ਐਮ ਐਲ ਏ ਰਣਬੀਰ ਭੁੱਲਰ ਵਲੋਂ ਟੀਬੀ ਮੁਕਤ ਭਾਰਤ ਜਾਗਰੂਕਤਾ ਪੋਸਟਰ ਜ਼ਾਰੀ
ਐਮ ਐਲ ਏ ਰਣਬੀਰ ਭੁੱਲਰ ਵਲੋਂ ਟੀਬੀ ਮੁਕਤ ਭਾਰਤ ਜਾਗਰੂਕਤਾ ਪੋਸਟਰ ਜ਼ਾਰੀ
ਫਿਰੋਜ਼ਪੁਰ,4 ਫ਼ਰਵਰੀ, 2025: ਪੰਜਾਬ ਸਰਕਾਰ ਵੱਲੋਂ 100 ਦਿਨਾਂ ਟੀਬੀ ਖਾਤਮਾਂ ਮੁਹਿੰਮ ਹੇਠ ਅੱਜ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਐਮ ਐਲ ਏ ਰਣਬੀਰ ਸਿੰਘ ਭੁੱਲਰ ਵਲੋਂ ਟੀਬੀ ਮੁਕਤ ਭਾਰਤ ਜਾਗਰੂਕਤਾ ਪੋਸਟਰ ਜ਼ਾਰੀ ਕੀਤਾ ਗਿਆ। ਐਮ ਐਲ ਏ ਸ. ਰਣਬੀਰ ਸਿੰਘ ਭੁੱਲਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਇਸ ਮੁਹਿੰਮ ਹੇਠ ਸ਼ੱਕੀ ਟੀਬੀ ਮਰੀਜ਼ਾਂ ਦੀ ਜਾਂਚ ਅਤੇ ਜਾਗਰੂਕਤਾ ਕੈਂਪਾਂ ਦੀ ਪ੍ਰਸ਼ੰਸਾ ਕਰਦਿਆਂ 2025 ਤੱਕ ਟੀਬੀ ਖ਼ਾਤਮੇ ਦੇ ਮਿੱਥੇ ਟੀਚੇ ਸੰਬਧੀ ਸਿਹਤ ਵਿਭਾਗ ਵਲੋਂ ਕੀਤੇ ਜਾ ਰਹੇ ਕੰਮਾਂ ਲਈ ਹੌਸਲਾ ਅਫ਼ਜ਼ਾਈ ਵੀ ਕੀਤੀ।
ਦਸਣਯੋਗ ਹੈ ਕਿ ਸਿਵਲ ਸਰਜਨ ਫਿਰੋਜ਼ਪੁਰ ਡਾ ਰਾਜਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਜਿਲ੍ਹਾ ਟੀ. ਬੀ ਅਫਸਰ ਡਾ ਸਤਿੰਦਰ ਓਬਰਾਏ ਦੀ ਅਗਵਾਈ ਵਿੱਚ 100 ਦਿਨਾ ਟੀ. ਬੀ. ਖਾਤਮਾਂ ਮੁਹਿੰਮ ਹੇਠ ਸਿਹਤ ਵਿਭਾਗ ਦੀ ਮਾਸ ਮੀਡੀਆ ਬਰਾਂਚ ਅਤੇ ਟੀਬੀ ਵਿਭਾਗ ਦੇ ਸਿਹਤ ਕਾਮਿਆਂ ਵੱਲੋਂ ਜਾਗਰੂਕਤਾ ਮੁਹਿੰਮ ਵਿੱਢੀ ਹੋਈ ਹੈ। ਇਸ ਕੜੀ ਤਹਿਤ ਰਾਰੀਨ ਪਾਰਕ ਫਿਰੋਜਪੁਰ ਵਿਖੇ ਟੀ. ਬੀ. ਬਾਰੇ ਲੋਕਾਂ ਨੂੰ ਜਾਗਰੂਕਤ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਮਾਨਯੋਗ ਰਣਬੀਰ ਸਿੰਘ ਭੁੱਲਰ ਐਮ ਐਲ ਏ ਫਿਰੋਜਪੁਰ ਸ਼ਹਿਰੀ ਨੇ ਸਬੋਧਨ ਕਰਦਿਆ ਕਿਹਾ ਕਿ ਸਰਕਾਰ ਵਲੋਂ ਇਹ “ਟੀਬੀ ਮੁਕਤ ਭਾਰਤ” ਮੁਹਿੰਮ ਦੌਰਾਨ ਟੀਬੀ ਦੇ ਲੱਛਣਾਂ ਵਾਲੇ ਸ਼ੱਕੀ ਮਰੀਜ਼ਾਂ ਦੇ ਟੀਬੀ ਦੇ ਟੈਸਟ, ਐਕਸਰੇ, ਦਵਾਈਆਂ ਆਦਿ ਸਾਰੇ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਬਿਲਕੁੱਲ ਮੁੱਫਤ ਕੀਤੇ ਜਾਂਦੇ ਹਨ।
ਇਸ ਮੌਕੇ ਟੀ. ਬੀ . ਕਲੀਨਿਕ ਸਿਹਲ ਹਸਪਤਾਨ ਫਿਰੋਜਪੁਰ ਦੇ ਫਾਰਮੈਸੀ ਅਫ਼ਸਰ ਰਾਜ ਕੁਮਾਰ, ਰਾਜਦੀਪ ਸਿੰਘ, ਹਰਮਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਮੁੱਖ ਮਹਿਮਾਨ ਵਲੋਂ ਟੀ. ਬੀ. ਮੁਕਤ ਭਾਰਤ ਮੁਹਿਮ ਵਿੱਚ ਸਹਿਯੋਗ ਕਰਨ ਲਈ ਸਹੁੰ ਚੁੱਕ ਸਮਾਰੋਹ ਕੀਤਾ ਗਿਆ ਜਿਸ ਵਿੱਚ ਤਰਨਜੀਤ ਸਿੰਘ ਪ੍ਰਧਾਨ ਯੂਥ ਸੇਵਾਬ ਕਲੱਬ ਲੰਗਿਆਣਾ ਆਪਣੇ ਮੈਂਬਰਾਂ ਨਾਲ ਹਾਜਰ ਹੋਏ ਅਤੇ ਇਸ ਮੁਹਿੰਮ ਵਿੱਚ ਯੋਗਦਾਨ ਪਾਉਣ ਅਤੇ ਆਪਣੇ ਪਿੰਡ ਲੰਗੇਆਣਾ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਕੰਪ ਲਗਾ ਕੇ ਟੀ. ਬੀ ਦੇ ਮਰੀਜ਼ਾਂ ਦੀ ਸਕਰੀਨਿੰਗ ਕਰਵਾਉਣ ਦਾ ਭਰੋਸਾ ਦਿੱਤਾ।