ਐਸ.ਬੀ.ਐਸ. ਸਟੇਟ ਯੂਨੀਵਰਸਿਟੀ ਦੇ 93 ਵਿਦਿਆਰਥੀਆਂ ਦੀ ਪੈਲੇਸਮੈਂਟ ਦੌਰਾਨ ਨੌਕਰੀਆਂ ਲਈ ਚੋਣ
ਵੱਖ-ਵੱਖ ਨਾਮੀ ਕੰਪਨੀਆਂ ਵਿੱਚ ਚੰਗੇ ਤਨਖਾਹ ਪੈਕੇਜ ‘ਤੇ ਹੋਈ ਚੋਣ
ਐਸ.ਬੀ.ਐਸ. ਸਟੇਟ ਯੂਨੀਵਰਸਿਟੀ ਦੇ 93 ਵਿਦਿਆਰਥੀਆਂ ਦੀ ਪੈਲੇਸਮੈਂਟ ਦੌਰਾਨ ਨੌਕਰੀਆਂ ਲਈ ਚੋਣ
– ਵੱਖ-ਵੱਖ ਨਾਮੀ ਕੰਪਨੀਆਂ ਵਿੱਚ ਚੰਗੇ ਤਨਖਾਹ ਪੈਕੇਜ ‘ਤੇ ਹੋਈ ਚੋਣ
ਫਿਰੋਜ਼ਪੁਰ, 19 ਜਨਵਰੀ 2023:
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿਖੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਤੋਂ ਇਲਾਵਾ ਸਮੁੱਚੇ ਪੰਜਾਬ ਤੇ ਦੇਸ਼ ਦੇ ਤਕਨੀਕੀ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਯਤਨ ਕਰਦੇ ਹੋਏ ਵਿਦਿਆਰਥੀਆਂ ਲਈ ਵੱਡੀ ਪੱਧਰ ‘ਤੇ ਰੁਜ਼ਗਾਰ ਮੇਲਿਆਂ ਦਾ ਆਯੋਜਨ ਕਰਕੇ ਦੇਸ਼ ਦੀਆਂ ਨਾਮੀ ਕੰਪਨੀਆਂ ਵਿੱਚ ਰੋਜ਼ਗਾਰ/ਨੌਕਰੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਯੂਨੀਵਰਸਿਟੀ ਵਿੱਚ ਆਯੋਜਿਤ ਪਲੇਸਮੈਂਟ ਕੈਂਪ ਵਿੱਚ ਅੱਜ 93 ਵਿਦਿਆਰਥੀਆਂ ਦੀ ਵੱਡੇ ਤਨਖਾਹ ਪੈਕੇਜ ਨਾਲ ਨੌਕਰੀਆਂ ਲਈ ਵੱਖ-ਵੱਖ ਨਾਮੀ ਕੰਪਨੀਆਂ ਵਿੱਚ ਚੋਣ ਹੋਈ ਹੈ। ਇਹ ਜਾਣਕਾਰੀ ਪ੍ਰੋ. ਬੂਟਾ ਸਿੰਘ ਸਿੱਧੂ ਉਪ ਕੁਲਪਤੀ ਐਸ.ਬੀ.ਐਸ. ਸਟੇਟ ਯੂਨੀਵਰਸਿਟੀ ਨੇ ਦਿੱਤੀ।
ਵੀ.ਸੀ. ਪ੍ਰੋ. ਬੂਟਾ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਟਾਟਾ ਕੰਸਲਟੇਂਸੀ ਸਰਵਿਸ, ਰਿਲਾਂਇਸ ਜੀਓ, ਸੋਨਾਲੀਕਾ ਟਰੈਕਟਰ, ਪਦਮਨੀ ਵੀ.ਐਨ.ਐਸ, ਸੋਪਰਾ ਸਟਿਰੀਆ, ਵਰਗੇ ਬਹੁਤ ਸਾਰੀਆਂ ਬਹੁ-ਰਾਸ਼ਟਰੀ ਕੰਪਨੀਆਂ ਨੂੰ ਸੱਦਾ ਦੇ ਕੇ ਕਈ ਆਨ/ਵਰਚੁਅਲ ਕੈਂਪਸ ਪਲੇਸਮੈਂਟ ਡਰਾਈਵਾਂ ਦਾ ਆਯੋਜਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਰੇਲੀਨਜ਼ ਤਕਨਾਲੌਜੀ, ਜੇ.ਡੀ. ਕਰੀਏਸ਼ਨ, ਸ਼ਿਵਾਲਿਆ ਕੰਸਟਰਕਸ਼ਨ ਪ੍ਰਾਇਵੇਟ ਲਿਮ., ਮੈਕਸ ਸਪੈਸ਼ਲਿਅਟੀ ਫਿਲਮ ਲਿਮ., ਚਿਕਮਿਕ, ਸੋਲੀਟੇਅਰ ਇੰਫੋ, ਅਡਵਾਂਸ ਟੈਕਨੋਲੋਜੀ, ਰੋਕਮਨ, ਐਮਿਕੁਨ, ਦੇਨਿਕ, ਬਾਈਜੂਸ ਫੁਈਨਿਕਸ, ਇਲੈਕਟਬਿਟਸ ਬੇਟਰਹਾਫ਼, ਏਆਈ., ਕੌਰਲ ਟੈਲੀਕਾਮ ਆਦਿ ਵਰਗੀਆਂ ਨਾਮੀ ਕੰਪਨੀਆਂ ਵੱਲੋਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ 2.27 ਲੱਖ ਤੋਂ ਲੈ ਕੇ ਸੱਤ ਲੱਖ ਸਲਾਨਾ ਦੇ ਪੈਕੇਜ ਤੱਕ ਦੀ ਪੇਸ਼ਕਸ਼ ਕੀਤੀ ਗਈ।
ਪ੍ਰੋ. ਬੂਟਾ ਸਿੰਘ ਸਿੱਧੂ ਨੇ ਕਿਹਾ ਕਿ ਕੰਪਨੀਆਂ ਨੇ ਸਖ਼ਤ ਪਲੇਸਮੈਂਟ ਰਾਊਂਡ ਕਰਵਾਉਣ ਤੋਂ ਬਾਅਦ ਉਮੀਦਵਾਰਾਂ ਦੀ ਚੋਣ ਕੀਤੀ ਹੈ। ਉਨ੍ਹਾਂ ਕਿਹਾ