ਕਰੋਨਾ ਵਾਇਰਸ ਵਿਰੁੱਧ ਲੜਾਈ ਵਿੱਚ ਨਗਰ ਕੌਂਸਲ,ਫਿਰੋਜ਼ਪੁਰ ਵੀ ਨਿਭਾ ਰਹੀ ਹੈ ਅਹਿਮ ਰੋਲ, ਸਵੱਛਤਾ ਸੈਨਿਕ ਲੋਕਾਂ ਦੀ ਸੁੱਰਖਿਆ ਲਈ ਬਣ ਰਹੇ ਹਨ ਮਸੀਹਾ- ਪਰਮਿੰਦਰ ਸਿੰਘ ਸੁਖੀਜਾ
ਸਫਾਈ ਕਰਮਚਾਰੀਆਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਸਫਾਈ ਅਤੇ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਬਚਾਅ ਲਈ ਵੀ ਕੀਤਾ ਜਾ ਰਿਹਾ ਹੈ ਜਾਗਰੂਕ
ਫਿਰੋਜ਼ਪੁਰ, 4 ਜੁਲਾਈ 2020 ਅੱਜ ਜਿੱਥੇ ਸਾਰਾ ਸੰਸਾਰ ਕਰੋਨਾ ਵਾਇਰਸ ਨਾਲ ਇਕ ਜੰਗ ਲੜ ਰਿਹਾ ਹੈ, ਉਥੇ ਦੇਸ਼ ਅਤੇ ਰਾਜ ਦੀਆ ਸਰਕਾਰ ਵੱਲੋਂ ਸਮੇ-ਸਮੇ ਤੇ ਲੋਕਾ ਦੀ ਸੁੱਰਖਿਆ ਲਈ ਹਦਾਇਤਾ ਜਾਰੀ ਕੀਤੀਆ ਜਾਦੀਆ ਹਨ ਜਿਸ ਦੀ ਲੋਕਾਂ ਵੱਲੋ ਪਾਲਣਾ ਵੀ ਕੀਤੀ ਜਾ ਰਹੀ ਹੈ। ਲੋਕਾ ਦੀ ਸੁੱਰਖਿਆ ਲਈ ਜਿੱਥੇ ਸਿਹਤ ਵਿਭਾਗ ਦੀਆ ਟੀਮਾ ਆਪਣੀ ਡਿਊਟੀ ਨਿਭਾ ਰਹੀਆਂ ਹਨ ਉੱਥੇ ਹੀ ਹੋਰਨਾਂ ਵੱਖ-ਵੱਖ ਵਿਭਾਗਾਂ ਵੱਲੋਂ ਵੀ ਸਰਕਾਰ ਹਦਾਇਤਾ ਦੀ ਪਾਲਣਾ ਕਰਵਾਉਣ ਲਈ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ। ਲੋਕਾਂ ਦੀ ਸਿਹਤ ਦੀ ਸੁੱਰਖਿਆ ਅਤੇ ਲੋਕਾਂ ਨੂੰ ਇਸ ਵਾਇਰਸ ਤੋ ਬਚਾਉਣ ਲਈ ਨਗਰ ਕੌਂਸਲ ਦੇ ਅਧਿਕਾਰੀ ਅਤੇ ਸਫਾਈ ਕਰਮਚਾਰੀ ਲਗਾਤਾਰ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ।
ਕਾਰਜ ਸਾਧਕ ਅਫਸਰ ਸ: ਪਰਮਿੰਦਰ ਸਿੰਘ ਸੁਖੀਜਾ ਨੇ ਦੱਸਿਆ ਕਿ ਸਫਾਈ ਕਰਮਚਾਰੀ ਰੋਜਾਨਾ ਸਵੇਰੇ 6:00 ਵਜੇ ਸ਼ਹਿਰ ਦੇ ਵੱਖ-ਵੱਖ ਸਥਾਨਾਂ ਨੂੰ ਸਾਫ ਕਰਨਾ ਸ਼ੁਰੂ ਕਰਦੇ ਹਨ। ਆਮ ਦਿਨਾ ਵਾਂਗ ਹੀ ਸ਼ਹਿਰ ਦੀ ਸਫਾਈ ਨਿਰੰਤਰ ਚਲ ਰਹੀ ਹੈ। ਲੋਕਾ ਨੂੰ ਆਪਣੇ ਘਰ ਵਿਚ ਸਫਾਈ ਸਬੰਧੀ ਕਿਸੇ ਪ੍ਰਕਾਰ ਦੀ ਅਸੁਵਿਧਾ ਨਾ ਹੋਵੇ ਇਸ ਲਈ ਰੋਜਾਨਾ ਸ਼ਹਿਰ ਦੇ ਲਗਭਗ 24000 ਹਜ਼ਾਰ ਘਰਾਂ ਅੰਦਰੋ 35-40 ਟਨ ਕੱਚਰਾ ਨਿਰੰਤਰ ਉਠਾਇਆ ਜਾ ਰਿਹਾ ਹੈ। ਨਗਰ ਕੌਂਸਲ,ਫਿਰੋਜ਼ਪੁਰ ਦੇ ਇਹ ਕਰਮਚਾਰੀ ਸਵੇਰੇ 6 ਵਜੇ ਤੋ 11 ਵਜੇ ਤੱਕ ਲਗਭਗ ਸ਼ਹਿਰ ਦੇ ਹਰ ਕੋਨੇ ਨੂੰ ਸਾਫ-ਸੁਥਰਾ ਕਰ ਰਹੇ ਹਨ।
ਸਰਕਾਰ ਦਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਨਗਰ ਕੌਂਸਲ,ਫਿਰੋਜ਼ਪੁਰ ਵੱਲੋ ਸ਼ਹਿਰ ਦੇ ਰਿਹਾਇਸ਼ੀ, ਕਮਰਸ਼ੀਅਲ, ਪਬਲਿਕ ਸਥਾਨਾ, ਧਾਰਮਿਕ ਸਥਾਨਾ, ਬੈਕ, ਪਾਰਕ, ਹਸਪਤਾਲ ਆਦਿ ਵਿੱਚ ਸਫਾਈ ਕੀਤੀ ਜਾ ਰਹੀ ਹੈ।ਸਰਕਾਰ ਅਤੇ ਵੱਖ-ਵੱਖ ਸੰਸਥਾਵਾ ਵੱਲੋਂ ਵੱਖ-ਵੱਖ ਤਰੀਕਿਆ ਰਾਹੀ ਪਬਲਿਕ ਨੂੰ ਕਰੋਨਾ ਵਾਇਰਸ ਦੇ ਬਚਾਅ ਲਈ ਅਤੇ ਲੋਕਡਾਊਨ ਦੀ ਪਾਲਣਾ ਕਰਵਾਊਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉੱਥੇ ਨਗਰ ਕੌਂਸਲ,ਫਿਰੋਜ਼ਪੁਰ ਵੱਲੋਂ ਇਸਤਿਹਾਰ, ਫਲੈਕਸ ਬੈਨਰ, ਮੁਨਾਦੀ ਰਾਹੀ ਸ਼ਹਿਰ ਵਾਸੀਆ ਨੂੰ ਸਰਕਾਰ ਦੀਆ ਹਦਾਇਤਾ ਦੀ ਪਾਲਣਾ ਲਈ ਜਾਗਰੂਕ ਕਰਵਾਇਆ ਜਾ ਰਿਹਾ ਹੈ, ਇਸ ਲਈ ਨਗਰ ਕੌਂਸਲ,ਫਿਰੋਜ਼ਪੁਰ ਵੱਲੋਂ ਆਪਣੇ 6 ਮੋਟੀਵੇਟਰ ਦੀਆਂ ਟੀਮਾਂ ਰਾਹੀਂ ਵੀ ਜਾਗਰੂਕ ਕੀਤਾ ਜਾ ਰਿਹਾ ਹੈ।
ਪੰਜਾਬ ਸਰਕਾਰ ਦੀਆ ਹਦਾਇਤਾ ਅਨੁਸਾਰ ਜੇਕਰ ਕਿਸੇ ਸਮੇ ਫਿਰੋਜ਼ਪੁਰ ਸ਼ਹਿਰ ਅੰਦਰ ਕਿਸੇ ਪ੍ਰਕਾਰ ਦੀ ਨੋਬਤ ਆਉਂਦੀ ਹੈ ਜਾ ਕਿਸੇ ਘਰ ਨੂੰ ਕਾਰਨਟਾਇਨ ਕੀਤਾ ਗਿਆ ਤਾਂ ਉਸ ਏਰੀਏ ਦੇ ਘਰਾਂ ਦੇ ਕੱਚਰੇ ਨੂੰ ਵੱਖਰੇ ਤੋਰ ਤੇ ਉਠਾਉਣ ਲਈ ਇੱਕ ਸਪੈਸ਼ਲ ਵੈਨ (ਰਿਕਸ਼ਾ) ਦਾ ਇਤਜਾਮ ਕੀਤਾ ਗਿਆ ਹੈ ਤਾਂ ਕਿ ਉਹਨਾ ਘਰਾ ਦੇ ਕੱਚਰੇ ਨੂੰ ਵੱਖਰੇ ਰੂਪ ਵਿੱਚ ਹੀ ਇੱਕਠਾ ਕੀਤਾ ਜਾਵੇ ਅਤੇ ਵੱਖਰੇ ਰੂਪ ਵਿਚ ਹੀ ਉਸਦਾ ਨਿਪਟਾਰਾ ਕੀਤਾ ਜਾ ਸਕੇ।
ਕਾਰਜ ਸਾਧਕ ਅਫਸਰ ਸ: ਪਰਮਿੰਦਰ ਸਿੰਘ ਸੁਖੀਜਾ ਨੇ ਦੱਸਿਆ ਕਿ ਜਦੋ ਤੋ ਕਰੋਨਾ ਵਾਇਰਸ ਨੇ ਆਪਣੇ ਪੈਰ ਪੰਜਾਬ ਵਿਚ ਪਸਾਰੇ ਹਨ, ਸਾਡੀ ਟੀਮ ਖਾਸਕਾਰ ਸੈਨਟਰੀ ਇੰਸਪੈਕਟਰ ਸ਼੍ਰੀ ਸੁਖਪਾਲ ਸਿੰਘ ਅਤੇ ਸ਼੍ਰੀ ਗੁਰਿੰਦਰ ਸਿੰਘ ਉਹਨਾ ਨਾਲ ਪ੍ਰੋਗਰਾਮ ਕੁਆਡੀਨੇਟਰ ਵੱਲੋਂ ਸਮੂਹ ਸਫਾਈ ਮੇਂਟ ਅਤੇ ਸਫਾਈ ਸੇਵਕ ਨੂੰ ਨਾਲ ਲੈਕੇ ਜਿੱਥੇ ਸ਼ਹਿਰ ਦੀ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। ਸਲੱਮ ਬਸਤੀਆ ਵਿਚ ਸਪੈਸ਼ਲ ਸਫਾਈ ਅਭਿਆਨ ਚਲਾਏ ਜਾ ਰਹੇ ਹਨ ਅਤੇ ਕੱਚਰੇ ਨੂੰ ਰੋਜ਼ਾਨਾ ਪੱਧਰ ਤੇ ਉਠਾਉਣ ਦਾ ਕੰਮ ਬੜੇ ਸੁੱਚਜੇ ਢੰਗ ਨਾਲ ਕੀਤਾ ਜਾ ਰਿਹਾ ਹੈ ਇਸ ਲਈ ਵਧਾਈ ਦੇ ਪਾਤਰ ਹਨ।
ਸੈਨਟਰੀ ਇੰਸਪੈਕਟਰ ਸ਼੍ਰੀ ਸੁਖਪਾਲ ਸਿੰਘ ਅਤੇ ਸ਼੍ਰੀ ਗੁਰਿੰਦਰ ਸਿੰਘ ਨੂੰ ਸਾਂਝੇ ਰੂਪ ਵਿੱਚ ਦੱਸਿਆ ਕਿ ਅਸੀ ਅਤੇ ਸਾਡੀ ਸਮੁੱਚੀ ਟੀਮ ਜਿੱਥੇ ਸਰਕਾਰ ਦੀਆ ਹਦਾਇਤਾ ਦੀ ਪਾਲਣਾ ਕਰ ਰਹੀ ਹੈ, ਉੱਥੇ ਇਸ ਭਿਆਨਕ ਬਿਮਾਰੀ ਦੇ ਬਚਾਅ ਲਈ ਅਸੀ ਆਪਣਾ ਹਰ ਸੰਭਵ ਯਤਨ ਕਰ ਰਹੇ ਹਾਂ ਅਤੇ ਲਗਾਤਾਰ ਸ਼ਹਿਰ ਨੂੰ ਸਾਫ-ਸੁੱਥਰਾ ਰੱਖਿਆ ਜਾ ਰਿਹਾ ਹੈ। ਨਗਰ ਕੌਂਸਲ ਨੇ ਫਿਰੋਜ਼ਪੁਰ ਸ਼ਹਿਰ ਵਾਸੀਆ ਦੀ ਸਹੂਲਤ ਲਈ 3 ਨੰਬਰ ਵੀ ਜਾਰੀ ਕੀਤੇ ਹਨ ਤਾ ਜੋ ਕਿਸੇ ਸਮੇ ਵੀ ਸਫਾਈ/ਗਾਰਬੇਜ਼ ਦੀ ਕੁਲੇਕਸ਼ਨ ਅਤੇ ਸੈਨੇਟਾਇਜ ਲਈ ਲੋਕਾ ਨੂੰ ਮੁਸ਼ਕਿਲ ਨਾ ਆਵੇ। ਸ਼ਹਿਰ ਦੀ ਸਫਾਈ ਲਈ, ਕੱਚਰੇ ਦੀ ਕੁਲੇਕਸ਼ਨ ਲਈ 81980-54142 ਅਤੇ ਸੈਨੇਟਾਇਜ ਲਈ 94652-50208 ਤੇ ਸੰਪਰਕ ਜਾਂ ਵਟਸਐਪ ਕੀਤਾ ਜਾ ਸਕਦਾ ਹੈ।