Ferozepur News

ਐਨ ਜੀ ਟੀ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਨਗਰ ਕੌਂਸਲ ਤਲਵੰਡੀ ਭਾਈ ਵੱਲੋਂ ਕੀਤੇ ਚਲਾਨ

ਐਨ ਜੀ ਟੀ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਨਗਰ ਕੌਂਸਲ ਤਲਵੰਡੀ ਭਾਈ ਵੱਲੋਂ ਕੀਤੇ ਚਲਾਨ

ਐਨ ਜੀ ਟੀ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੀਤੇ ਚਲਾਨ

ਸ਼ਹਿਰ ਅੰਦਰ ਕੱਚਰਾ ਫੈਲਾਉਣ ਵਾਲਿਆਂ ਦੇ ਕੀਤੇ ਚਲਾਨ

ਨਗਰ ਕੌਂਸਲ ਤਲਵੰਡੀ ਭਾਈ ਵੱਲੋਂ ਮਾਨਯੋਗ ਨੈਸ਼ਨਲ ਗਰੀਨ ਟ੍ਰਿਬਿਊਨਲ ਅਤੇ ਸੋਲਿਡ ਵੇਸਟ ਮੈਨੇਜਮੈਂਟ ਰੂਲ 2016 ਅਨੁਸਾਰ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਨਿਧੀ ਕੁਮਧ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਕਾਰਜ ਸਾਧਕ ਅਫਸਰ ਸ੍ਰੀਮਤੀ ਪੂਨਮ ਭਟਨਾਗਰ ਜੀ ਦੀ ਅਗਵਾਈ ਹੇਠ ਅੱਜ ਤਲਵੰਡੀ ਭਾਈ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੇ ਸੈਨਟਰੀ ਇੰਸਪੈਕਟਰ ਡਾ: ਸੁਖਪਾਲ ਸਿੰਘ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਈ ਇਸ ਚੈਕਿੰਗ ਦੌਰਾਨ ਜਿਹੜੇ ਦੁਕਾਨਦਾਰਾਂ ਵੱਲੋਂ ਸੋਲਿਡ ਵੇਸਟ ਮੈਨੇਜਮੈਂਟ ਰੂਲ 2016 ਦੀ ਉਲੰਘਨਾ ਕੀਤੀ ਜਾ ਰਹੀ ਸੀ ਉਹਨਾਂ ਦੇ ਚਲਾਨ ਵੀ ਕੀਤੇ ਗਏ।
ਇਸ ਮੌਕੇ ਤੇ ਸੈਨਟਰੀ ਇੰਸਪੈਕਟਰ ਸੁਖਪਾਲ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਤਲਵੰਡੀ ਭਾਈ ਵੱਲੋਂ ਸ਼ਹਿਰ ਨੂੰ ਸਾਫ ਸੁਥਰਾ ਅਤੇ ਕੱਤਰਾ ਮੁਕਤ ਬਣਾਉਣ ਲਈ ਰੋਜ਼ਾਨਾ ਪੱਧਰ ਤੇ ਮਿਹਨਤ ਕੀਤੀ ਜਾ ਰਹੀ ਹੈ। ਸਾਡੇ ਸਫਾਈ ਕਰਮਚਾਰੀ ਰੋਜ਼ਾਨਾ ਸ਼ਹਿਰ ਨੂੰ ਸਾਫ ਸੁਥਰਾ ਅਤੇ ਗਾਰਬੇਜ ਦੀ ਕੁਲੈਕਸ਼ਨ ਕਰਦੇ ਹਨ ਪ੍ਰੰਤੂ ਫਿਰ ਵੀ ਕੁਝ ਲੋਕਾਂ ਦੁਆਰਾ ਨਿਯਮਾਂ ਦੀ ਬੇਪਰਵਾਹੀ ਕਰਦੇ ਹੋਏ ਕੱਚਰੇ ਨੂੰ ਸੜਕਾਂ ਤੇ ਸੁੱਟਣਾ ਕੱਚਰੇ ਨੂੰ ਅੱਗ ਲਗਾਉਣ ਵਰਗੀਆਂ ਉਲੰਘਣਾ ਕੀਤੀਆਂ ਜਾਂਦੀਆਂ ਹਨ ਜਿਸ ਦੇ ਚਲਦੇ ਹੋਏ ਅੱਜ ਮੇਨ ਚੌਂਕ ਵਾਲੇ ਪਾਸੇ ਚੈਕਿੰਗ ਕੀਤੀ ਗਈ ਇਸ ਚੈਕਿੰਗ ਦੌਰਾਨ ਤਿੰਨ ਦੁਕਾਨਦਾਰਾਂ ਦੇ ਚਲਾਨ ਮਿਊਸੀਪਲ ਸੋਲਿਡ ਵੇਸਟ ਰੂਲ 2016 ਤਹਿਤ ਅਤੇ ਪਲਾਸਟਿਕ ਵੇਸਟ ਮੈਨੇਜਮੈਂਟ ਰੂਲ ਤਹਿਤ ਕੀਤੇ ਗਏ।
ਉਹਨਾਂ ਦੱਸਿਆ ਕਿ ਇਹ ਚਲਾਨ ਧਾਰਕਾਂ ਨੂੰ 3 ਦਿਨ ਦਾ ਸਮਾਂ ਦਿੱਤਾ ਗਿਆ ਹੈ। ਜੇਕਰ ਉਹ ਤਿੰਨ ਦਿਨਾਂ ਦੇ ਸਮੇਂ ਦੇ ਅੰਦਰ ਅੰਦਰ ਆਪਣਾ ਚਲਾਨ ਨਗਰ ਕੌਂਸਲ ਤਲਵੰਡੀ ਭਾਈ ਵਿਖੇ ਹਾਜ਼ਰ ਹੋ ਕੇ ਖਾਰਜ ਕਰਵਾਉਣਾ ਜਰੂਰੀ ਹੈ ਨਾ ਹੋਣ ਦੀ ਸੂਰਤ ਵਿੱਚ ਇਹ ਚਲਾਨ ਮਾਨਯੋਗ ਅਦਾਲਤ ਫਿਰੋਜ਼ਪੁਰ ਵਿੱਚ ਅਗਲੇਰੀ ਕਾਰਵਾਈ ਲਈ ਭੇਜ ਦਿੱਤਾ ਜਾਵੇਗਾ।।
ਅੰਤ ਵਿੱਚ ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਨਗਰ ਕੌਂਸਲ ਤਲਵੰਡੀ ਭਾਈ ਵੱਲੋਂ ਸ਼ਹਿਰ ਦੇ ਰਿਹਾਇਸ਼ੀ ਅਤੇ ਕਮਰਸ਼ੀਅਲ ਏਰੀਆ ਅੰਦਰ ਗਾਰਬੇਜ ਦੀ ਕਲੈਕਸ਼ਨ ਲਈ ਰਿਕਸ਼ਾ ,ਰੇਹੜੀ ਅਤੇ ਟਾਟਾ ਇਸ ਗਾਰਬੇਜ਼ ਟਿੱਪਰ ਲਗਾਏ ਗਏ ਹਨ ਸ਼ਹਿਰ ਵਾਸੀ ਇਹਨਾਂ ਵਹੀਕਲਾਂ ਵਿੱਚ ਆਪਣੇ ਘਰ ਦੁਕਾਨ ਦਾ ਕਚਰਾ ਅਲੱਗ-ਅਲੱਗ ਕਰਕੇ ਗਿੱਲਾ ਅਲੱਗ ਸੁੱਕਾ ਅਲੱਗ ਕਰਕੇ ਪਾਉਣ ਤਾਂ ਜੋ ਸੈਗਰੀਗੇਟਡ ਕੀਤਾ ਕੱਚਰੇ ਦਾ ਨਿਪਟਾਰਾ ਕੀਤਾ ਜਾ ਸਕੇ । ਇਸ ਮੌਕੇ ਤੇ ਨਗਰ ਕੌਂਸਲ ਦੇ ਇੰਸਪੈਕਟਰ ਸ੍ਰੀ ਮੋਤੀ ਮੋਹਿਤ, ਸ਼੍ਰੀ ਗੁਰੂ ਸੇਵਕ ਸਿੰਘ, ਸ੍ਰੀ ਸੁਰੇਸ਼ ਕੁਮਾਰ, ਸ੍ਰੀ ਪ੍ਰਵੀਨ ਕੁਮਾਰ ,ਸ੍ਰੀ ਸੰਦੀਪ ਖੁਲਰ ਅਤੇ ਸ੍ਰੀ ਬਲਰਾਜ ਸਿੰਘ ਤੋਂ ਇਲਾਵਾ ਸਮੂਹ ਮੋਟੀਵੇਟਰ ਵੀ ਮੌਜੂਦ ਸਨ।।

Related Articles

Leave a Reply

Your email address will not be published. Required fields are marked *

Back to top button