Ferozepur News

ਕਾਂਗਰਸੀ ਆਗੂ ਜਸਮੇਲ ਸਿੰਘ ਲਾਡੀ ਗਹਿਰੀ ਨੇ ਲੋੜਵੰਦਾਂ ਲਈ ਹਲਕੇ ਦੇ ਵੱਖ ਵੱਖ ਪਿੰਡਾਂ ਚ ਸਰਪੰਚਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫ਼ਿਰੋਜ਼ਪੁਰ

ਕਾਂਗਰਸੀ ਆਗੂ ਜਸਮੇਲ ਸਿੰਘ ਲਾਡੀ ਗਹਿਰੀ ਨੇ ਲੋੜਵੰਦਾਂ ਲਈ ਹਲਕੇ ਦੇ ਵੱਖ ਵੱਖ ਪਿੰਡਾਂ ਚ ਸਰਪੰਚਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ

ਫ਼ਿਰੋਜ਼ਪੁਰ 13 ਅਪ੍ਰੈਲ  ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਗਾਏ ਕਰਫ਼ਿਊ ਦੌਰਾਨ ਜ਼ਰੂਰਤਮੰਦਾਂ ਅਤੇ ਲੋੜਵੰਦਾਂ ਨੂੰ ਰਾਸ਼ਨ ਵੰਡਣ ਲਈ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ੍ਰੀਮਤੀ ਸਤਕਾਰ ਕੌਰ ਗਹਿਰੀ ਦੇ ਪਤੀ ਅਤੇ ਸੀਨੀਅਰ ਕਾਂਗਰਸੀ ਆਗੂ ਜਸਮੇਲ ਸਿੰਘ ਲਾਡੀ ਗਹਿਰੀ ਵੱਲੋਂ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਗਿਆ॥
ਸ੍ਰ: ਜਸਮੇਲ ਸਿੰਘ ਲਾਡੀ ਗਹਿਰੀ ਨੇ ਦੱਸਿਆ ਕਿ ਕਰਫ਼ਿਊ ਦੌਰਾਨ ਲੋਕਾਂ ਦਾ ਘਰਾਂ ਵਿਚ ਰਹਿਣਾ ਜ਼ਰੂਰੀ ਹੈ ਇਸ ਲਈ ਹਰ ਜ਼ਰੂਰਤਮੰਦ ਤੱਕ ਜ਼ਰੂਰੀ ਰਾਸ਼ਨ ਸਮਗਰੀ ਪਹੁੰਚੇ, ਇਸ ਲਈ ਉਨ੍ਹਾਂ ਵੱਲੋਂ ਪਿੰਡ ਬੋਦਲ, ਲੱਖਾ ਸਿੰਘ ਵਾਲਾ ਹਿਠਾੜ, ਹਜ਼ਾਰਾ, ਦਰੀਏ, ਚੱਕ ਘੁਬਾਈ, ਹੁਸੈਨਸ਼ਾਹ ਵਾਲਾ, ਭੂਰੇ ਕਲਾਂ, ਸਫਾਈ ਕੇ ਖੁਰਦ, ਕਾਕੜ, ਮਮਦੋਟ, ਵਰਿਆਮ ਵਾਲਾ ਅਤੇ ਟਿੱਬੀ ਕਲਾ ਦੇ ਸਰਪੰਚਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਰਾਸ਼ਨ ਸਰਪੰਚਾਂ ਰਾਹੀਂ ਪਿੰਡ ਦੇ ਜ਼ਰੂਰਤਮੰਦਾਂ/ਲੋੜਵੰਦਾਂ ਲੋਕਾਂ ਨੂੰ ਵੰਡਿਆਂ ਜਾਵੇਗਾ ਤਾਂ ਜੋ ਕਿਸੇ ਵੀ ਗ਼ਰੀਬ ਅਤੇ ਦਿਹਾੜੀਦਾਰ ਨੂੰ ਖਾਣ-ਪੀਣ ਨੂੰ ਲੈ ਕੇ ਕੋਈ ਦਿੱਕਤ ਨਾ ਆਵੇ।

Related Articles

Leave a Reply

Your email address will not be published. Required fields are marked *

Back to top button