ਕਰੋਨਾ ਖਿਲਾਫ ਜਿੱਤ ਪ੍ਰਾਪਤ ਕਰਨ ਵਾਲੇ ਲੋਕਾਂ ਨੇ ਖੁਲ੍ਹ ਕੇ ਸਿਹਤ ਵਿਭਾਗ ਦੀ ਕੀਤੀ ਪ੍ਰਸੰਸਾ
ਲੋਕ ਕੋਵਿਡ-19 ਦੇ ਲੱਛਣ ਨਜਰ ਆਉਣ ਦੇ ਬਿਨਾ ਕਿਸੇ ਦੇਰੀ ਤੋਂ ਟੈਸਟ ਕਰਵਾਉਣ ਅਤੇ ਇਲਾਜ ਸ਼ੁਰੂ ਕਰਵਾਉਣ ਤੇ ਗਲਤ ਅਫਵਾਹਾਂ ਤੋਂ ਸੁਚੇਤ ਰਹਿਣ
ਫਿਰੋਜ਼ਪੁਰ 3 ਸਤੰਬਰ 2020 ਕੋਵਿਡ-19 (ਕੋਰੋਨਾ) ਵਾਇਰਸ ਨੂੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਸਿਰਤੋੜ ਯਤਨ ਕੀਤੇ ਜਾ ਰਹੇ ਹਨ, ਇਸ ਸਬੰਧੀ ਬੋਲਦਿਆਂ ਪਿੰਡ ਨੱਥੂਚਿਸ਼ਤਿਆਂ ਦੀ ਰਹਿਣ ਵਾਲੀ ਅਮਰਜੀਤ ਕੌਰ ਨੇ ਕੋਰੋਨਾ ਵਾਇਰਸ ਖਿਲਾਫ ਜੰਗ ਵਿੱਚ ਸਿਹਤ ਵਿਭਾਗ ਦੀਆਂ ਕੋਸ਼ਿਸ਼ਾਂ ਦੀ ਖੁੱਲ ਕੇ ਪ੍ਰਸ਼ੰਸਾ ਕੀਤੀ। ਅਮਰਜੀਤ ਕੌਰ ਨੇ ਕਿਹਾ ਕਿ ਕੋਰੋਨਾ ਪਾਜੇਟਿਵ ਰਿਪੋਰਟ ਹੋਣ ਤੋਂ ਬਾਅਤ ਉਹ ਗੁਰੁਹਰਸਹਾਏ ਦੇ ਸਰਕਾਰੀ ਹਸਪਤਾਲ ਵਿਚ ਦਾਖਿਲ ਹੋਈ ਸੀ, ਜਿਥੇ ਉਨਾਂ ਨੂੰ ਮਿਲੇ ਵਧੀਆ ਇਲਾਜ ਦੀ ਬਦੌਲਤ ਉਹ ਇਸ ਵਾਇਰਸ ਨੂੰ ਹਰਾ ਕੇ ਠੀਕ ਹੋਈ ਹੈ।
ਪਾਇਨਿਅਰ ਕਾਲੋਨੀ ਦੀ ਰਹਿਣ ਵਾਲੀ ਤਨਵੀ ਨੇ ਸਰਕਾਰੀ ਹਸਪਤਾਲ ਫਿਰੋਜਪੁਰ ਵਿਖੇ ਮਿਲੇ ਕੋਵਿਡ-19 ਦੇ ਇਲਾਜ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਹਸਪਤਾਲ ਵਿੱਚ ਉਹ 20 ਦਿਨ ਤਕ ਦਾਖਿਲ ਰਹੀ, ਜਿਥੇ ਮਿਲੇ ਵਧੀਆ ਇਲਾਜ ਅਤੇ ਦੇਖਭਾਲ ਦੀ ਬਦੌਲਤ ਉਸਨੇ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ ਹੈ। ਤਨਵੀ ਨੇ ਸਿਵਿਲ ਹਸਪਤਾਲ ਵਿੱਚ ਮਿਲੇ ਇਲਾਜ, ਦੇਖਭਾਲ ਅਤੇ ਹੋਰ ਸੁਵਿਧਾਵਾਂ ਦੀ ਪ੍ਰਸੰਸਾ ਕੀਤੀ। ਉਸਨੇ ਸਰਕਾਰੀ ਹਸਪਤਾਲਾਂ ਵਿਚ ਖਰਾਬ ਇਲਾਜ ਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਦਾ ਖੰਡਨ ਕੀਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਵਿਡ-19 ਦੇ ਲੱਛਣ ਨਜਰ ਆਉਣ ਦੇ ਬਿਨਾ ਕਿਸੇ ਦੇਰੀ ਤੋਂ ਟੈਸਟ ਕਰਵਾਉਣ ਅਤੇ ਇਲਾਜ ਸ਼ੁਰੂ ਕਰਵਾਉਣ।
ਕੋਰੋਨਾ ਵਾਇਰਸ ਨੂੰ ਹਰਾਉਣ ਵਾਲੇ ਪਿੰਡ ਮੋਹਨ ਕੇ ਉਤਾੜ ਦੇ ਸਰਪੰਚ ਜਸਬੀਰ ਸਿੰਘ ਨੇ ਆਪਣੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਕੁਝ ਲੋਕ ਸੋਸ਼ਲ ਮੀਡਿਆ ਦੇ ਜਰੀਏ ਗਲਤ ਜਾਣਕਾਰੀ ਦੀ ਪ੍ਰਚਾਰ ਕਰ ਰਹੇ ਹਣ, ਜਿਸ ਨਾਲ ਅਸੀ ਇਸ ਕੋਵਿਡ-19 ਖਿਲਾਫ ਲੜਾਈ ਵਿੱਚ ਪਛੜ ਸਕਦੇ ਹਾਂ। ਉਨਾਂ ਦਸਿਆ ਕਿ ਉਹ ਆਪ ਇਸ ਵਾਇਰਸ ਦੀ ਚਪੇਟ ਵਿਚ ਆਉਣ ਕਰਕੇ ਸਰਕਾਰੀ ਹਸਪਤਾਲ ਗੁਰੁਹਰਸਹਾਏ ਦਾਖਿਲ ਰਹੇ, ਜਿਥੇ ਉਸ ਨੂੰ ਡਾਕਟਰਾਂ ਵਲੋਂ ਵਧੀਆ ਇਲਾਜ ਅਤੇ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ। ਇਸੇ ਇਲਾਜ ਦੀ ਬਦੌਲਤ ਹੀ ਅੱਜ ਉਹ ਠੀਕ ਹੋ ਸਕੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਅਫਵਾਹਾਂ ਤੋਂ ਦੂਰ ਰਹਿ ਕੇ ਸਰਕਾਰੀ ਅਦਾਰਿਆਂ ਅਤੇ ਸਿਹਤ ਮਹਿਕਮੇ ਦੀ ਮਦਦ ਕਰਨੀ ਚਾਹਿਦੀ ਹੈ ਅਤੇ ਟੈਸਟਿੰਗ ਅਤੇ ਇਲਾਜ ਲਈ ਤਿਆਰ ਰਹਿਣਾ ਚਾਹਿਦਾ ਹੈ।