Ferozepur News
ਐੱਸ ਬੀ ਐੱਸ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਦੀ 25ਵੀਂ ਐਥਲੈਟਿਕ ਮੀਟ ਦਾ ਆਯੋਜਨ
ਐੱਸ ਬੀ ਐੱਸ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਦੀ 25ਵੀਂ ਐਥਲੈਟਿਕ ਮੀਟ ਦਾ ਆਯੋਜਨ

ਫ਼ਿਰੋਜ਼ਪੁਰ, 20-2-2025: ਸਥਾਨਿਕ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਦੀ 25ਵੀਂ ਐਥਲੈਟਿਕ ਮੀਟ ਦਾ ਆਯੋਯਨ ਕੀਤਾ ਗਿਆ । ਤਿੰਨ ਦਿਨ ਚੱਲੀ ਇਹ ਅਥਲੈਟਿਕ ਮੀਟ ਸੁਨਹਿਰੀ ਯਾਦਾਂ ਛੱਡਦੀ ਅੱਜ ਸਮਾਪਤ ਹੋਈ ।
ਇਸ ਮੌਕੇ ਯੂਨੀਵਰਸਿਟੀ ਦੇ ਮਾਣਯੋਗ ਵਾਈਸ ਚਾਂਸਲਰ ਡਾ ਸੁਸ਼ੀਲ ਮਿੱਤਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਓਹਨਾ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਕਿਹਾ ਕੇ ਖੇਡਾਂ ਸਾਡੇ ਜੀਵਨ ਵਿੱਚ ਖ਼ਾਸ ਮਹੱਤਵ ਰੱਖਦੀਆਂ ਹਨ। ਇਹ ਜਿੱਥੇ ਮਨੁੱਖ ਨੂੰ ਸਰੀਰਕ ਤੌਰ ਤੇ ਰਿਸ਼ਟ ਪੁਸ਼ਟ ਰੱਖਦੀਆਂ ਹਨ ਓਥੇ ਮਾਨਸਿਕ ਤੌਰ ਤੇ ਭੀ ਸਿਹਤਮੰਦ ਰੱਖਣ ਚ ਬਹੁਤ ਜਿਆਦਾ ਅਹਿਮ ਭੂਮਿਕਾ ਨਿਭਾਉਂਦੀਆਂ ਹਨ । ਓਹਨਾ ਕਿਹਾ ਕਿ ਇਕ ਤੰਦਰੁਸਤ ਸਰੀਰ ਵਿੱਚ ਤੰਦਰੁਸਤ ਦਿਮਾਗ ਖੇਡਾਂ ਦੁਵਾਰਾ ਹੀ ਸੰਭਭ ਹੈ ।
ਓਹਨਾ ਵਿਦਿਆਰਥੀਆਂ ਨੂੰ ਹਰ ਖੇਡ ਚ ਹਿੱਸਾ ਲੈਣ ਤੇ ਤੇ ਖੇਡਾਂ ਲਈ ਰੋਜ਼ਾਨਾ ਸਮਾਂ ਕੱਡਣ ਲਈ ਪ੍ਰੇਰਿਆ । ਸਪੋਰਟਸ ਵਿਭਾਗ ਦੇ ਪ੍ਰੈਸੀਡੈਂਟ ਪ੍ਰੋ ਨਵਤੇਜ ਘੁੰਮਣ ਵੱਲੋਂ ਮਾਣਯੋਗ ਵਾਈਸ ਚਾਂਸਲਰ ਡਾ ਸੁਸ਼ੀਲ ਮਿੱਤਲ ਜੀ ਨੂੰ ਜੀ ਆਇਆਂ ਕਹਿਦਿਆਂ ਓਹਨਾ ਨੂੰ ਗੁਲਦਸਤਾ ਭੇਂਟ ਕੀਤਾ ।ਅਥਲੈਟਿਕ ਮੀਟ ਦੌਰਾਨ ਵਿਦਿਆਰਥੀਆਂ ਦੇ ਕ੍ਰਿਕਟ, ਵਾਲੀਵਾਲ, ਫੁੱਟਵਾਲ, ਚੈੱਸ, ਡਿਸਕਸ ਥਰੋ, ਜੈਵਲਿਨ ਥਰੋ, ਹਾਈ ਜੰਪ ,ਲੌਂਗ ਜੰਪ, ਰੱਸਾ ਕੱਸੀ, 800 ਮੀਟਰ, 400 ਮੀਟਰ, 200 ਮੀਟਰ, 100 ਮੀਟਰ ਦੌੜ, ਬੈਡਮਿੰਟਨ ,ਟੈਨਿਸ ਆਦਿ ਮੁਕਾਬਲੇ ਕਰਵਾਏ ਗਏ ਤੇ ਜੇਤੂ ਖਿਡਾਰੀਆਂ ਨੂੰ ਗੋਲਡ, ਸਿਲਵਰ, ਤੇ ਬ੍ਰੋਨਜ਼ ਮੈਡਲ ਨਾਲ ਸਨਮਾਨਿਤ ਕੀਤਾ ।
ਇਨਾਮ ਵੰਡ ਸਮਾਰੋਹ ਵੇਲੇ ਅੰਤਰਰਾਸ਼ਟਰੀ ਬਾਕਸਿੰਗ ਖਿਡਾਰੀ ਸ੍ਰ ਕੁਲਦੀਪ ਸਿੰਘ ਤੇ ਉਹਨਾਂ ਦੀ ਧਰਮਪਤਨੀ ਅੰਤਰਰਾਸ਼ਟਰੀ ਬਾਕਸਿੰਗ ਖਿਡਾਰੀ ਗੁਰਪ੍ਰੀਤ ਕੌਰ ਬਰਾੜ ਮੁੱਖ ਮਹਿਮਾਨ ਅਤੇ ਡਾ ਸੰਜੀਵ ਸ਼ਰਮਾ ਸੀ ਆਈ ਟੀ ਇੰਡੀਅਨ ਰੇਲਵੇ ਵਿਸ਼ੇਸ਼ ਮਹਿਮਾਨ ਵਜੋਂ ਸਾਮਿਲ ਹੋਏ ਤੇ ਖਿਡਾਰੀਆਂ ਨੂੰ ਇਨਾਮ ਤਕਸ਼ੀਮ ਕੀਤੇ । ਉਹਨਾਂ ਆਪਣੇ ਭਾਸ਼ਣ ਰਾਹੀ ਆਪਣੇ ਖੇਡ ਜੀਵਨ ਦੇ ਤਜ਼ਰਬੇ ਤੇ ਖੇਡਾਂ ਚ ਆਪਣਾ ਕੈਰੀਅਰ ਬਣਾਉਣ ਦੇ ਨੁਕਤੇ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਦਿਲਚਸਪੀ ਲੈਣ ਪ੍ਰੇਰਿਤ ਕੀਤਾ ।ਯੂਨੀਵਰਸਿਟੀ ਵੱਲੋਂ ਮੁੱਖ ਮਹਿਮਾਨ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ।
ਅੰਤ ਚ ਯੂਨੀਵਰਸਿਟੀ ਰਜਿਸਟਰਾਰ ਡਾ ਗਜ਼ਲਪ੍ਰੀਤ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਪੋਰਟਸ ਵਿਭਾਗ ਦੇ ਪ੍ਰੈਸੀਡੈਂਟ ਪ੍ਰੋ ਨਵਤੇਜ ਸਿੰਘ, ਸਪੋਰਟਸ ਅਫਸਰ ਡਾ ਰਾਕੇਸ਼ ਕੁਮਾਰ, ਪੋਲੀ ਵਿੰਗ ਸਪੋਰਟਸ ਅਫ਼ਸਰ ਰਜੇਸ਼ ਸਿੰਗਲਾ, ਅਸਿਟੈਂਟ ਸਪੋਰਟਸ ਅਫ਼ਸਰ ਤਲਵਿੰਦਰ ਸਿੰਘ ਤੇ ਹਰਸ਼ਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ, ਕਮਲ ਭੱਟੀ , ਨਵੀਨ ਚੰਦ (ਫੋਟੋਗਰਾਫੀ) ਤੋਂ ਇਲਾਵਾ ਫੈਕਲਟੀ ਤੇ ਸਟਾਫ ਵਲੋਂ ਆਯੋਜਤ ਇਸ ਸਿਲਵਰ ਜੁਬਲੀ ਐਥਲੈਟਿਕ ਮੀਟ ਨੂੰ ਵਧੀਆ ਢੰਗ ਨਾਲ ਆਯੋਜਤ ਕਰਵਾਉਣ ਤੇ ਵਧਾਈ ਦਿੱਤੀ ।
ਇਹਨਾਂ ਖੇਡਾਂ ਵਿੱਚ ਕੋਮਲਪ੍ਰੀਤ ਕੌਰ ਡਿਪਲੋਮਾ ਇਲੈਕਟ੍ਰੀਕਲ ਇੰਜ ਪਹਿਲਾ ਸਾਲ ਤੇ ਰੋਹਨ ਬੀ ਟੈੱਕ ਇਲੈਕਟ੍ਰੀਕਲ ਤੀਜਾ ਸਾਲ ਦੇ ਵਿਦਿਆਰਥੀ ਬੈਸਟ ਅਥਲੀਟ ਚੁਣੇ ਗਏ । ਮੰਚ ਸੰਚਾਲਨ ਦੀ ਭੂਮਿਕਾ ਪੀ ਆਰ ਓ ਸ੍ਰੀ ਯਸ਼ਪਾਲ ਵੱਲੋਂ ਬਾਖੂਬੀ ਨਿਭਾਈ ਗਈ ।