ਓਪਨ ਜ਼ਿਲ੍ਹਾ ਸਵੀਮਿੰਗ ਚੈਪੀਅਨਸ਼ਿਪ ਸੰਪੰਨ, ਕਮਿਸ਼ਨਰ ਸੁਮੇਰ ਸਿੰਘ ਗੁਜ਼ਰ ਨੇ ਕੀਤੀ ਇਨਾਮਾਂ ਦੀ ਵੰਡ
ਫ਼ਿਰੋਜ਼ਪੁਰ 25 ਅਗਸਤ ( Harish Monga ) ਜ਼ਿਲ੍ਹਾ ਸਵੀਮਿੰਗ ਐਸੋਸੀਏਸ਼ਨ ਵੱਲੋਂ ਅੱਜ ਸਥਾਨਕ ਜ਼ਿਲ੍ਹਾ ਪ੍ਰੀਸ਼ਦ ਤੈਰਾਕੀ ਤਾਲ ਵਿਖੇ ਓਪਨ ਜ਼ਿਲ੍ਹਾ ਸਵੀਮਿੰਗ ਚੈਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਜ਼ਿਲ੍ਹੇ ਭਰ ਤੋਂ ਅੰਡਰ 12-14-17-19 ਅਤੇ ਸੀਨੀਅਰ ਵਰਗ ਦੇ ਸੈਂਕੜੇ ਤੈਰਾਕਾਂ ਨੇ ਭਾਗ ਲਿਆ। ਇੱਕ ਰੋਜ਼ਾ ਇਸ ਜ਼ਿਲ੍ਹਾ ਪੱਧਰੀ ਚੈਪੀਅਨਸ਼ਿਪ ਦਾ ਉਦਘਾਟਨ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਸੁਨੀਲ ਸ਼ਰਮਾ ਨੇ ਕੀਤਾ ਜਦ ਕਿ ਸਮਾਪਤੀ 'ਤੇ ਫ਼ਿਰੋਜ਼ਪੁਰ ਡਵੀਜਨ ਦੇ ਕਮਿਸ਼ਨਰ ਸ਼੍ਰੀ ਸੁਮੇਰ ਸਿੰਘ ਗੁਜ਼ਰ ਤੈਰਾਕਾਂ ਨੂੰ ਅਸ਼ੀਰਵਾਦ ਦੇਣ ਅਤੇ ਜੇਤੂਆਂ ਨੂੰ ਸਨਮਾਨਿਤ ਕਰਨ ਲਈ ਵਿਸ਼ੇਸ਼ ਤੌਰ 'ਤੇ ਤਸ਼ਰੀਫ ਲਿਆਏ।
ਇਸ ਮੌਕੇ ਕਮਿਸ਼ਨਰ ਸ਼੍ਰੀ ਗੁਜ਼ਰ ਨੇ ਕਿਹਾ ਕਿ ਖੇਡਾਂ ਜਿਥੇ ਸਾਨੂੰ ਸਰੀਰਕ ਤੰਦਰੁਸਤੀ ਪ੍ਰਦਾਨ ਕਰਦੀਆਂ ਹਨ ਉੱਥੇ ਆਪਸ ਵਿੱਚ ਮਿਲ-ਜੁਲ ਕੇ ਰਹਿਣ ਸਿਖਾਉਂਦੀਆਂ ਹਨ ਅਤੇ ਨਸ਼ਿਆਂ ਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਦੀਆਂ ਹਨ। ਨੰਨ੍ਹੇ ਤੈਰਾਕਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਕਿਹਾ ਕਿ ਏਨੀ ਛੌਟੀ ਉਮਰ ਵਿੱਚ ਖੇਡਾਂ ਵਿੱਚ ਰੁੱਚੀ ਪੈਦਾ ਹੋਣਾ ਨਿਸ਼ਚੇ ਹੀ ਅਗਲੀ ਪੀੜ੍ਹੀ ਨੂੰ ਤੰਦਰੁਸਤ ਪੰਜਾਬ ਵੱਲ ਲੈ ਜਾਣ ਦਾ ਪ੍ਰਤੀਕ ਹੈ। ਜ਼ਿਲ੍ਹਾ ਸਵੀਮਿੰਗ ਐਸੋਸੀਏਸ਼ਨ ਦੇ ਸਕੱਤਰ ਤਰਲੋਚਨ ਸਿੰਘ ਭੁੱਲਰ ਅਤੇ ਤੈਰਾਕੀ ਕੋਚ ਗਗਨ ਮਾਟਾ ਨੇ ਦੱਸਿਆ ਕਿ ਇਸ ਇੱਕ ਰੋਜ਼ਾ ਜ਼ਿਲ੍ਹਾ ਪੱਧਰੀ ਓਪਨ ਮੁਕਾਬਲਿਆਂ ਵਿੱਚ ਅੰਡਰ-12 ਸਾਲ ਉਮਰ ਵਰਗ 'ਚ ਲੜਕਿਆਂ ਦੇ 50 ਮੀਟਰ ਫਰੀ ਸਟਾਈਲ ਵਿੱਚੋਂ ਸ਼ਹਿਬਾਜ਼ ਪਹਿਲੇ, ਸੁਖਬੀਰ ਦੂਸਰੇ ਅਤੇ ਜਸ਼ਨਪ੍ਰੀਤ ਤੀਸਰੇ ਸਥਾਨ 'ਤੇ ਰਹੇ। ਇਸੇ ਵਰਗ ਦੇ 50 ਮੀਟਰ ਬੈਕ ਸਟ੍ਰੋਕ ਮੁਕਾਬਲੇ ਵਿੱਚੋਂ ਵਿਵੇਕ ਪਹਿਲੇ, ਜਸ਼ਨ ਦੂਸਰੇ ਅਤੇ ਸੁਖਬੀਰ ਤੀਸਰੇ ਸਥਾਨ 'ਤੇ ਰਹੇ। ਅੰਡਰ-14 ਸਾਲ ਉਮਰ ਵਰਗ 'ਚ ਲੜਕੀਆਂ ਦੇ 100 ਮੀਟਰ ਫਰੀ ਸਟਾਈਲ ਮੁਕਾਬਲੇ ਵਿੱਚੋਂ ਅਨੁਰੀਤ ਪਹਿਲਾ, ਸਨ੍ਹਾ ਦੂਸਰਾ ਅਤੇ ਗਿਤਾਂਜਲੀ ਤੀਸਰਾ ਸਥਾਨ, 100 ਮੀਟਰ ਫਰੀ ਸਟਾਈਲ (ਲੜਕੇ) ਮੁਕਾਬਲੇ ਵਿੱਚੋਂ ਬ੍ਰਹਮਜੀਤ ਪਹਿਲਾ, ਪ੍ਰਥਮ ਦੂਸਰਾ ਅਤੇ ਪੁਸ਼ਕਿਨ ਤੀਸਰਾ ਸਥਾਨ। ਅੰਡਰ-17 ਸਾਲ ਉਮਰ ਵਰਗ 'ਚ ਲੜਕੀਆਂ ਦੇ 200 ਮੀਟਰ ਇੰਡਵੀਜ਼ੂਅਲ ਮੈਡਲੇ ਦੇ ਮੁਕਾਬਲੇ ਵਿੱਚੋਂ ਮਾਨਿਆ ਬੱਤਰਾ ਪਹਿਲਾ, ਨਵਰਾਜਦੀਪ ਕੌਰ ਦੂਸਰਾ ਅਤੇ ਮਾਇਤਰੀ ਤੀਸਰਾ ਸਥਾਨ ਜਦ ਕਿ ਇਸੇ ਵਰਗ ਦੇ ਲੜਕਿਆਂ ਦੇ 200 ਮੀਟਰ ਇੰਡਵੀਜ਼ੂਅਲ ਮੈਡਲੇ ਦੇ ਮੁਕਾਬਲੇ ਵਿੱਚੋਂ ਹਰਪੁਨੀਤ ਸਿੰਘ ਪਹਿਲੇ, ਜਸਕਰਨ ਸਿੰਘ ਦੂਸਰੇ ਅਤੇ ਜਸ਼ਨਦੀਪ ਸਿੰਘ ਤੀਸਰੇ ਸਥਾਨ 'ਤੇ ਰਹੇ। ਅੰਡਰ-19 ਸਾਲ ਉਮਰ ਵਰਗ 'ਚ ਲੜਕਿਆਂ ਦੇ 50 ਮੀਟਰ ਫਰੀ ਸਟਾਈ ਦੇ ਫਸਵੇਂ ਮੁਕਾਬਲੇ ਵਿੱਚੋਂ ਸ਼ਹਿਬਾਜ ਭੁੱਲਰ ਪਹਿਲੇ, ਮੋਕਸ਼ ਗੁਪਤਾ ਦੂਸਰੇ ਅਤੇ ਰਾਮਾਨੁਜ ਜਿੰਦਲ ਤੀਸਰੇ ਸਥਾਨ 'ਤੇ ਰਹੇ ਜਦ ਕਿ ਲੜਕੀਆਂ ਦੇ 50 ਮੀਟਰ ਫਰੀ ਸਟਾਈਲ ਮੁਕਾਬਲੇ ਵਿੱਚੋਂ ਸੁਦ੍ਰਿਸ਼ਟੀ ਪਹਿਲੇ, ਮਾਇਤਰੀ ਦੂਸਰੇ ਅਤੇ ਰਣਜੀਤਾ ਤੀਸਰੇ ਸਥਾਨ 'ਤੇ ਰਹੀਆਂ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਸੁਨੀਲ ਸ਼ਰਮਾ, ਜ਼ਿਲ੍ਹਾ ਸਵੀਮਿੰਗ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਪਾਲ ਸਿੰਘ ਸੂਚ, ਸਕੱਤਰ ਰੈੱੱਡ ਕਰਾਸ ਅਸ਼ੋਕ ਬਹਿਲ, ਅਮਰੀਕ ਸਿੰਘ ਭੁੱਲਰ, ਗੁਰਚਰਨ ਸਿੰਘ ਚੀਮਾ, ਹਰਪ੍ਰੀਤ ਸਿੰਘ ਭੁੱਲਰ, ਟੋਨੀ ਭੁੱਲਰ, ਡਾ: ਅੰਮ੍ਰਿਤਪਾਲ ਸਿੰਘ ਸੋਢੀ, ਸੰਜੇ ਗੁਪਤਾ, ਸਟੇਟ ਅਵਾਰਡੀ ਗੁਰਿੰਦਰ ਸਿੰਘ, ਮੇਹਰਦੀਪ ਸਿੰਘ, ਜਰਨੈਲ ਸਿੰਘ, ਗੁਰਨਾਮ ਸਿੰਘ, ਤਰਲੋਕ ਜਿੰਦਲ, ਅਮਿਤ ਬੱਤਰਾ, ਪਿਆਰਾ ਸਿੰਘ ਮਠਾੜੂ, ਸੰਨੀ ਕਪੂਰ, ਹਰਕਿਰਤ ਸਿੰਘ, ਸੁਖਦੇਵ ਸਿੰਘ, ਮੈਡਮ ਜਸਵੀਰ ਕੌਰ, ਮੈਡਮ ਨੀਰਜ ਦੇਵੜਾ, ਦਲਜੀਤ ਸਿੰਘ, ਰਮੇਸ਼ ਕੁਮਾਰ, ਦਲੀਪ ਕੁਮਾਰ ਆਦਿ ਤੈਰਾਕਾਂ ਦੇ ਮਾਪੇ ਅਤੇ ਖੇਡ ਪ੍ਰੇਮੀ ਹਾਜ਼ਰ ਸਨ।
ਕੈਪਸ਼ਨ : ਜੇਤੂ ਤੈਰਾਕਾਂ ਨੂੰ ਸਨਮਾਨਿਤ ਕਰਦੇ ਕਮਿਸ਼ਨਰ ਫ਼ਿਰੋਜ਼ਪੁਰ ਡਵੀਜਨ ਸੁਮੇਰ ਸਿੰਘ ਗੁਜ਼ਰ ਨਾਲ ਜ਼ਿਲ੍ਹਾ ਖੇਡ ਅਫ਼ਸਰ ਸੁਨੀਲ ਸ਼ਰਮਾ ਤੇ ਹੋਰ।