Ferozepur News

ਐਸ.ਡੀ.ਐਮ. ਅਮਿਤ ਗੁਪਤਾ ਨੇ ਕਰਮਚਾਰੀਆਂ ਨੂੰ ਨਸ਼ਿਆਂ ਵਿਰੁੱਧ ਸਹੁੰ-ਚੁਕਾਈ

ਜ਼ੀਰਾ, 23 ਮਾਰਚ (ਮਨਜੀਤ ਸਿੰਘ ਢਿੱਲੋਂ)-23 ਮਾਰਚ ਦੇ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਨੂੰ ਸਰਕਾਰ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਅਤੇ ਯੁਵਾ ਸ਼ਸ਼ਕਤੀ ਕਰਨ ਵਜੋਂ ਮਨਾਇਆ ਜਾ ਰਿਹਾ ਹੈ ਜਿਸ ਦੇ ਅੰਤਰਗਤ ਜ਼ੀਰਾ ਦੇ ਐਸ.ਡੀ.ਐਮ. ਅਮਿਤ ਗੁਪਤਾ ਨੇ ਸਮੁੱਚੇ ਪ੍ਰਸ਼ਾਸ਼ਨਿਕ ਕਰਮਾਚਾਰੀਆਂ ਨੂੰ ਨਸ਼ਿਆਂ ਵਿਰੁੱਧ ਸਹੁੰ-ਚੁਕਾਈ। ਇਸ ਸਬੰਧੀ ਬਜ਼ਰੰਗ ਭਵਨ 'ਚ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਅਮਿਤ ਗੁਪਤਾ ਐਸ.ਡੀ.ਐਮ. ਨੇ ਰਸਮੀ ਤੌਰ 'ਤੇ ਸਹੁੰ-ਚੁਕਾਈ ਅਤੇ ਹਾਜ਼ਰੀਨ ਲੋਕਾਂ ਕਬੂਲਿਆਂ ਕਿ ਉਹ ਰਾਸ਼ਟਰ ਦੀ ਮਜ਼ਬੂਤੀ ਲਈ ਨਸ਼ਿਆਂ ਵਿਰੁੱਧ ਮੁਹਿੰਮ 'ਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਸਹੁੰ ਚੁੱਕ ਸਮਾਗਮ ਵਿਚ ਪ੍ਰੇਮ ਗਰੋਵਰ ਸਰਪ੍ਰਸਤ ਬਜ਼ਰੰਗ ਭਵਨ, ਕੇਵਲ ਕ੍ਰਿਸ਼ਨ ਕਾਲੜਾ, ਧਰਮਪਾਲ ਸਿੰਘ ਈ.ਓ. ਨਗਰ ਕੌਸਲ, ਵਿਨੋਦ ਗਰੋਵਰ ਸੈਕਟਰੀ ਮਾਰਕੀਟ ਕਮੇਟੀ, ਰਾਜਿੰਦਰ ਸਿੰਘ, ਹਰਦੇਵਪ੍ਰੀਤ ਸਿੰਘ ਐਸ.ਐਚ.ਓ. ਸਦਰ, ਜੋਗਿੰਦਰਪਾਲ ਸੁਰਪਡੈਂਟ ਐਸ.ਡੀ.ਐਮ. ਦਫ਼ਤਰ, ਡਾ. ਤੇਜ਼ਵੀਰ ਸਿੰਘ ਮੈਡੀਕਲ ਅਫ਼ਸਰ, ਜ਼ਰਮਲ ਸਿੰਘ, ਰਮਨ ਕੁਮਾਰ ਸੈਨਟਰੀ ਅਫ਼ਸਰ, ਰਾਜ ਕੁਮਾਰ, ਦਲੀਪ ਕੁਮਾਰ, ਨਛੱਤਰ ਸਿੰਘ ਠੇਕੇਦਾਰ ਪ੍ਰਧਾਨ ਸਹਾਰਾ ਕਲੱਬ, ਜਸਵਿੰਦਰ ਸਿੰਘ ਖਾਲਸਾ, ਹਰਬੰਸ ਸਿੰਘ ਸੇਖ਼ਾਂ, ਵਿਜੇ ਸ਼ਰਮਾ, ਕ੍ਰਿਸ਼ਨ ਕੁਮਾਰ ਹਾਂਡਾ, ਲਾਡੀ ਗਰੋਵਰ ਆਦਿ ਹਾਜ਼ਰ ਸਨ।
 

Related Articles

Back to top button