Ferozepur News

ਐਸ.ਟੀ.ਆਈ., ਐੱਚ.ਆਈ.ਵੀ., ਟੀ.ਬੀ.ਅਤੇ ਹੈਪੇਟਾਇਟਸ ਦੇ ਮਰੀਜਾਂ ਦੀ ਸ਼ਨਾਖਤ ਲਈ ਸਿਹਤ ਵਿਭਾਗ ਚਲਾਏਗਾ ਸੰਗਠਿਤ ਮੁਹਿੰਮ – ਡਾ. ਰਜਿੰਦਰਪਾਲ

ਐਸ.ਟੀ.ਆਈ., ਐੱਚ.ਆਈ.ਵੀ., ਟੀ.ਬੀ.ਅਤੇ ਹੈਪੇਟਾਇਟਸ ਦੇ ਮਰੀਜਾਂ ਦੀ ਸ਼ਨਾਖਤ ਲਈ ਸਿਹਤ ਵਿਭਾਗ ਚਲਾਏਗਾ ਸੰਗਠਿਤ ਮੁਹਿੰਮ - ਡਾ. ਰਜਿੰਦਰਪਾਲ

ਐਸ.ਟੀ.ਆਈ.ਐੱਚ.ਆਈ.ਵੀ., ਟੀ.ਬੀ.ਅਤੇ ਹੈਪੇਟਾਇਟਸ ਦੇ ਮਰੀਜਾਂ ਦੀ ਸ਼ਨਾਖਤ ਲਈ ਸਿਹਤ ਵਿਭਾਗ ਚਲਾਏਗਾ ਸੰਗਠਿਤ ਮੁਹਿੰਮ ਡਾ. ਰਜਿੰਦਰਪਾਲ

ਫਿਰੋਜ਼ਪੁਰ, 30 ਮਈ 2023:

ਸਿਹਤ ਵਿਭਾਗ ਯੌਨ ਰੋਗਾਂ, ਐਚ.ਆਈ.ਵੀ., ਤਪਦਿਕ ਅਤੇ ਵਾਈਰਲ ਹੈਪੇਟਾਇਟਸ ਦੇ ਮਰੀਜਾਂ ਦੀ ਸ਼ਨਾਖਤ ਲਈ ਸੰਗਠਿਤ ਮੁਹਿੰਮ ਚਲਾਏਗਾ। ਇਹ ਪ੍ਰਗਟਾਵਾ ਸਿਵਲ ਸਰਜਨ ਡਾ. ਰਜਿੰਦਰਪਾਲ  ਵੱਲੋਂ ਇੰਟੀਗਰੇਟਿਡ ਐਸ.ਟੀ.ਆਈ., ਐੱਚ.ਆਈ.ਵੀ., ਟੀ.ਬੀ.ਅਤੇ ਹੈਪੇਟਾਇਟਸ  ਕੰਪੇਨ ਸਬੰਧੀ ਜ਼ਿਲ੍ਹਾ ਪੱਧਰੀ ਮੀਟਿੰਗ ਦੌਰਾਨ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਵਿੱਚ ਐੱਚ.ਆਈ.ਵੀ. ਰੋਗ ਦੇ ਸੰਕਰਮਣ ਦੀ ਦਰ ਦੇਸ਼ ਵਿੱਚੋਂ ਦੂਜੇ ਸਥਾਨ ‘ਤੇ ਹੈ। ਇਸੇ ਲਈ ਸਰਕਾਰ ਵਲੋਂ ਆਗਾਮੀ ਦਿਨਾਂ ਵਿੱਚ ਆਈ.ਐਸ.ਐਚ.ਟੀ.ਐਚ. ਕੰਪੇਨ ਤਹਿਤ ਜੇਲ੍ਹਾਂ ਵਿੱਚ ਬੰਦ ਕੈਦੀਆਂ ਦੀ ਇਨ੍ਹਾਂ ਬਿਮਾਰੀਆਂ ਸਬੰਧੀ ਵਿਸ਼ੇਸ਼ ਸਕਰੀਨਿੰਗ ਅਤੇ ਇਲਾਜ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਅੱਗੇ ਜਾਣਕਾਰੀ ਦਿੱਤੀ ਕਿ ਇਸ ਮੁਹਿੰਮ ਵਿੱਚ ਯੌਨ ਰੋਗਾਂ ਬਾਰੇ ਕਾਊਂਸਲਿੰਗ, ਸਕਰੀਨਿੰਗ ਅਤੇ ਇਲਾਜ ਮੁਹੱਈਆ ਕਰਵਾਇਆ ਜਾਵੇਗਾ। ਐਚ.ਆਈ.ਵੀ. ਬਾਰੇ ਕਾਊਂਸਲਿੰਗ ਅਤੇ ਸਕਰੀਨਿੰਗ ਕੀਤੀ ਜਾਵੇਗੀ ਅਤੇ ਟੀ.ਬੀ ਸਬੰਧੀ ਸਕਰੀਨਿੰਗ ਸਪੂਟਮ ਕਲੈਕਸ਼ਨ ਕੀਤੀ ਜਾਵੇਗੀ। ਹੈਪੇਟਾਇਟਸ ਬਾਰੇ ਸੈਂਪਲ ਕੁਲੈਕਸ਼ਨ ਤੇ ਟੈਸਟਿੰਗ ਤੋਂ ਇਲਾਵਾ ਐਂਟੀਨੇਟਲ ਚੈੱਕਅਪ ਅਤੇ ਜਨਰਲ ਚੈਕਅੱਪ ਵੀ ਕੀਤਾ ਜਾਵੇਗਾ।

ਮੀਟਿੰਗ ਵਿੱਚ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਜਿੰਦਰ ਮਨਚੰਦਾ, ਜ਼ਿਲ੍ਹਾ ਟੀਕਾਕਰਨ-ਕਮ-ਜ਼ਿਲ੍ਹਾ ਸਿਹਤ ਪਰਿਵਾਰ ਭਲਾਈ ਅਫਸਰ ਡਾ. ਮੀਨਾਕਸ਼ੀ ਅਬਰੋਲ, ਕਾਰਜਕਾਰੀ ਐੱਸ.ਐੱਮ.ਓ. ਡਾ. ਨਵੀਨ ਸੇਠੀ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸ਼ਮਿੰਦਰਪਾਲ ਕੌਰ, ਡਾ. ਯੁਵਰਾਜ ਨਾਰੰਗ, ਡਾ.ਆਕਾਸ਼ ਗੁਪਤਾ, ਡਾ. ਖੁਸ਼ਪ੍ਰੀਤ ਸਿੰਘ, ਡੀ.ਪੀ.ਐਮ ਹਰੀਸ਼ ਕਟਾਰੀਆ, ਬੀ.ਸੀ.ਸੀ. ਕੁਆਡੀਨੇਟਰ ਰਜਨੀਕ ਕੌਰ ਕਾਊਂਸਲਰ ਮੌਨਿਕਾ ਆਦਿ ਹਾਜ਼ਰ ਸਨ।

 

Related Articles

Leave a Reply

Your email address will not be published. Required fields are marked *

Back to top button