ਐਨ ਐਸ ਐਸ ਵਲੋਂ ਨੇਪਾਲ ਦੇ ਭੂਚਾਲ ਪੀੜਤਾਂ ਦੀ ਮਦਦ ਲਈ 20 ਹਜ਼ਾਰ ਰੁਪਏ ਭੇਜਿਆ
ਫਿਰੋਜ਼ਪੁਰ 20 ਮਈ (ਏ. ਸੀ. ਚਾਵਲਾ) ਸਹਾਇਕ ਡਾਇਰੈਕਟਰ ਯੂਵਕ ਸੇਵਾਵਾਂ ਫਿਰੋਜ਼ਪੁਰ ਜੇ ਐਸ ਚਹਿਲ ਦੇ ਦਿਸ਼ਾ ਨਿਰਦੇਸ਼ਾ ਹੇਠ ਐਨ ਐਸ ਐਸ ਪ੍ਰੋਗਰਾਮ ਅਫਸਰ ਦਵਿੰਦਰ ਨਾਥ ਨੇ ਨੇਪਾਲ ਦੇ ਭੂਚਾਲ ਪੀੜਤਾਂ ਦੀ ਮਦਦ ਲਈ 20 ਹਜ਼ਾਰ ਰੁਪਏ ਦਾ ਪ੍ਰਧਾਨ ਮੰਤਰੀ ਨੈਸ਼ਨਲ ਰਲੀਫ ਫੇਡ ਨਿਊ ਦਿੱਲੀ ਦੇ ਨਾਮ ਦਾ ਡਰਾਫਟ ਜੇ ਐਸ ਚਹਿਲ ਨੂੰ ਪੀੜਤਾਂ ਦੀ ਮਦਦ ਲਈ ਦਿਤਾ। ਇਸ ਮੌਕੇ ਜ਼ਿਲ•ਾ ਲੋਕ ਸੰਪਰਕ ਅਫਸਰ ਅਮਰੀਕ ਸਿੰਘ ਨੇ ਵੀ ਇਸ ਕੰਮ ਦੀ ਸ਼ਲਾਘਾ ਕੀਤੀ। ਦਵਿੰਦਰ ਨਾਥ ਨੇ ਦੱਸਿਆ ਕਿ ਉਸ ਦੇ ਵੰਲਟੀਅਰਾਂ ਨੇ ਬੜੀ ਮਿਹਨਤ ਨਾਲ ਪੂਰੇ ਇਲਾਕੇ ਵਿਚੋਂ ਪੈਸੇ ਇਕੱਠੇ ਕੀਤੇ ਹਨ। ਜੀਵਨ ਮੱਲ ਸਰਕਾਰੀ ਮਾਡਲ ਸੀਨੀ. ਸੈਕੰ. ਸਕੂਲ ਜ਼ੀਰਾ ਦੇ ਐਨ ਐਸ ਪ੍ਰੋਗਰਾਮ ਅਫਸਰ ਦਵਿੰਦਰ ਨਾਥ ਅਨੁਸਾਰ ਪ੍ਰਿੰਸੀਪਲ ਕੁਲਦੀਪ ਕੌਰ ਅਤੇ ਪ੍ਰੋਗਰਾਮ ਅਫਸਰ ਮਹਾਂਬੀਰ ਬਾਂਸਲ ਦੇ ਸਹਿਯੋਗ ਸਾਲ ਪੂਰੇ ਜੀਰੇ ਵਿਚੋਂ ਸਟਾਫ ਕੋਲੋਂ ਅਤੇ ਵਲੰਟੀਅਰਾਂ ਨੇ ਆਪਣੇ ਕੋਲੋਂ ਇਹ ਰਾਸ਼ੀ ਇਕੱਠੀ ਕੀਤੀ ਹੈ ਅਤੇ ਸਰਕਾਰੀ ਸਕੂਲਾਂ ਲਈ ਮਾਨਵਤਾ ਦੀ ਸੇਵਾ ਲਈ ਇਕ ਮਿਸਾਲ ਕਾਇਮ ਕੀਤੀ ਹੈ। ਜੇ ਐਸ ਚਹਿਲ ਆਪਣੇ ਇਸ ਯੂਨਿਟ ਦੀ ਕਾਰਗੁਜਾਰੀ ਤੋਂ ਖੁਸ਼ ਹੋਏ ਅਤੇ ਵਿਸ਼ਵਾਸ਼ ਦੁਆਇਆ ਕਿ ਇਸ ਰਾਸੀ ਜਿਸ ਮੰਤਵ ਲਈ ਇਕੱਠੀ ਹੋਈ ਹੈ। ਉਸੇ ਲਈ ਹੀ ਵਰਤੀ ਜਾਣੇਗੀ ਅਤੇ ਉਹ ਜਲਦ ਹੀ ਇਹ ਡਰਾਫਟ ਪ੍ਰਧਾਨ ਮੰਤਰੀ ਨੈਸ਼ਨਲ ਰਲੀਫ ਫੰਡ ਵਿਚ ਪੁਜਦਾ ਕਰਨਗੇ ਤਾਂ ਜੋ ਲੋੜਵੰਦਾਂ ਨੂੰ ਜਲਦ ਤੋਂ ਜਲਦ ਜਰੂਰਤ ਦੀਆਂ ਚੀਜ਼ਾਂ ਪ੍ਰਾਪਤ ਹੋ ਸਕਣ। ਵੰਲਟੀਅਰ ਸੁਖਮਨਦੀਪ , ਨਰਿੰਦਰ, ਤੇਜਿੰਦਰ , ਅਸ਼ੀਸ਼, ਰਜਤ, ਧੰਨਵਤ, ਅਰਸ਼ਦੀਪ , ਪ੍ਰਭਜੋਤ, ਪ੍ਰੇਮਪਾਲ, ਸਲਿੰਦਰ, ਲਾਭ ਸਿੰਘ ਆਦਿ ਨੇ ਇਸ ਮਹਾਨ ਕੰਮ ਵਿਚ ਵੱਧ ਚੜ ਕੇ ਹਿੱਸਾ ਲਿਆ ਅਤੇ ਤਨ ਮਨ ਧੰਨ ਨਾਲ ਸਹਿਯੋਗ ਦਿੱਤਾ। ਦਵਿੰਦਰ ਨਾਥ ਪ੍ਰੋਗਰਾਮ ਅਫਸਰ ਨੇ ਦੱਸਿਆ ਕਿ ਉਹ ਅਤੇ ਉਨ•ਾਂ ਦੇ ਵੰਲਟੀਅਰ ਭਵਿੱਖ ਵਿਚ ਵੀ ਸਮਾਜ ਭਲਾਈ ਲਈ ਜੋ ਵੱਧ ਤੋਂ ਵੱਧ ਹੋ ਸਕਿਆ ਉਹ ਕਰਨਗੇ। ਜਿਸ ਦਾ ਅਗਲਾ ਟੀਚਾ ਸਵੱਛ ਅਭਿਆਨ ਹੋਵੇਗਾ। ਇਸ ਮੌਕੇ ਮਾਸਟਰ ਮੇਜ਼ਰ ਸਿੰਘ, ਅਜੇ ਕੁਮਾਰ ਅਤੇ ਬਾਕੀ ਸਟਾਫ ਨੇ ਭਰਪੂਰ ਸਹਿਯੋਗ ਦਿੱਤਾ।