Ferozepur News

ਕਾਂਗਰਸ ਦੀ ਇਸ ਬੁਰੀ ਹਾਰ ਦਾ ਹੈ ਜ਼ਿੰਮੇਵਾਰ ਹੈ ਨਵਜੋਤ ਸਿੰਘ ਸਿੱਧੂ    — ਗੁਰਭੇਜ ਸਿੰਘ ਟਿੱਬੀ 

ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੀਡਰ ਆਫ ਆਪੋਜਿਸ਼ਨ ਬਣਾਇਆ ਜਾਵੇ -- ਟਿੱਬੀ 

ਕਾਂਗਰਸ ਦੀ ਇਸ ਬੁਰੀ ਹਾਰ ਦਾ ਹੈ ਜ਼ਿੰਮੇਵਾਰ ਹੈ ਨਵਜੋਤ ਸਿੰਘ ਸਿੱਧੂ    --- ਗੁਰਭੇਜ ਸਿੰਘ ਟਿੱਬੀ 

ਕਾਂਗਰਸ ਦੀ ਇਸ ਬੁਰੀ ਹਾਰ ਦਾ ਹੈ ਜ਼ਿੰਮੇਵਾਰ ਹੈ ਨਵਜੋਤ ਸਿੰਘ ਸਿੱਧੂ    — ਗੁਰਭੇਜ ਸਿੰਘ ਟਿੱਬੀ

ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਲੈ ਕੇ ਬਾਹਰ  ਦਾ ਰਸਤਾ ਦਿਖਾਵੇ  ਕਾਂਗਰਸ  ਹਾਈ ਕਮਾਨ — ਟਿੱਬੀ

ਕਿਹਾ – ਸੁਖਜਿੰਦਰ ਸਿੰਘ ਰੰਧਾਵਾ ਨੂੰ  ਦਿੱਤੀ  ਜਾਵੇ ਪੰਜਾਬ ਕਾਂਗਰਸ ਦੀ ਕਮਾਨ

ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੀਡਰ ਆਫ ਆਪੋਜਿਸ਼ਨ ਬਣਾਇਆ ਜਾਵੇ — ਟਿੱਬੀ

 

ਗੌਰਵ ਮਾਣਿਕ

 

ਫਿਰੋਜ਼ਪੁਰ 11 ਮਾਰਚ 2022 — ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਂਦਿਆਂ ਹੀ ਕਾਂਗਰਸ ਵਿੱਚ ਸਿੱਧੂ ਖ਼ਿਲਾਫ਼  ਬਗ਼ਾਵਤੀ ਸੁਰ ਉੱਠਣੇ ਸ਼ੁਰੂ ਹੋ ਗਏ ਨੇ  ਅਤੇ ਨਵਜੋਤ ਸਿੰਘ ਸਿੱਧੂ ਨੂੰ ਹੀ ਕਾਂਗਰਸ ਦੀ ਇਸ ਬੁਰੀ ਹਾਰ ਦਾ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ  ਮਿਲਕਫੈੱਡ ਪੰਜਾਬ ਦੇ  ਡਾਇਰੈਕਟਰ ਅਤੇ  ਮਿਲਕ ਪਲਾਂਟ ਫਿਰੋਜ਼ਪੁਰ ਦੇ ਚੇਅਰਮੈਨ ਗੁਰਭੇਜ ਸਿੰਘ ਟਿੱਬੀ ਨੇ ਕਿਹਾ ਹੈ ਕਿ  ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਪਾਰਟੀ ਹਾਈ ਕਮਾਨ ਵੱਲੋਂ ਲੈ ਕੇ  ਬਾਹਰ ਦਾ ਰਸਤਾ ਦਿਖਾ ਦੇਣਾ ਚਾਹੀਦਾ ਹੈ !  ਗੁਰਭੇਜ ਟਿੱਬੀ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ  ਦੀ ਪਾਰਟੀ ਅਤੇ ਸਰਕਾਰ ਵਿਰੋਧੀ ਕੀਤੀ  ਬਿਆਨਬਾਜ਼ੀ ਅਤੇ ਟਿਕਟਾਂ ਦੀ ਗ਼ਲਤ ਵੰਡ ਨੂੰ ਲੈ ਕੇ ਪਾਰਟੀ ਨੂੰ  ਏਨੀ ਬੁਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ , ਪਾਰਟੀ ਹਾਈ ਕਮਾਨ ਨੂੰ ਚਾਹੀਦਾ ਹੈ ਕਿ ਪਾਰਟੀ ਅੰਦਰ ਵੀਆਈਪੀ ਕਲਚਰ ਅਤੇ ਸੈਲੀਬਰਿਟੀ ਕਲਚਰ ਖ਼ਤਮ ਕੀਤਾ ਜਾਵੇ ਅਤੇ  ਜ਼ਮੀਨ ਤੇ ਕੰਮ ਕਰ ਰਹੇ ਵਰਕਰਾਂ ਨੂੰ  ਤਰਜੀਹ ਦਿੱਤੀ ਜਾਵੇ ਨਾ ਕਿ ਕੁਝ ਦਿਨ ਪਹਿਲਾਂ ਆਇਆ ਨੂੰ ਟਿਕਟਾਂ ਦੇ ਕੇ ਚੋਣਾਂ ਲੜਾਈਆਂ ਜਾਣ  ਅਤੇ ਜਦੋਂ ਹਾਰ ਜਾਣ ਤਾਂ ਉਹ ਵਾਪਸ ਆਪਣਾ ਚਿਹਰਾ ਵੀ ਨਾ ਵਿਖਾਉਣ ,  ਗੁਰਭੇਜ ਟਿੱਬੀ ਨੇ ਪਾਰਟੀ ਹਾਈਕਮਾਂਡ ਤੋਂ ਮੰਗ ਕੀਤੀ ਹੈ ਕਿ ਗਿੱਦੜਬਾਹਾ ਤੋਂ ਵਿਧਾਇਕ ਅਤੇ ਸਾਬਕਾ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੀਡਰ ਆਫ ਆਪੋਜਿਸ਼ਨ ਬਣਾਇਆ ਜਾਵੇ  ਜਿਸ ਨਾਲ ਪੰਜਾਬ ਦੇ ਮੁੱਦਿਆਂ ਦੀ ਆਵਾਜ਼ ਵਧੀਆ ਤਰੀਕੇ ਨਾਲ ਚੁੱਕੀ ਜਾ ਸਕੇ ,   ਪੁਰਾਣੇ ਅਤੇ ਅਣਥੱਕ ਕਾਂਗਰਸੀ ਨੇਤਾ  ਸੁਖਜਿੰਦਰ ਸਿੰਘ ਰੰਧਾਵਾ ਨੂੰ ਪੰਜਾਬ ਕਾਂਗਰਸ ਦੀ ਕਮਾਨ ਸੌਂਪੀ ਜਾਵੇ ਤਾਂ ਕਿ ਪਾਰਟੀ ਨੂੰ ਮਜ਼ਬੂਤ ਕਰਕੇ ਫਿਰ ਤੋਂ ਖੜ੍ਹਾ ਕੀਤਾ ਜਾ ਸਕੇ ਉਨ੍ਹਾਂ ਦੋਸ਼ ਲਾਇਆ ਕਿ ਆਪਣੇ ਕਾਰਜਕਾਲ ਦੇ ਦੌਰਾਨ ਨਵਜੋਤ ਸਿੰਘ ਸਿੱਧੂ ਪਾਰਟੀ ਵਰਕਰਾਂ ਨੂੰ ਮਿਲੇ ਤੱਕ ਵੀ ਨਹੀਂ ਅਤੇ ਨਾ ਹੀ ਕਿਸੇ ਦਾ ਫੋਨ ਚੁੱਕਦੇ ਸੀ  ਜਿਸ ਕਾਰਨ ਵਰਕਰਾਂ ਵਿੱਚ ਵੀ ਨਿਰਾਸ਼ਾ ਰਹੀ ਅਤੇ ਇਸੇ ਦਾ ਨਤੀਜਾ ਰਿਹਾ ਕਿ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ

 

 

Related Articles

Leave a Reply

Your email address will not be published. Required fields are marked *

Back to top button