Ferozepur News
ਐਸ ਬੀ ਐਸ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਦੇ ਸਟਾਫ਼ ਤੇ ਫੈਕਲਟੀ ਨੇ ਐਮ ਐਲ ਏ ਦਿਹਾਤੀ ਐਡਵੋਕੇਟ ਰਜਨੀਸ਼ ਦਹੀਯਾ ਨੂੰ ਸਨਮਾਨਿਤ ਕਰ ਕੇ ਕੀਤਾ ਧੰਨਵਾਦ
ਐਸ ਬੀ ਐਸ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਦੇ ਸਟਾਫ਼ ਤੇ ਫੈਕਲਟੀ ਨੇ ਐਮ ਐਲ ਏ ਦਿਹਾਤੀ ਐਡਵੋਕੇਟ ਰਜਨੀਸ਼ ਦਹੀਯਾ ਨੂੰ ਸਨਮਾਨਿਤ ਕਰ ਕੇ ਕੀਤਾ ਧੰਨਵਾਦ
ਫਿਰੋਜ਼ਪੁਰ, ਜੁਲਾਈ 3, 2022: ਪੰਜਾਬ ਸਰਕਾਰ ਵਲੋਂ ਬੀਤੇ ਦਿਨੀਂ ਆਪਣੇ ਪਲੇਠੇ ਬਜ਼ਟ ਵਿੱਚ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੀ ਸਿਰਮੌਰ ਸੰਸਥਾ ਐਸ ਬੀ ਐਸ ਸਟੇਟ ਯੂਨੀਵਰਸਿਟੀ ਦੀ ਗ੍ਰਾਂਟ ਵਿੱਚ ਦੁੱਗਣਾ ਵਾਧਾ ਕਰ ਦਿੱਤਾ ਗਿਆ ਹੈ। ਇਸ ਨਾਲ਼ ਸਟਾਫ ਤੇ ਫੈਕਲਟੀ ਵਿੱਚ ਬੇਇੰਤਹਾ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਜਿਕਰਯੋਗ ਹੈ ਕਿ ਪਿਛਲੇ ਲਗਪਗ ਚਾਰ ਪੰਜ ਵਰਿਆਂ ਤੋਂ ਯੂਨੀਵਰਸਿਟੀ ਵਿੱਤੀ ਸੰਕਟ ਨਾਲ ਯੂਜ ਰਹੀ ਸੀ। ਜਿਸ ਕਾਰਨ ਸਟਾਫ ਤੇ ਫੈਕਲਟੀ ਦੀਆਂ ਪਿਛਲੇ ਸਾਲਾਂ ਦੀਆਂ ਕੁੱਝ ਤਨਖ਼ਾਹਾਂ ਤੇ ਸੰਸਥਾ ਦੇ ਹੋਰ ਕੰਮਾਂ ਚ ਕਾਫੀ ਮੁਸ਼ਕਲ ਖੜ੍ਹੀ ਹੋ ਗਈ ਸੀ। ਇਸ ਸੰਬੰਧੀ ਯੂਨੀਵਰਸਿਟੀ ਦੀਆਂ ਸਟਾਫ ਵੈਲਫੇਅਰ ਐੋਸੀਏਸ਼ਨ ਤੇ ਟੀਚਰਜ਼ ਐਸੋਸੀਏਸ਼ਨ (ECTA) ਦੇ ਨੁਮਾਇੰਦਿਆਂ ਵਲੋਂ ਫਿਰੋਜ਼ਪੁਰ ਹਲਕਾ ਦੇਹਾਤੀ ਦੇ ਐਮ ਐਲ ਏ ਐਡਵੋਕੇਟ ਰਜਨੀਸ਼ ਦਹੀਯਾ ਨੂੰ ਯੂਨੀਵਰਸਿਟੀ ਦੇ ਹਾਲਾਤਾਂ ਬਾਰੇ ਜਾਣੂ ਕਰਵਾਇਆ ਸੀ । ਇਸ ਤੇ ਸ਼੍ਰੀ ਦਹੀਯਾ ਨੇ ਸਟਾਫ ਨੂੰ ਭਰੋਸਾ ਦਿਵਾਇਆ ਸੀ ਕੇ ਓਹ ਇਸ ਮੁੱਦੇ ਨੂੰ ਮਾਨਯੋਗ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਤੇ ਵਿੱਤ ਮੰਤਰੀ ਸ੍ਰ ਹਰਪਾਲ ਸਿੰਘ ਚੀਮਾ ਕੋਲ ਉਠਾਉਣਗੇ । ਬਾਅਦ ਚ ਓਹਨਾ ਐਸੋਸੀਏਸ਼ਨਾਂ ਦੇ ਵਫਦ ਨੂੰ ਮਾਣਯੋਗ ਵਿਤ ਮੰਤਰੀ ਸ੍ਰ ਹਰਪਾਲ ਸਿੰਘ ਚੀਮਾ ਨਾਲ ਮਿਲਾ ਕੇ ਯੂਨੀਵਰਸਿਟੀ ਦੀ ਵਿੱਤੀ ਹਾਲਤ ਬਾਰੇ ਜਾਣੂ ਕਰਵਾਉਂਦਿਆਂ ਗ੍ਰਾਂਟ ਦੁਗਣੀ ਕਰਨ ਦੀ ਸਿਫਾਰਿਸ਼ ਕੀਤੀ ਸੀ।ਇਸ ਤੇ ਮਾਣਯੋਗ ਵਿਤ ਮੰਤਰੀ ਸ੍ਰ ਹਰਪਾਲ ਸਿੰਘ ਚੀਮਾ ਵੱਲੋਂ ਗ੍ਰਾਂਟ ਦੁੱਗਣੀ ਕਰਨ ਦਾ ਵਾਦਾ ਕੀਤਾ ਗਿਆ ਸੀ ਜਿਸਨੂੰ ਓਹ੍ਨਾ ਬਜਟ ਵਿੱਚ ਅਪਰੂਵ ਕਰਕੇ ਆਪਣਾ ਵਾਅਦਾ ਨਿਭਾਇਆ ਤੇ ਯੂਨੀਵਰਸਿਟੀ ਦੀ ਗ੍ਰਾਂਟ ਪਹਿਲਾਂ ਨਾਲੋਂ ਦੁਗਣੀ ਕਰ ਦਿੱਤੀ । ਇਸ ਨਾਲ ਯੂਨੀਵਰਸਿਟੀ ਦੇ ਸਟਾਫ ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ । ਸਟਾਫ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ ਗੁਰਪਰੀਤ ਸਿੰਘ ਤੇ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ ਕੁਲਭੂਸ਼ਨ ਅਗਨੀਹੋਤਰੀ ਨੇ ਯੂਨੀਵਰਸਿਟੀ ਸਟਾਫ ਤੇ ਫੈਕਲਟੀ ਵਲੋਂ ਅੱਜ ਹਲਕੇ ਦੇ ਐਮ ਐਲ ਏ ਐਡਵੋਕੇਟ ਸ਼੍ਰੀ ਰਜਨੀਸ਼ ਦਹੀਯਾ ਦਾ ਧੰਨਵਾਦ ਕਰਨ ਲਈ ਓਹ੍ਨਾ ਦੇ ਦਫਤਰ ਪਹੁੰਚ ਕੇ ਓਹਨਾ ਨੂੰ ਬੁੱਕੇ ਦੇਕੇ ਸਨਮਾਨਿਤ ਕਰਦਿਆਂ ਓਹਨਾ ਦਾ ਧੰਨਵਾਦ ਕੀਤਾ ਤੇ ਵਿਸ਼ਵਾਸ ਦੁਆਇਆ ਯੂਨੀਵਰਸਿਟੀ ਸਟਾਫ ਤੇ ਫੈਕਲਟੀ ਵਲੋਂ ਦਿਨ ਰਾਤ ਮਿਹਨਤ ਕਰਕੇ ਇਸਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਕੋਈ ਕਸਰ ਨਹੀਂ ਛੱਡਣਗੇ।
ਸ਼੍ਰੀ ਦਹੀਯਾ ਨੇ ਐਸੋਸ਼ੀਏਸ਼ਨ ਦੇ ਨੁਮਾਇੰਦਿਆਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ ਤੇ ਮੈਡੀਕਲ ਸਹੂਲਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਦਾ ਹਰ ਬੱਚਾ ਤੰਦਰੁਸਤ ਤੇ ਸਿੱਖਿਅਤ ਹੋ ਕੇ ਆਪਣੇ ਪੈਰਾਂ ਤੇ ਖੜਾ ਹੋ ਸਕੇ।
ਓਹਨਾ ਆਸ ਪ੍ਰਗਟਾਈ ਕਿ ਯੂਨੀਵਰਸਿਟੀ ਦਾ ਸਟਾਫ ਹੁਣ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਏਗਾ ਤੇ ਸ਼ਹੀਦੇ ਆਜ਼ਮ ਸ੍ਰ ਭਗਤ ਸਿੰਘ ਜੀ ਦੇ ਨਾਮ ਤੇ ਬਣੀ ਇਸ ਯੂਨੀਵਰਸਿਟੀ ਨੂੰ ਬੁਲੰਦੀਆਂ ਤੇ ਲੇ ਕੇ ਜਾਵੇਗਾ।
ਇਸ ਮੌਕੇ ਡਾ ਤੇਜੀਤ ਸਿੰਘ, ਡਾ ਰਾਕੇਸ਼ ਕੁਮਾਰ , ਡਾ ਸੰਨੀ ਬਹਿਲ, ਯਸ਼ਪਾਲ, ਜਗਦੀਪ ਸਿੰਘ ਮਾਂਗਟ, ਪ੍ਰਭੂ ਦਿਆਲ ਸਿੰਘ ਜਸਵੀਰ ਸਿੰਘ ਤੇ ਪਰਵੇਸ਼ ਪੂਰੀ ਆਦਿ ਹਾਜ਼ਰ ਸਨ।