ਐਸ.ਬੀ.ਐਸ. ਪੋਲੀ ਵਿੰਗ ਦੀ ਕੈਂਪਸ ਪਲੇਸਮੈਂਟ ਡਰਾਇਵ ਦੋਰਾਨ 7 ਵਿਦਿਆਰਥੀਆਂ ਨੂੰ ਰੋਜਗਾਰ ਮਿਲਿਆ
ਐਸ.ਬੀ.ਐਸ. ਪੋਲੀ ਵਿੰਗ ਦੀ ਕੈਂਪਸ ਪਲੇਸਮੈਂਟ ਡਰਾਇਵ ਦੋਰਾਨ 7 ਵਿਦਿਆਰਥੀਆਂ ਨੂੰ ਰੋਜਗਾਰ ਮਿਲਿਆ
ਫਿਰੋਜ਼ਪੁਰ 27 ਅਕਤੂਬਰ (ਰਵਿੰਦਰ ਕੁਮਾਰ ) ਕੇਨਿਸ ਟੈਕਨੋਲੋਜੀ ਲਿਮਟਿਡ, ਮੈਸੂਰ ਨੇ ਕੈਂਪਸ ਪਲੇਸਮੈਂਟ ਡਰਾਇਵ ਦੋਰਾਨ ਪੋਲੀ ਵਿੰਗ ਦੇ ਆਖਰੀ ਸਾਲ ਵਿੱਚ ਪੜ• ਰਹੇ ਇਲੈਕਟ੍ਰੀਕਲ ਇੰਜ. ਅਤੇ ਈ. ਸੀ. ਈ. ਵਿਭਾਗ ਡਿਪਲੋਮਾ ਦੇ 7 ਵਿਦਿਆਰਥੀਆਂ ਨੂੰ ਰੁਜਗਾਰ ਦਿੱਤਾ। ਕੇਨਿਸ ਟੈਕਨੋਲੋਜੀ ਲਿਮਟਿਡ, ਮੈਸੂਰ ਵੱਲੋਂ ਸ੍ਰੀ ਪ੍ਰਾਜਿਤ ਨੇ ਇਸ ਰੋਜਗਾਰ ਮੇਲੇ ਵਿੱਚ ਭਾਗ ਲਿਆ।ਰੋਜਗਾਰ ਲੈਣ ਵਾਲੇ ਵਿਦਿਆਰਥੀਆਂ ਦੇ ਨਾਮ ਸੂਰਜ ਪ੍ਰਸਾਦ ਖੁਸ਼ਵਾਹਾ, ਪਵਨ ਕੁਮਾਰ ਦੂਬੇ, ਨੀਰਜ ਕੁਮਾਰ, ਚੰਦਨ ਕੁਮਾਰ ਯਾਦਵ, ਬੰਟੀ, ਦੀਪਕ ਸਿੰਘ ਅਤੇ ਕੇਤਨ ਕੁਮਾਰ ਹਨ। ਕੈਂਪਸ ਡਾਇਰੈਕਟਰ ਡਾ. ਟੀ. ਐਸ.ਸਿੱਧੂ ਨੇ ਇਸ ਮੋਕੇ ਪੋਲੀ ਵਿੰਗ ਦੇ ਪਲੇਸਮੈਂਟ ਸੈੱਲ ਦੇ ਸਾਰੇ ਅਧਿਕਾਰੀਆਂ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਹੋਰ ਕੰਪਨੀਆਂ ਨਾਲ ਸੰਪਰਕ ਕਰਕੇ ਸਾਰੇ ਵਿਦਿਆਰਥੀਆਂ ਨੂੰ ਰੋਜਗਾਰ ਮੁਹੱਈਆ ਕਰਵਾਇਆ ਜਾਏਗਾ।ਇਸ ਮੋਕੇ ਪ੍ਰਿੰਸੀਪਲ ਪੋਲੀ ਵਿੰਗ ਪ੍ਰੋ. ਗਜ਼ਲ ਪ੍ਰੀਤ ਸਿੰਘ ਅਤੇ ਸ੍ਰੀ ਰਿਤੇਸ਼ ਉੱਪਲ, ਟਰੇਨਿੰਗ ਅਤੇ ਪਲੇਸਮੈਂਟ ਅਫਸਰ ਨੇ ਰੋਜਗਾਰ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੂੰ ਉਜੱਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੋਕੇ ਪ੍ਰੋ. ਰਾਹੁਲ ਸ਼ਰਮਾ, ਵਿਭਾਗੀ ਮੁੱਖੀ ਇਲੈਕਟ੍ਰੀਕਲ ਇੰਜ. ਵਿਭਾਗ ਅਤੇ ਪ੍ਰੋ. ਗੁਰਜੀਵਨ ਸਿੰਘ, ਵਿਭਾਗੀ ਮੁੱਖੀ ਈ. ਸੀ. ਈ. ਵਿਭਾਗ ਨੇ ਆਪਣੇ ਵਿਭਾਗ ਦੇ ਚੁਣੇ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ।