ਐਸ. ਐਸ. ਏ., ਰਮਸਾ ਅਧਿਆਪਕ ਯੂਨੀਅਨ ਪੰਜਾਬ ਦੀ ਇਕਾਈ ਫਿਰੋਜ਼ਪੁਰ ਨੇ ਕੱÎਢਿਆ ਰੋਸ ਮਾਰਚ
ਫਿਰੋਜ਼ਪੁਰ 14 ਮਾਰਚ (ਏ. ਸੀ. ਚਾਵਲਾ):ਐਸ. ਐਸ. ਏ., ਰਮਸਾ ਅਧਿਆਪਕ ਯੂਨੀਅਨ ਪੰਜਾਬ ਦੀ ਇਕਾਈ ਫਿਰੋਜ਼ਪੁਰ ਵਲੋਂ ਜ਼ਿਲ•ਾ ਪੱਧਰੀ ਪ੍ਰਦਰਸ਼ਨ ਜ਼ਿਲ•ਾ ਪ੍ਰਧਾਨ ਜਗਸੀਰ ਸਿੰਘ ਗਿੱਲ ਦੀ ਅਗਵਾਈ ਵਿਚ ਕੀਤਾ ਗਿਆ। ਇਸ ਮੌਕੇ ਅਧਿਆਪਕਾਂ ਨੇ ਗਾਂਧੀ ਗਾਰਡਨ ਤੋਂ ਡੀ. ਸੀ. ਦਫਤਰ ਤੱਕ ਰੋਸ ਮਾਰਚ ਕੀਤਾ। ਪ੍ਰਧਾਨ ਜਗਸੀਰ ਸਿੰਘ ਨੇ ਦੱਸਿਆ ਕਿ ਸਰਕਾਰ ਪਿਛਲੇ 6 ਸਾਲਾਂ ਤੋਂ ਲਾਰੇ ਦੀ ਨੀਤੀ ਤਹਿਤ ਅਧਿਆਪਕਾਂ ਨੂੰ ਉਨ•ਾਂ ਦੇ ਹੱਕੀ ਅਤੇ ਜਮਹੂਰੀ ਹੱਕ ਦੇਣ ਤੋਂ ਆਨਾਕਾਨੀ ਕਰ ਰਹੀ ਹੈ। ਪੰਜਾਬ ਵਿਚ 3 ਸਾਲ ਬਾਅਦ ਰੈਗੂਲਰ ਦੀ ਨੀਤੀ ਹੋਣ ਦੇ ਬਾਵਜੂਦ ਅਧਿਆਪਕ 6 ਸਾਲਾਂ ਤੋਂ ਠੇਕੇ ਤੇ ਕੰਮ ਕਰ ਰਹੇ ਹਨ। ਉਨ•ਾਂ ਨੇ ਦੱਸਿਆ ਕਿ 29 ਦਸੰਬਰ 2014 ਨੂੰ ਸਿੱਖਿਆ ਮੰਤਰੀ ਪੰਜਾਬ ਨਾਲ ਹੋਈ ਮੀਟਿੰਗ ਵਿਚ 6 ਮਹੀਨੇ ਪ੍ਰਸਤੂਤਾ ਛੁੱਟੀ, ਮੈਡੀਕਲ ਛੁੱਟੀਆਂ ਸੀ. ਐਸ. ਆਰ. ਨਿਯਮਾਂ ਨੂੰ ਲਾਗੂ ਕਰਨ ਦੀ ਮੰਗ ਮੰਨੀ ਜਾਣ ਦੇ ਬਾਵਜੂਦ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਮੌਕੇ ਸੂਬਾ ਪ੍ਰਧਾਨ ਦੀਦਾਰ ਸਿੰਘ ਮੁੱਦਕੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਦੀਦਾਰ ਸਿੰਘ ਨੇ ਦੱਸਿਆ ਕਿ ਜੇਕਰ ਸਰਕਾਰ ਅਧਿਆਪਕਾਂ ਨੇ ਰੈਗੂਲਰ ਕਰਨ ਲਈ ਕੋਈ ਨੀਤੀ ਨਹੀਂ ਬਣਾਉਂਦਾ ਤਾਂ ਯੂਨੀਅਨ ਸੰਘਰਸ਼ ਤੇਜ਼ ਕਰੇਗੀ ਅਤੇ ਜਲਦ ਹੀ ਸੂਬਾ ਪੱਧਰੀ ਐਕਸ਼ਨ ਦਾ ਐਲਾਣ ਕਰੇਗੀ। ਇਸ ਮੌਕੇ ਉਨ•ਾਂ ਨੇ ਸਰਕਾਰ ਦੀ 'ਨੰਨੀ ਛਾਂ', 'ਬੇਟੀ ਬਚਾਓ' ਦੇ ਨਾਰਿਆਂ ਨੂੰ ਖੋਖਲਾ ਕਰਾਰ ਦਿੰਦੇ ਹੋਏ ਕਿਹਾ ਕਿ ਇਕ ਪਾਸੇ ਸਰਕਾਰ ਅਜਿਹੇ ਨਾਅਰੇ ਦੇ ਕੇ ਲੋਕਾਂ ਨੂੰ ਭਰਮਾ ਰਹੀ ਹੈ, ਦੂਜੇ ਪਾਸੇ ਮਹਿਲਾ ਅਧਿਆਪਕਾਂ ਨੂੰ ਮੰਗਾਂ ਲਾਗੂ ਕਰਵਾਉਣ ਲਈ ਸੜਕਾਂ ਤੇ ਧੱਕੇ ਖਾਣ ਲਈ ਮਜ਼ਬੂਰ ਕਰ ਰਹੀ ਹੈ। ਇਸ ਮੌਕੇ ਜ਼ਿਲ•ਾ ਕੈਸ਼ੀਅਰ ਅਜੇ ਜ਼ੀਰਾ, ਸਕੱਤਰ ਸੰਦੀਪ ਸਹਿਗਲ, ਯੋਗੇਸ਼ ਤਲਵਾੜ ਮੀਤ ਪ੍ਰਧਾਨ, ਅਮਿਤ ਕੰਬੋਜ਼, ਨੀਰਜ਼ ਸ਼ਰਮਾ, ਅਮਿਤ ਆਨੰਦ, ਗੁਰਦੇਵ ਸਿੰਘ, ਗੁਰਪ੍ਰੀਤ ਸਿੰਘ, ਗਗਨਦੀਪ ਜ਼ੀਰਾ, ਅਸ਼ਵਨੀ ਕੁਮਾਰ, ਰਾਜਦੀਪ ਸਿੰਘ, ਜਸਵੰਤ ਸਿੰਘ, ਗੁਰਵਿੰਦਰ ਸਿੰਘ, ਰਮਨ, ਵਿਪਨ, ਮੁਖਤਿਆਰ ਸਿੰਘ, ਅਨਮੋਲ ਰਤਨ, ਰਕੇਸ਼, ਰਤਨਦੀਪ ਸਿੰਘ, ਮਹਿਲਾ ਮੀਤ ਪ੍ਰਧਾਨ ਤਾਨੀਆ, ਸਹਾਇਕ ਜ਼ਿਲ•ਾ ਕੈਸ਼ੀਅਰ ਨਮਿਤਾ, ਸੁਨੀਤਾ, ਚੰਦਰਕਾਂਤਾ, ਰਚਨਾ, ਸਿਲਕੀ ਚੌਧਰੀ, ਮਮਤਾ, ਮੀਨਾਕਸ਼ੀ, ਨੂਰੀ, ਸੰਗੀਤਾ, ਰੀਨਾ, ਅਮਨਦੀਪ, ਪੂਨਮ, ਕਿਰਨਜੀਤ, ਰਜਨੀ, ਹਮਨਜੀਤ, ਹਰਜੀਤ ਕੌਰ, ਪਵਨਦੀਪ ਕੌਰ, ਮਨੀਸ਼ਾ ਆਦਿ ਹਾਜ਼ਰ ਸਨ।