Ferozepur News

ਕਾਂਗਰਸੀ ਉਮੀਦਵਾਰ ਆਸ਼ੂ ਬੰਗੜ ਨੂੰ ਚੁਫੇਰਿਓ ਮਿਲ ਰਿਹੈ ਪਿਆਰ

ਪਤੀ, ਭੈਣਾਂ ਸਮੇਤ ਟਕਸਾਲੀ ਕਾਂਗਰਸੀ ਤੇ ਹਲਕਾ ਨਿਵਾਸੀ ਵੀ ਆਸ਼ੂ ਬੰਗੜ ਦੀਆਂ ਨਿਭਾ ਰਹੇ ਨੇ ਚੋਣ ਸਰਗਰਮੀਆਂ

ਕਾਂਗਰਸੀ ਉਮੀਦਵਾਰ ਆਸ਼ੂ ਬੰਗੜ ਨੂੰ ਚੁਫੇਰਿਓ ਮਿਲ ਰਿਹੈ ਪਿਆਰ
ਕਾਂਗਰਸੀ ਉਮੀਦਵਾਰ ਆਸ਼ੂ ਬੰਗੜ ਨੂੰ ਚੁਫੇਰਿਓ ਮਿਲ ਰਿਹੈ ਪਿਆਰ
ਪਤੀ, ਭੈਣਾਂ ਸਮੇਤ ਟਕਸਾਲੀ ਕਾਂਗਰਸੀ ਤੇ ਹਲਕਾ ਨਿਵਾਸੀ ਵੀ ਆਸ਼ੂ ਬੰਗੜ ਦੀਆਂ ਨਿਭਾ ਰਹੇ ਨੇ ਚੋਣ ਸਰਗਰਮੀਆਂ
ਹਰ ਥਾਂ ਹੁੰਦੀ ਆਸ਼ੂ-ਆਸ਼ੂ ਮੇਰੇ ਲਈ ਮਾਣ ਦੀ ਗੱਲ-ਆਸ਼ੂ ਬੰਗੜ
ਫਿ਼ਰੋਜ਼ਪੁਰ,14.2.2022 () – ਭਾਵੇਂ ਵਿਧਾਨ ਸਭਾ ਚੋਣਾਂ ਦੇ ਬਾਕੀ ਪੰਜ ਕੁ ਦਿਨ ਬਚੇ ਹਨ, ਪਰ ਆਪਣੇ ਹਲਕੇ ਵਿਚ ਅੱਡੀ-ਚੋਟੀ ਦਾ ਜ਼ੋਰ ਲਗਾਈ ਬੈਠੇ ਕਾਂਗਰਸੀ ਉਮੀਦਵਾਰ ਅਮਰਦੀਪ ਸਿੰਘ ਆਸ਼ੂ ਬੰਗੜ ਨੂੰ ਪਿੰਡਾਂ ਵਿਚ ਭਰਪੂਰ ਸਮਰਥਨ ਮਿਲ ਰਿਹਾ ਹੈ ਅਤੇ ਕਾਂਗਰਸੀ ਉਮੀਦਵਾਰ ਵੱਲੋਂ ਆਪਣੀਆਂ ਸਰਗਰਮੀਆਂ ਉਸੀ ਤੇਜ਼ੀ ਨਾਲ ਨਿਭਾਉਣ ਦੇ ਨਾਲ-ਨਾਲ ਉਨ੍ਹਾਂ ਦੀ ਹਮਾਇਤ `ਤੇ ਪਹਿਲੇ ਦਿਨੋਂ ਨਾਲ ਚੱਲ ਰਹੀ ਬੀਬਾ ਬਲਜੀਤ ਕੌਰ ਬੰਗੜ ਵੀ ਪੂਰੀ ਸਰਗਰਮੀ ਨਾਲ ਕਾਰਜ ਕਰ ਰਹੇ ਹਨ। ਕਾਂਗਰਸੀ ਉਮੀਦਵਾਰ ਆਸ਼ੂ ਬੰਗੜ ਕੁਝ ਇਸ ਕਰਕੇ ਵੀ ਹੌਂਸਲੇ ਵਿਚ ਹੈ, ਕਿਉਂਕਿ ਜਿਥੇ ਇਸ ਉਮੀਦਵਾਰ ਦੀ ਹਮਾਇਤ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ, ਉਥੇ ਟਕਸਾਲੀ ਕਾਂਗਰਸੀ ਵੀ ਮੋਢੇ ਨਾਲ ਮੋਢਾ ਜੋੜ ਕੇ ਪਾਰਟੀ ਦੀ ਸ਼ਾਖ ਨੂੰ ਚਰਮਸੀਮਾ `ਤੇ ਲਿਜਾਉਣ ਦੇ ਮਨੋਰਥ ਨਾਲ ਅਮਰਦੀਪ ਸਿੰਘ ਆਸ਼ੂ ਬੰਗੜ ਦੀ ਜਿੱਤ ਲਈ ਯਤਨਸ਼ੀਲ ਦਿਖਾਈ ਦੇ ਰਹੇ ਹਨ। ਅੱਜ ਵਿਧਾਨ ਸਭਾ ਹਲਕਾ ਫਿ਼ਰੋਜ਼ਪੁਰ ਦਿਹਾਤੀ ਦੇ ਪਿੰਡ ਨੂਰਪੁਰ ਸੇਠਾਂ, ਬਜੀਦਪੁਰ, ਕਾਸੂ ਬੇਗੂ, ਵਾ, ਗਡੋਡੂ, ਜਨੇਰ, ਬਸਤੀ ਗੱਜਣ ਸਿੰਘ ਆਦਿ ਪਿੰਡਾਂ ਵਿਚ ਪੁੱਜੇ ਕਾਂਗਰਸੀ ਉਮੀਦਵਾਰ ਆਸ਼ੂ ਬੰਗੜ ਨੇ ਕਿਹਾ ਕਿ ਮੈਨੂੰ ਸਾਰਾ ਹਲਕਾ ਆਪਣਾ ਪਰਿਵਾਰ ਹੀ ਜਾਪ ਰਿਹੈ, ਕਿਉਂਕਿ ਜਿਸ ਵੀ ਪਿੰਡ, ਗਲੀ, ਮੁਹੱਲੇ ਜਾਂ ਘਰ ਵਿਚ ਜਾਂਦਾ ਹਾਂ ਤਾਂ ਸਾਰੇ ਲੋਕ ਮੈਨੂੰ ਆਸ਼ੂ-ਆਸ਼ੂ ਕਹਿ ਕੇ ਪੁਕਾਰਦੇ ਹਨ, ਜਿਸ ਤੋਂ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਮੈਂ ਇਨ੍ਹਾਂ ਸਦਕਾ ਹੀ ਚੋਣ ਲੜ ਰਿਹਾ ਹਾਂ ਅਤੇ ਇਹ ਮੈਨੂੰ ਆਪਣਾ ਭਾਈ, ਪੁੱਤ ਮੰਨਦੇ ਹਨ। ਛੂਕਦੀ ਆ ਰਹੀ 20 ਫਰਵਰੀ ਦੀ ਗੱਲ ਕਰਦਿਆਂ ਕਾਂਗਰਸੀ ਉਮੀਦਵਾਰ ਆਸ਼ੂ ਬੰਗੜ ਨੇ ਕਿਹਾ ਕਿ ਤੁਹਾਡੇ ਤੋਂ ਮਿਲ ਰਹੇ ਪਿਆਰ ਉਪਰ ਮੈਨੂੰ ਰੱਬ ਜਿੰਨਾ ਵਿਸਵਾਸ਼ ਹੈ ਅਤੇ ਮੈਂ ਜਾਣਦਾ ਹਾਂ ਕਿ ਆਪ 20 ਫਰਵਰੀ ਨੂੰ ਪੰਜੇ ਵਾਲਾ ਬਟਣ ਦਬਾ ਕੇ ਆਪਣੀ ਬਨਣ ਜਾ ਰਹੀ ਕਾਂਗਰਸ ਸਰਕਾਰ ਵਿਚ ਆਪਣਾ ਸਹਿਯੋਗ ਪਾਵੋਗੇ।

Related Articles

Leave a Reply

Your email address will not be published. Required fields are marked *

Back to top button