ਐਸ. ਐਸ. ਏ., ਰਮਸਾ ਅਧਿਆਪਕਾਂ ਨੇ ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਨੂੰ ਦਿੱਤਾ ਯਾਦ ਪੱਤਰ
ਫਿਰੋਜ਼ਪੁਰ 15 ਅਪ੍ਰੈਲ (ਏ. ਸੀ. ਚਾਵਲਾ) ਐਸ. ਐਸ. ਏ., ਰਮਸਾ ਅਧਿਆਪਕ ਯੂਨੀਅਨ ਪੰਜਾਬ ਇਕਾਈ ਫਿਰੋਜ਼ਪੁਰ ਵਲੋਂ ਸੂਬਾ ਪ੍ਰਧਾਨ ਦੀਦਾਰ ਸਿੰਘ ਮੁੱਦਕੀ, ਜ਼ਿਲਾ ਪ੍ਰਧਾਨ ਜਗਸੀਰ ਸਿੰਘ ਗਿੱਲ ਅਤੇ ਜਨਰਲ ਸਕੱਤਰ ਸੰਦੀਪ ਸਿੰਘ ਦੀ ਅਗਵਾਈ ਵਿਚ ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਨੂੰ ਯਾਦ ਪੱਤਰ ਦਿੱਤਾ ਗਿਆ। ਇਸ ਤੋਂ ਪਹਿਲਾ ਯੂਨੀਅਨ ਵਲੋਂ ਆਪਣੀਆਂ ਮੰਗਾਂ ਸਬੰਧੀ ਪੁਖਤਾ ਦਸਤਾਵੇਜ਼ਾਂ ਸਮੇਤ ਮੰਗ ਪੱਤਰ ਕਮਲ ਸ਼ਰਮਾ ਨੂੰ 27 ਦਸੰਬਰ 2014 ਨੂੰ ਦਿੱਤਾ ਗਿਆ ਸੀ। ਉਸ ਸਮੇਂ ਸ਼ਰਮਾ ਨੇ ਯੂਨੀਅਨ ਦੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਨਾਲ ਸੰਪਰਕ ਕਰਕੇ ਜਲਦ ਤੋਂ ਜਲਦ ਮਨਵਾਉਣ ਦਾ ਭਰੋਸਾ ਦਿੱਤਾ ਸੀ। ਯੂਨੀਅਨ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਯੂਨੀਅਨ ਦੀਆਂ ਮੰਗਾਂ ਨੂੰ ਲਗਾਤਾਰ ਅਣਗੋਲਿਆ ਕੀਤਾ ਜਾ ਰਿਹਾ ਹੈ। ਇਸ ਕਰਕੇ ਯੂਨੀਅਨ ਨੇ ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਨੂੰ ਯਾਦ ਪੱਤਰ ਦਿੱਤਾ। ਕਮਲ ਸ਼ਰਮਾ ਨੇ ਯੂਨੀਅਨ ਦੇ ਵਫਦ ਨੂੰ ਵਿਸਵਾਸ਼ ਦਿੱਤਾ ਕਿ ਉਹ ਜਲਦ ਤੋਂ ਜਲਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਨਿੱਜੀ ਤੌਰ ਤੇ ਗੱਲਬਾਤ ਕਰਕੇ ਯੂਨੀਅਨ ਦੇ ਵਫਦ ਦੀ ਮੀਟਿੰਗ ਉਨ•ਾਂ ਨਾਲ ਕਰਵਾਉਣਗੇ ਅਤੇ ਯੂਨੀਅਨ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਮਨਵਾਉਣਗੇ। ਸਿੱਖਿਆ ਵਿਭਾਗ ਵਿਚ ਰੈਗੂਲਰ ਹੋਣਾ, ਮਹਿਲਾ ਅਧਿਆਪਕਾਵਾਂ ਲਈ 6 ਮਹੀਨੇ ਦੀ ਪ੍ਰਸੂਤਾ ਛੁੱਟੀ ਨੂੰ ਲਾਗੂ ਕਰਵਾਉਣਾ, ਸੀ. ਐਸ. ਆਰ ਨਿਯਮਾਂ ਅਨੁਸਾਰ ਬਣਦੀਆਂ ਸਹੂਲਤਾਂ ਲਾਗੂ ਕਰਵਾਉਣਾ, ਰਮਸਾ ਅਧਿਆਪਕਾਂ ਦੀ ਘੱਟ ਕੀਤੀ ਗਈ ਤਨਖਾਹ ਨੂੰ ਨਿਯਮਾਂ ਅਨੁਸਾਰ ਵਧਾਉਣਾ, ਲੈਬ ਅਟੈਂਡੈਂਟਸ ਦੀ ਤਨਖਾਹ ਦਾ ਫੰਡ ਜਾਰੀ ਕਰਵਾਉਣਾ, ਰੈਸ਼ਨੇਲਾਈਜੇਸ਼ਨ ਨੀਤੀ ਨੂੰ ਤਰਕ ਸੰਗਤ ਬਨਾਉਣਾ ਅਤੇ ਅਧਿਆਪਕਾਂ ਤੇ ਪਏ ਝੂਠੇ ਕੇਸ ਰੱਦ ਕਰਵਾਉਣਾ ਐਸ. ਐਸ. ਏ., ਰਮਸਾ ਅਧਿਆਪਕਾਂ ਦੀਆਂ ਮੁੱਖ ਮੰਗਾਂ ਹਨ। ਯਾਦ ਪੱਤਰ ਦੇਣ ਮੌਕੇ ਯੋਗੇਸ਼ ਤਲਵਾੜ, ਸੰਦੀਪ ਕੁਮਾਰ, ਅਮਿਤ ਕੁਮਾਰ, ਨੀਰਜ ਸ਼ਰਮਾ, ਮਹਿਲਾ ਪ੍ਰਧਾਨ ਅਮਨਪ੍ਰੀਤ ਤਲਵਾੜ, ਨਮਿਤਾ ਸ਼ੁਕਲਾ, ਮੰਜੂ, ਸੰਗੀਤ, ਪਵਨਦੀਪ ਕੌਰ, ਅਮਰਿੰਦਰ ਕੌਰ, ਰੀਨਾ, ਸ਼ੁਸਮਾ, ਸ਼ਵੇਤਾ ਆਦਿ ਅਧਿਆਪਕ ਹਾਜ਼ਰ ਸਨ।