Ferozepur News

ਐਸ.ਬੀ.ਐਸ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿਖੇ ਖ਼ੂਨ ਦਾਨ ਕੈਂਪ ਦਾ ਆਯੋਜਨ

ਐਸ.ਬੀ.ਐਸ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿਖੇ ਖ਼ੂਨ ਦਾਨ ਕੈਂਪ ਦਾ ਆਯੋਜਨ
ਐਸ.ਬੀ.ਐਸ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿਖੇ ਖ਼ੂਨ ਦਾਨ ਕੈਂਪ ਦਾ ਆਯੋਜਨ
ਫਿਰੋਜ਼ਪੁਰ 11 ਨਵੰਬਰ, 2024: ਸਥਾਨਿਕ ਐਸ.ਬੀ.ਐਸ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿੱਚ ਕੈਂਪਸ ਦੇ ਰੈਡ ਰਿਬਨ ਕਲੱਬਾਂ ਵੱਲੋਂ ਲਾਇਨ ਕਲੱਬ ਫ਼ਿਰੋਜ਼ਪੁਰ ਸਤਲੁਜ ਦੇ ਸਹਿਯੋਗ ਨਾਲ ਖ਼ੂਨ ਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਸਟਾਫ਼ ਤੇ ਵਿਦਿਆਰਥੀਆਂ ਵਲੋਂ ਖ਼ੂਨ ਦਾਨ ਕੀਤਾ ਗਿਆ।  ਖੂਨ ਦਾਨ ਕੈਂਪ ਦਾ ਮੁੱਖ ਮੰਤਵ ਡੇਂਗੂ ਬੁਖਾਰ ਦੇ ਫੈਲਿਆ ਹੋਣ ਕਾਰਨ, ਖ਼ੂਨ ਦੀ ਲੋੜ ਹੋਣਾ ਸੀ।
ਇਸ ਕੈਂਪ ਚ ਸਿਵਲ ਹਸਪਤਾਲ ਫ਼ਿਰੋਜ਼ਪੁਰ ਤੋਂ ਡਾ. ਦਿਸਵਨ ਬਾਜਵਾ ਦੀ ਟੀਮ ਵਲੋਂ 35 ਯੂਨਿਟ ਖੂਨ ਇਕੱਤਰ ਕੀਤੇ ਗਏ। ਇਸ ਮੌਕੇ ਯੂਥ ਸਰਵਿਸਿਜ਼ ਵਿਭਾਗ ਫਿਰੋਜ਼ਪੁਰ ਤੋਂ ਸਹਾਇਕ ਡਾਇਰੇਕਟਰ ਸ਼੍ਰੀ ਜਸਪਾਲ ਸਿੰਘ ਦੇ ਨਾਲ ਸਾਬਕਾ ਸਹਾਇਕ ਡਾਇਰੈਕਟਰ ਯੂਥ ਸਰਵਿਸਿਜ਼ ਵਿਭਾਗ ਜਗਜੀਤ ਸਿੰਘ ਚਾਹਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਤੇ ਖ਼ੂਨ ਦਾਨ ਵੀ ਕੀਤਾ।
ਯੂਨੀਵਰਸਿਟੀ ਦੇ ਮਾਣਯੋਗ ਉੱਪ ਕੁਲਪਤੀ ਡਾ ਸੁਸ਼ੀਲ ਮਿੱਤਲ ਤੇ ਕੈਂਪਸ ਰਜਿਸਟ੍ਰਾਰ ਡਾ ਗਜ਼ਲਪ੍ਰੀਤ ਸਿੰਘ ਵਲੋਂ ਖ਼ੂਨ ਦਾਨ ਕਰਨ ਵਾਲੇ ਵਿਦਿਆਰਥੀਆਂ ਤੇ ਸਟਾਫ਼ ਦੀ ਇਸ ਅਨੇਕ ਕੰਮ ਲਈ ਸ਼ਲਾਘਾ ਕੀਤੀ ਗਈ ਤੇ ਅੱਗੇ ਤੋਂ ਵੀ ਅਜਿਹੇ ਕੈਂਪ ਲਗਾਉਂਦੇ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਲਾਇਨ ਕਲੱਬ ਫ਼ਿਰੋਜ਼ਪੁਰ ਸਤਲੁੱਜ ਦੇ ਪ੍ਰੈਜ਼ੀਡੈਂਟ ਸ਼੍ਰੀ ਪਰਮੋਦ ਅੱਗਰਵਾਲ ਸਕੱਤਰ ਸ਼੍ਰੀ ਨਿਤਿਨ ਅੱਗਰਵਾਲ ਵਲੋਂ  ਦਿੱਤੇ ਸਹਿਯੋਗ ਦੀ ਭਰਭੂਰ ਪ੍ਰਸ਼ੰਸਾ ਕੀਤੀ।
ਇਸ ਮੌਕੇ ਰੈਡ ਰਿਬਨ ਕਲੱਬਾਂ ਦੇ ਨੋਡਲ ਅਫ਼ਸਰ ਸ਼੍ਰੀ ਗੁਰਪ੍ਰੀਤ ਸਿੰਘ, ਨੋਡਲ ਅਫ਼ਸਰ ਤੇ ਪੀ.ਆਰ.ਓ ਸ਼੍ਰੀ ਯਸ਼ਪਾਲ, ਨੋਡਲ ਅਫ਼ਸਰ ਸ਼੍ਰੀ ਜਗਦੀਪ ਸਿੰਘ ਮਾਂਗਟ, ਨੋਡਲ ਅਫ਼ਸਰ ਸ੍ਰ ਗੁਰਜੀਵਨ ਸਿੰਘ, ਐਨ.ਐਸ.ਐਸ ਪ੍ਰੋਗ੍ਰਾਮ ਅਫ਼ਸਰ ਸ਼੍ਰੀ ਜਸਵੀਰ ਚੰਦ, ਹੈਲਥ ਸੈਂਟਰ ਇੰਚਾਰਜ ਸ਼੍ਰੀ ਮਾਧਵ ਗੋਪਾਲ ਤੇ ਸ਼੍ਰੀ ਕਮਲ ਭੱਟੀ , ਵਿਦਿਆਰਥੀ ਤੁਸ਼ਾਰ ਅੱਗਰਵਾਲ ਤੇ ਮੁਨੀਸ਼ ਕੁਮਾਰ ਹਾਜ਼ਰ ਸਨ। ਅੰਤ ਚ ਖ਼ੂਨ ਦਾਨ ਕਰਨ ਵਾਲੇ  ਵਿਦਿਆਰਥੀਆਂ ਨੂੰ ਲਾਇਨ ਕਲੱਬ ਫ਼ਿਰੋਜ਼ਪੁਰ ਸਤਲੁਜ ਵਲੋਂ ਰਿਫਰੈਸ਼ਮੈਂਟ,  ਮੈਡਲ ਤੇ ਮਮੈਂਟੋ ਦੇ ਕੇ ਸਨਮਾਨਤ ਕੀਤਾ ਗਿਆ।

Related Articles

Leave a Reply

Your email address will not be published. Required fields are marked *

Back to top button