Ferozepur News

ਐਸ ਬੀ ਐਸ ਕੈਂਪਸ ਵੱਿਚ ਗਣਤੰਤਰ ਦਵਿਸ ਉਤਸ਼ਾਹ ਨਾਲ ਮਨਾਇਆ

ਫਿਰੋਜ਼ਪੁਰ ( 26-1-2017) ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ 68ਵਾਂ ਗਣਤੰਤਰ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸੰਸਥਾ ਦੇ ਡਾਇਰੈਕਟਰ ਡਾ. ਟੀ ਐੱਸ ਸਿੱਧੂ ਸ਼ਾਮਿਲ ਹੋਏ ਅਤੇ ਉਹਨਾਂ ਤਿਰੰਗਾ ਲਹਿਰਾਉਣ ਦੀ ਰਸਮ ਨਿਭਾਈ।

ਸੰਸਥਾ ਦੇ ਐਨ. ਸੀ. ਸੀ. ਕੈਡਿਟਸ ਅਤੇ ਸੁਰੱਖਿਆ ਗਾਰਡਜ਼ ਦੇ ਦਸਤੇ ਨੇ ਮਾਰਚ ਪਾਸਟ ਕੀਤਾ ਅਤੇ ਸਲਾਮੀ ਦਿੱਤੀ।ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਵਿੱਚ ਗਣਤੰਤਰ ਦਿਵਸ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਰੌਸ਼ਨੀ ਪਾਈ ਅਤੇ ਸਭ ਨੂੰ ਇਸ ਦਿਵਸ ਦੀ ਮੁਬਾਰਕਬਾਦ ਦਿੱਤੀ।ਉਹਨਾਂ ਦੇਸ਼ ਦੀ ਆਜ਼ਾਦੀ ਖਾਤਰ ਕੁਰਬਾਨੀ ਦੇਣ ਵਾਲੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕੀਤਾ ਅਤੇ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ।ਸਟਾਫ ਮੈਂਬਰਾਂ ਦੇ ਬੱਚਿਆਂ ਅਤੇ ਸੰਸਥਾ ਦੇ ਵਿਦਿਆਰਥੀਆਂ ਵੱਲੋਂ ਇਸ ਦਿਵਸ ਨੂੰ ਸਮਰਪਿਤ ਭਾਸ਼ਨ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ।

ਇਸ ਮੌਕੇ ਡਾ. ਸਿੱਧੂ ਨੂੰ ਸਨਮਾਨਿਤ ਵੀ ਕੀਤਾ ਗਿਆ।ਸਮਾਰੋਹ ਦੇ ਅੰਤ ਵਿੱਚ ਗਣਤੰਤਰ ਦਿਵਸ ਦੀ ਖੁਸ਼ੀ ਵਿੱਚ ਮਠਿਆਈਆਂ ਵੰਡੀਆਂ ਗਈਆਂ ਅਤੇ ਚਾਹ ਪਾਰਟੀ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਸੀਨੀਅਰ ਫੈਕਲਟੀ ਮੈਂਬਰ ਡਾ. ਏ ਕੇ ਤਿਆਗੀ, ਡਾ. ਅਜੇ ਕੁਮਾਰ, ਡਾ. ਜੇ ਕੇ ਅਗਰਵਾਲ ਡਾ. ਸੰਜੀਵ ਦੇਵੜਾ, ਪ੍ਰੋ. ਜਪਿੰਦਰ ਸਿੰਘ, ਸ਼੍ਰੀ ਵਿਨੋਦ ਕੁਮਾਰ ਸ਼ਰਮਾ ਉੱਪ-ਰਜਿਸਟਰਾਰ, ਸ੍ਰੀ ਤੇਜਪਾਲ ਅਤੇ ਕੈਂਪਸ ਪੀਆਰੳ ਬਲਵਿੰਦਰ ਸਿੰਘ ਮੋਹੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।ਮੰਚ ਸੰਚਾਲਕ ਦੀ ਭੂਮਿਕਾ ਯਸ਼ਪਾਲ ਨੇ ਨਿਭਾਈ।

Related Articles

Back to top button