ਕਾਂਗਰਸੀ ਉਮੀਦਵਾਰ ਨੂੰ ਲਗਾਤਾਰ ਮਿਲ ਰਿਹੈ ਸਮਰਥਨ, ਪਿੰਡ ਕੁਲਗੜ੍ਹੀ `ਚ ਖੁੱਲਾ ਚੋਣ ਦਫਤਰ
ਆਸ਼ੂ ਬੰਗੜ ਕਾਂਗਰਸੀ ਉਮੀਦਵਾਰ ਨੂੰ ਲਗਾਤਾਰ ਮਿਲ ਰਿਹੈ ਸਮਰਥਨ
ਪਿੰਡ ਕੁਲਗੜ੍ਹੀ `ਚ ਖੁੱਲਾ ਚੋਣ ਦਫਤਰ
ਆਸ਼ੂ ਬੰਗੜ ਕਾਂਗਰਸੀ ਉਮੀਦਵਾਰ ਨੂੰ ਲਗਾਤਾਰ ਮਿਲ ਰਿਹੈ ਸਮਰਥਨ
ਫਿ਼ਰੋਜ਼ਪੁਰ, 2.2.2022 – ਫਿ਼ਰੋਜ਼਼ਪੁਰ ਦਿਹਾਤੀ ਦੇ ਪਿੰਡ ਕੁਲਗੜ੍ਹੀ ਵਿਖੇ ਕਾਂਗਰਸੀ ਉਮੀਦਵਾਰ ਆਸ਼ੂ ਬੰਗੜ ਦਾ ਖੁੱਲਾ ਦਫਤਰ। ਜੀ ਹਾਂ ਵਿਧਾਨ ਸਭਾ ਚੋਣਾਂ ਦੇ ਚਲਦਿਆਂ ਹਲਕਾ ਦਿਹਾਤੀ ਤੋਂ ਕਾਂਗਰਸੀ ਉਮੀਦਵਾਰ ਦੀ ਜਿਥੇ ਦਰਜਨਾਂ ਸਰਪੰਚਾਂ ਵੱਲੋਂ ਹਮਾਇਤ ਕੀਤੀ ਗਈ, ਉਥੇ ਜਗਸੀਰ ਸਿੰਘ ਸੰਧੂ ਵਾਈਸ ਚੇਅਰਮੈਨ ਲੈਂਡਮਾਰਗੇਜ਼਼ ਬੈਂਕ ਦੇ ਗ੍ਰਹਿ ਵਿਖੇ ਰੱਖੇ ਸਮਾਗਮ ਵਿਚ ਇਲਾਕੇ ਦੇ ਲੋਕਾਂ ਨੇ ਵੱਡੀ ਤਦਾਦ ਵਿਚ ਕੀਤੀ ਸਿ਼ਰਕਤ। ਪਿੰਡ ਕੁਲਗੜ੍ਹੀ ਵਿਖੇ ਹੋਏ ਸਮਾਗਮ ਵਿਚ ਪੁੱਜੇ ਗੁਰਮੇਲ ਸਿੰਘ ਸਰਪੰਚ ਸੁਰ ਸਿੰਘ ਵਾਲਾ, ਕਿੱਕਰ ਸਿੰਘ ਸਰਪੰਚ ਵਸਤੀ ਲਾਲ ਵਾਲੀ, ਗੁਰਚਰਨ ਸਿੰਘ ਸਰਪੰਚ ਵਲੂਰ, ਧਰਮ ਸਿੰਘ ਕਾਦਾ ਬੋੜਾ, ਮੁਖਤਿਆਰ ਸਿੰਘ ਚੇਅਰਮੈਨ ਸਦਰਦੀਨ ਵਾਲਾ, ਸੁਰਜੀਤ ਸਿੰਘ ਚੇਅਰਮੈਨ ਫੁਲਰਵੰਨ, ਹਰਪਾਲ ਸਿੰਘ ਬਿੱਟੂ ਚੰਗਾਲੀ, ਗੁਰਨਾਮ ਸਿੰਘ ਸਰਪੰਚ ਸ਼ੇਰਖਾਂ ਵਾਲਾ, ਕੁਲਮੰਦਰ ਸਿੰਘ ਇੱਟਾਂ ਵਾਲੀ, ਅਮਨਦੀਪ ਸਿੰਘ ਅਮਨਾ ਸਾਂਦੇ ਹਾਸ਼ਮ, ਦਰਸ਼ਨ ਸਿੰਘ ਫੇਰੂਸੈਰ, ਅਮਰਜੀਤ ਸਿੰਘ ਲੋਹਗੜ੍ਹ ਠਾਕਰਾ, ਹਰਪ੍ਰੀਤ ਸਿੰਘ ਹੈਪੀ ਸਰਪੰਚ ਫੇਰੂਸੈਰ, ਲਖਵੀਰ ਸਿੰਘ ਸਰਪੰਚ ਸੁਰ ਸਿੰਘ ਵਾਲਾ, ਹਰੀ ਸਿੰਘ ਸੰਧੂ ਚੰਗਾਲੀ, ਜੋਗਿੰਦਰ ਸਿੰਘ ਸਰਪੰਚ ਨਾਜ਼ੂਸ਼ਾਹ ਵਾਲਾ, ਰਨਧੀਰ ਸਿੰਘ ਧੀਰਾ ਇੱਟਾਂ ਵਾਲੀ, ਗੁਰਦਿਆਲ ਸਿੰਘ ਸਰਪੰਚ ਕਟੋਰਾ, ਬਲਬੀਰ ਸਿੰਘ ਚੇਅਰਮੈਨ ਮਧਰੇ, ਚਮਕੌਰ ਸਿੰਘ ਸਰਪੰਚ ਸਾਂਦੇ ਹਾਸ਼ਮ, ਜਗਰੂਪ ਸਿੰਘ, ਡਾ: ਸਵਰਨ ਸਿੰਘ, ਜਰਮਨ ਸਿੰਘ, ਗੁਰਬਾਜ ਸਿੰਘ ਸੰਧੂ, ਸੁਖਰਾਜ ਸਿੰਘ ਸੰਧੂ, ਗੁਰਪ੍ਰੀਤ ਸਿੰਘ ਮਿੰਟੂ ਸਰਪੰਚ ਰੱਤਾ ਖੇੜਾ, ਜਗਦੀਪ ਸਿੰਘ ਬੌਬੀ, ਸਰਬਜੀਤ ਸਿੰਘ ਗਿੱਲ, ਦਰਸ਼ਨ ਸਿੰਘ, ਜਗਸੀਰ ਸਿੰਘ, ਮੈਂਬਰ ਪੰਚਾਇਤ ਸੁਰਜੀਤ ਸਿੰਘ, ਚਮਕੌਰ ਸਿੰਘ ਆਦਿ ਨੇ ਇਕ-ਮਿੱਕ ਹੁੰਦਿਆਂ ਕਾਂਗਰਸੀ ਉਮੀਦਵਾਰ ਆਸ਼ੂ ਬੰਗੜ ਦੀ ਜਿੱੱਤ ਲਈ ਦਿਨ-ਰਾਤ ਇਕ ਕਰਨ ਦਾ ਐਲਾਨ ਕੀਤਾ।
ਕਾਂਗਰਸੀ ਉਮੀਦਵਾਰ ਦੀ ਹਮਾਇਤ `ਤੇ ਆਏ ਸਰਪੰਚਾਂ-ਪੰਚਾਂ ਨੂੰ ਹੱਲਾਸ਼ੇਰੀ ਦਿੰਦਿਆਂ ਅਮਰਜੀਤ ਸਿੰਘ ਘਾਰੂ, ਰਜਿੰਦਰ ਛਾਬੜਾ, ਅਮਰਿੰਦਰ ਸਿੰਘ ਟਿੱਕਾ ਮੈਂਬਰ ਜਿ਼ਲ੍ਹਾ ਪ੍ਰੀਸ਼ਦ, ਹਰਿੰਦਰ ਢੀਂਡਸਾ ਆਦਿ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਦੀ ਬਨਣ ਜਾ ਰਹੀ ਸਰਕਾਰ ਵਿਚ ਵਿਧਾਨ ਸਭਾ ਹਲਕਾ ਦਿਹਾਤੀ ਸਮੇਤ ਜਿ਼ਲ੍ਹਾ ਫਿ਼ਰੋਜ਼ਪੁਰ ਦੀਆਂ ਚਾਰੋ ਸੀਟਾਂ ਹੀ ਰਿਕਾਰਡਤੋੜ ਜਿੱਤ ਨਾਲ ਜਾਣਗੀਆਂ। ਸੰਗਤਾਂ ਦੇ ਸਨਮੁੱਖ ਹੁੰਦਿਆਂ ਕਾਂਗਰਸੀ ਉਮੀਦਵਾਰ ਆਸ਼ੂ ਬੰਗੜ ਨੇ ਕਿਹਾ ਕਿ ਮੈਂ ਤੁਹਾਡੇ ਸਦਕਾ ਹੀ ਹਲਕੇ ਵਿਚ ਜਨਸਭਾਵਾਂ ਕਰ ਰਿਹਾ ਹਾਂ ਅਤੇ ਤੁਹਾਡੇ ਸਹਿਯੋਗ ਨਾਲ ਆਪਾਂ ਇਹ ਸੀਟ ਫਤਹਿ ਕਰਾਂਗਾ। ਉਨ੍ਹਾਂ ਕਿਹਾ ਕਿ ਮੈਨੂੰ ਆਪ ਸਭ `ਤੇ ਅਥਾਹ ਵਿਸਵਾਸ਼ ਹੈ ਕਿ ਤੁਸੀਂ ਮੇਰੇ ਉਪਰ ਜਤਾ ਰਹੇ ਵਿਸਵਾਸ਼ ਨੂੰੰ ਹੋਰ ਪੱਕਾ ਕਰਦਿਆਂ ਆਉਣ ਵਾਲੀ 20 ਫਰਵਰੀ ਨੂੰ ਆਪਣੇ ਪਰਿਵਾਰਾਂ ਸਮੇਤ ਆਸ-ਪਾਸ ਦੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨੂੰ ਕਾਂਗਰਸ ਦੀ ਜਿੱਤ ਵਿਚ ਡੱਟਣ ਲਈ ਪ੍ਰੇਰਿਤ ਕਰੋਗੇ।