ਕਬੱਡੀ ਕੱਪ ਝੋਕ ਹਰੀ ਹਰ ਦੀਆਂ ਤਿਆਰੀਆਂ ਮੁਕੰਮਲ, ਡੀ. ਸੀ. ਅਤੇ ਐਸ. ਐਸ. ਪੀ ਕੀਤਾ ਕੈਲੰਡਰ ਰਲੀਜ਼
8 ਮਾਰਚ ਨੂੰ ਹੋਣਗੇ ਲੜਕੀਆਂ ਦੇ ਕਬੱਡੀ ਮੁਕਾਬਲੇ, 9 ਮਾਰਚ ਨੂੰ ਹੋਣਗੇ ਓਪਨ ਕਬੱਡੀ ਕੱਪ ਵਿੱਚ ਲੜਕਿਆ ਦੇ ਫ਼ਸਵੇ ਮੁਕਾਬਲੇ
ਕਬੱਡੀ ਕੱਪ ਝੋਕ ਹਰੀ ਹਰ ਦੀਆਂ ਤਿਆਰੀਆਂ ਮੁਕੰਮਲ, ਡੀ. ਸੀ. ਅਤੇ ਐਸ. ਐਸ. ਪੀ ਕੀਤਾ ਕੈਲੰਡਰ ਰਲੀਜ਼
8 ਮਾਰਚ ਨੂੰ ਹੋਣਗੇ ਲੜਕੀਆਂ ਦੇ ਕਬੱਡੀ ਮੁਕਾਬਲੇ, 9 ਮਾਰਚ ਨੂੰ ਹੋਣਗੇ ਓਪਨ ਕਬੱਡੀ ਕੱਪ ਵਿੱਚ ਲੜਕਿਆ ਦੇ ਫ਼ਸਵੇ ਮੁਕਾਬਲੇ
ਝੋਕ ਹਰੀ ਹਰ ( ਫ਼ਿਰੋਜਪੁਰ ) 6 ਮਾਰਚ, 2025: (ਜਸਵਿੰਦਰ ਸਿੰਘ ਸੰਧੂ) : ਨਸ਼ਿਆਂ ਰਹਿਤ ਨਰੋਆ ਅਤੇ ਤੰਦਰੁਸਤ ਸਮਾਜ ਸਿਰਜਣ ਲਈ ਪੰਜਾਬ ਸਰਕਾਰ ਵਲੋਂ ਚਲਾਈ “ਯੁੱਧ ਨਸ਼ਿਆਂ ਵਿਰੁੱਧ” ਮਹਿਮ ਤਹਿਤ ਪਿੰਡ ਝੋਕ ਹਰੀ ਹਰ ਅੰਦਰ ਧੰਨ ਧੰਨ ਬਾਬਾ ਕਾਲਾ ਮਹਿਰ ਜੀ ਨੂੰ ਸਮਰਪਿਤ 20ਵਾਂ ਓਪਨ ਕਬੱਡੀ ਕੱਪ ਬਾਬਾ ਕਾਲਾ ਮਹਿਰ ਯੂਥ ਕਲੱਬ ਵੱਲੋਂ ਪ੍ਰਧਾਨ ਮਨਦੀਪ ਸਿੰਘ ਸੰਧੂ ਦੀ ਅਗਵਾਈ ਹੇਠ ਪੂਰੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ । ਟੂਰਨਾਮੈਂਟ ਦੇ ਪੋਸਟਰ ਨੂੰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪ ਸ਼ਿਖਾ ਸ਼ਰਮਾ ਅਤੇ ਸੀਨੀਅਰ ਕਪਤਾਨ ਪੁਲਿਸ ਭੁਪਿੰਦਰ ਸਿੰਘ ਸਿੱਧੂ ਵੱਲੋਂ ਰਿਲੀਜ਼ ਕੀਤਾ ਗਿਆ । ਪੰਜਾਬ ਵਾਸੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡ ਗਰਾਊਂਡਾਂ ਨਾਲ ਜੁੜਨ ਦੀ ਉੱਚ ਅਧਿਕਾਰੀਆਂ ਨੇ ਅਪੀਲ ਕਰਦਿਆਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਅਪੀਲ ਵੀ ਕੀਤੀ ।
ਕਲੱਬ ਦੇ ਮੀਤ ਪ੍ਰਧਾਨ ਗੁਰਮੀਤ ਸਿੰਘ ਸੰਧੂ ਕੜਮਾ ਨੇ ਦੱਸਿਆ ਕਿ ਪੰਜਾਬ ਪੱਧਰ ਦਾ ਕਬੱਡੀ ਕੱਪ ਕਰਵਾਉਣ ਦੀਆਂ ਤਿਆਰੀਆਂ ਬਿਲਕੁਲ ਮੁਕੰਮਲ ਕਰ ਲਈਆਂ ਗਈਆਂ ਹਨ । ਉਹਨਾਂ ਦੱਸਿਆ ਕਿ ਅੱਜ 6 ਮਾਰਚ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰ ਦਿੱਤੇ ਗਏ , ਜਿਨ੍ਹਾਂ ਦੇ ਭੋਗ 8 ਮਾਰਚ ਨੂੰ ਪਾਏ ਜਾਣ ਉਪਰੰਤ ਧਾਰਮਿਕ ਦੀਵਾਨ ਸੱਜਣਗੇ । ਜਿਸ ਵਿੱਚ ਰਾਗੀ ਢਾਡੀ ਹਾਜ਼ਰੀਆਂ ਪਰ ਗੁਰ ਇਤਿਹਾਸ ਨਾਲ ਸੰਗਤ ਨੂੰ ਨਿਹਾਲ ਕਰਨਗੇ । ਧਾਰਮਿਕ ਦੀਵਾਨ ਸਮਾਪਤੀ ਤੇ ਸਟੇਡੀਅਮ ਅੰਦਰ ਕਬੱਡੀ ਮੁਕਾਬਲੇ ਕਰਵਾਏ ਜਾਣਗੇ ।
ਉਹਨਾਂ ਦੱਸਿਆ ਕਿ 8 ਮਾਰਚ ਦਿਨ ਸ਼ਨੀਵਾਰ ਨੂੰ ਲੜਕੀਆਂ ਦਾ ਕਬੱਡੀ ਓਪਨ ਕੱਪ ਕਰਵਾਇਆ ਜਾਣਾ, ਜਿਸ ਵਿੱਚ ਪੰਜਾਬ ਅਤੇ ਹਰਿਆਣੇ ਦੀਆਂ ਖਿਡਾਰਨਾ ਭਾਗ ਲੈਣਗੀਆਂ ਜੇਤੂ ਟੀਮ ਨੂੰ 31000 ਰੁਪਏ ਦੇ ਅਤੇ ਉਪ ਜੇਤੂ ਟੀਮ ਨੂੰ 21000 ਰੁਪਏ ਦੇ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ ।
ਉਹਨਾਂ ਦੱਸਿਆ ਕਿ ਕਬੱਡੀ ਲੜਕੇ 60 ਕਿਲੋ ਵਜ਼ਨ ਪਿੰਡ ਪੱਧਰ ਦੀ ਟੀਮ ਵਿਚ 2 ਖਿਡਾਰੀ ਬਾਹਰ ਦੇ ਮੁਕਾਬਲੇ ਵੀ ਕਰਵਾਏ ਜਾਣੇ ਹਨ । ਜਿਸ ਦੇ ਜੇਤੂ ਨੂੰ 18000 ਰੁਪਏ ਅਤੇ ਉਪ ਜੇਤੂ ਨੂੰ 13000 ਰੁਪਏ ਨਾਲ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ । ਉਹਨਾਂ ਦੱਸਿਆ ਕਿ 9 ਮਾਰਚ ਦਿਨ ਐਤਵਾਰ ਨੂੰ ਓਪਨ ਕਬੱਡੀ ਕੱਪ ਹੋਵੇਗਾ । ਜਿਸ ਵਿੱਚ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਉੱਚ ਕੋਟੀ ਦੇ ਖਿਡਾਰੀ ਭਾਗ ਲੈਣਗੇ । ਪਹਿਲੇ ਸਥਾਨ ਵਾਲੀ ਟੀਮ ਨੂੰ 91 ਹਜ਼ਾਰ ਰੁਪਏ ਅਤੇ ਦੂਜੇ ਸਥਾਨ ਵਾਲੀ ਟੀਮ ਨੂੰ 71 ਹਜ਼ਾਰ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ । ਖੇਡ ਵਿੱਚੋਂ ਬੈਸਟ ਰੇਡਰ ਅਤੇ ਜਾਫੀ ਨੂੰ ਫੋਰਡ ਟ੍ਰੈਕਟਰ ਨਾਲ ਸਨਮਾਨਿਤ ਕੀਤਾ ਜਾਵੇਗਾ ।
ਪ੍ਰਬੰਧਕਾਂ ਨੇ ਦਰਸ਼ਕਾਂ ਨੂੰ ਮੇਲਾ ਦੇਖਣ ਦੀ ਜਿੱਥੇ ਪੁਰ ਜੋਰ ਅਪੀਲ ਕੀਤੀ ਉੱਥੇ ਖਿਡਾਰੀਆਂ ਨੂੰ ਵੱਧ ਤੋਂ ਵੱਧ ਪਹੁੰਚਣ ਅਤੇ ਖੇਡ ਦਾ ਪ੍ਰਦਰਸ਼ਨ ਕਰਨ ਦੀ ਅਪੀਲ ਵੀ ਕੀਤੀ । ਉਹਨਾਂ ਨੂੰ ਦੱਸਿਆ ਕਿ ਮੇਲੇ ਦੌਰਾਨ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਖਿਡਾਰੀ ਅਤੇ ਦਰਸ਼ਕਾਂ ਨੂੰ ਲੰਗਰ ਛਕਾਏ ਜਾ ਸਕਣ ।