚੀ  ਰਮੇਸ਼ ਢੀਂਗਰਾ ,ਸਹਾ.ਖਜਾਨਚੀ ਮਨਜੀਤ ਸਿੰਘ ,ਆਡੀਟਰ     ਗੁਰਦੀਪ ਸਿੰਘ ਬਜੀਦਪੁਰ ,ਕਾਰਜਕਾਰਨੀ ਵਿੱਚ  ਬਲਵਿੰਦਰ ਸਿੰਘ,    ਧਰਮ ਸਿੰਘ ,ਸੁਖਵਿੰਦਰ ਸਿੰਘ ਪੰਛੀ, ਨਿਰਮਲ ਸਿੰਘ , ਸੁਧੀਰ ਕੁਮਾਰ ਨੂੰ ਚੁਣਿਆ ਗਿਆ ।

ਹਰਮੀਤ ਵਿਦਿਆਰਥੀ  ਵਲੋਂ ਵਿਸ਼ਵਾਸ਼ ਦੁਆਇਆ ਗਿਆ ਕਿ ਹਾਊਸ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪਹਿਲਾਂ ਵਾਂਗੂ ਹੀ  ਤਨਦੇਹੀ ਨਾਲ ਨਿਭਾਉਣਗੇ ।

 

Related Articles

Leave a Reply

Your email address will not be published. Required fields are marked *

Back to top button