Ferozepur News

ਕਾਂਗਰਸ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਤੇ ਖਰੀ ਨਹੀਂ ਉਤਰ ਰਹੀ : ਸੂਬਾ ਪ੍ਰਧਾਨ ਦੀਪਕ ਕੰਬੋਜ

ਗੁਰੂਹਰਸਹਾਏ, 12 ਜੁਲਾਈ (ਪਰਮਪਾਲ ਗੁਲਾਟੀ)-ਬੇਰੁਜ਼ਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਦੀ ਪੋਲ ਖੋਲਦਿਆਂ ਕਿਹਾ ਕਿ ਵਿਧਾਨ ਸਭਾ ਚੌਣਾਂ ਦੌਰਾਨ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਤੇ ਖਰੀ ਨਹੀਂ ਉਤਰ ਰਹੀ। ਪੰਜਾਬ ਦੇ ਨੌਜਵਾਨ ਵਰਗ ਨਾਲ ਰੁਜਗਾਰ ਦੇਣ ਦੇ ਵਾਅਦੇ ਘਰ-ਘਰ ਨੌਕਰੀ ਦੇਣ ਤੋਂ ਸਰਕਾਰ ਕੰਨੀ ਕਤਰਾ ਰਹੀ ਹੈ। ਸਾਰੇ ਵਾਅਦੇ ਠੁਸ ਸਾਬਤ ਹੋ ਰਹੇ ਹਨ। ਨੌਜਵਾਨ ਨੂੰ ਰੁਜ਼ਗਾਰ ਨਾ ਮਿਲਣ ਕਾਰਨ ਆਪਣੇ-ਆਪ ਤੇ ਬੋਝ ਬਣਿਆ ਮਹਿਸੂਸ ਕਰ ਰਿਹਾ ਹੈ ਅਤੇ ਸਹੀ ਰਸਤੇ ਤੇ ਚੱਲਣ ਦੀ ਬਜਾਏ ਕੁਰਾਹੇ ਪੈ ਰਿਹਾ ਹੈ। ਚੋਰੀਆਂ ਅਤੇ ਨਸ਼ਿਆਂ ਵੱਲ ਨੌਜਵਾਨ ਧੱਕਿਆ ਜਾ ਰਿਹਾ ਹੈ, ਅਤੇ ਨਸ਼ਿਆਂ ਦੀ ਦਲ-ਦਲ ਵਿੱਚ ਫਸਿਆ ਜਾ ਰਿਹਾ ਹੈ। ਕੰਬੌਜ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਤਕਰੀਬਨ 2 ਸਾਲ ਸਭਾ ਵਿੱਚ ਆਇਆ ਨੂੰ ਹੋ ਚੱਲੇ ਹਨ ਪਰ ਬੇਰੁਜ਼ਗਾਰ ਨੂੰ ਰੁਜ਼ਗਾਰ ਦੇਣ ਪ੍ਰਤੀ ਕੋਈ ਠੋਸ ਫੈਸਲਾ ਨਹੀ ਲੈ ਸਕੀ। ਕੰਬੌਜ ਨੇ ਕਿਹਾ ਕਿ ਈ.ਟੀ.ਟੀ. ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੂੰ ਤਕਰੀਬਨ 1 ਸਾਲ 6 ਮਹੀਨੇ ਹੋ ਚੁੱਕੇ ਹਨ। ਟੈਟ ਪਾਸ ਕੀਤਿਆਂ ਪਰ ਸਰਕਾਰ ਕੋਈ ਵੀ ਸਾਰ ਨਹੀ ਲੈ ਰਹੀ।
    ਟੈਟ ਪਾਸ ਅਧਿਆਪਕਾਂ ਦੀ ਗਿਣਤੀ 14500 ਲਗਭਗ ਹੈ ਜਿਨ•ਾਂ ਵਿੱਚੋਂ ਕਾਫੀ ਬੇਰੁਜ਼ਗਾਰ ਅਧਿਆਪਕ ਭਰਤੀ ਉਮਰ ਸੀਮਾਂ ਹੱਦ ਪਾਰ ਕਰਨ ਦੇ ਨਜਦੀਕ ਹਨ। ਜੇਕਰ ਭਰਤੀ ਜਲਦੀ ਨਹੀਂ ਕੀਤੀ ਜਾਂਦੀ ਤਾਂ ਇਹ ਰੁਜਗਾਰ ਤੋਂ ਵਾਝੇ ਰਹਿ ਜਾਣਗੇ। ਗੱਲਬਾਤ ਦੌਰਾਨ ਕਿਹਾ ਕਿ ਬੇਰੁਜ਼ਗਾਰ ਅਧਿਆਪਕਾਂ ਦੀ ਮੁੱਖ ਮੰਤਰੀ ਨਾਲ ਜਲਦੀ ਮੀਟਿੰਗ ਤਹਿ ਕਰਕੇ ਈ.ਟੀ.ਟੀ. ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਦੀ ਭਰਤੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ। ਅਹਾਰ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਜਾਂਦਾ ਤਾਂ ਆਉਣ ਵਾਲੀਆਂ ਜਿਲ•ਾਂ ਪ੍ਰੀਸ਼ਦ, ਬਲਾਕ ਸੰਮਤੀ ਪੰਚਾਇਤ ਚੌਣਾਂ ਦੌਰਾਨ ਸ਼ਹਿਰਾਂ ਅਤੇ ਪਿੰਡਾਂ ਵਿੱਚ ਸਰਕਾਰ ਦੀਆਂ ਮਾਰੂ ਨੀਤੀਆਂ ਪ੍ਰਤੀ ਭੰਡੀ ਪ੍ਰਚਾਰ ਕੀਤਾ ਜਾਵੇਗਾ।

Related Articles

Back to top button