ਐਨ. ਐਚ. ਐਮ. ਦੀ ਕਲਮਛੋੜ ਹੜਤਾਲ 33ਵੇਂ ਦਿਨ ਵੀ ਜਾਰੀ
ਫਿਰੋਜ਼ਪੁਰ 17 ਅਪ੍ਰੈਲ (ਏ.ਸੀ.ਚਾਵਲਾ) ਐਨ.ਅੈਚ.ਐਮ. ਯੂਨੀਅਨ ਜ਼ਿਲ•ਾ ਫਿਰੋਜ਼ਪੁਰ ਦੀ ਕਲਮਛੋੜ ਹੜਤਾਲ ਸ਼ੁੱਕਰਵਾਰ 33ਵੇਂ ਦਿਨ ਵਿਚ ਦਾਖਲ ਹੋ ਗਈ। ਜਿਸ ਦੇ ਕਾਰਨ ਮੁਲਾਜ਼ਮਾਂ ਨੇ ਅੱਜ ਵੀ ਪੂਰੀ ਤਰ•ਾਂ ਕੰਮ ਕਾਜ ਠੱਪ ਰੱਖਿਆ। ਐਨ. ਐਚ. ਐਮ. ਯੂਨੀਅਨ ਦੇ ਜ਼ਿਲ•ਾ ਪ੍ਰਧਾਨ ਦੀਪਕ ਨੰਦਨ ਨੇ ਦੱਸਿਆ ਕਿ ਬੀਤੇ ਕੱਲ ਨੂੰ ਐਨ. ਐਚ. ਐਮ. ਯੂਨੀਅਨ ਦੀ ਕੌਰ ਕਮੇਟੀ ਦੀ ਮੀਟਿੰਗ ਡਿਪਟੀ ਸੀ. ਐਮ. ਸੁਖਬੀਰ ਸਿੰਘ ਬਾਦਲ ਤੇ ਪ੍ਰਮੁੱਖ ਸਕੱਤਰ ਵਿੰਨੀ ਮਹਾਜਨ ਨਾਲ ਚੰਡੀਗੜ• ਵਿਖੇ ਹੋਈ। ਜਿਸ ਵਿਚ ਐਨ. ਐਚ. ਐਮ. ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਟਾਲ ਮਟੋਲ ਵਾਲੀ ਨੀਤੀ ਅਪਣਾਈ ਗਈ। ਐਨ. ਐਚ. ਐਮ. ਯੂਨੀਅਨ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਅੱਜ ਪੂਰੇ ਪੰਜਾਬ ਵਿਚ ਜ਼ਿਲਿ•ਆਂ ਤੇ ਪ੍ਰਮੁੱਖ ਸਕੱਤਰ ਵਿੰਨੀ ਮਹਾਜਨ ਦਾ ਪੁਤਲਾ ਫੂਕਣ ਦਾ ਫੈਸਲਾ ਕੀਤਾ ਗਿਆ, ਜਿਸ ਤਹਿਤ ਅੱਜ ਜ਼ਿਲ•ਾ ਫਿਰੋਜ਼ਪੁਰ ਦੇ ਐਨ. ਐਚ. ਐਮ. ਕਾਮੇ ਅਤੇ ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਜ਼ਿਲ•ਾ ਫਿਰੋਜ਼ਪੁਰ ਦੇ ਸਹਿਯੋਗ ਨਾਲ ਪ੍ਰਮੁੱਖ ਸਕੱਤਰ ਵਿੰਨੀ ਮਹਾਜਨ ਦਾ ਪੂਤਲਾ ਫੂਕਿਆ ਗਿਆ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਦੇ ਸੂਬਾ ਕਨਵੀਨਰ ਰਵਿੰਦਰ ਲੂਥਰਾ ਨੇ ਦੱਸਿਆ ਕਿ ਸਰਕਾਰ ਐਨ. ਐਚ. ਐਮ. ਮੁਲਾਜ਼ਮਾਂ ਨਾਲ ਕਈ ਵਾਰ ਦੋ ਧਿਰੀ ਮੀਟਿੰਗ ਕਰ ਚੁੱਕੀ ਹੈ, ਪਰ ਸਰਕਾਰ ਐਨ. ਐਚ. ਐਮ. ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਨਾ ਪੱਖੀ ਵਤੀਰਾ ਅਪਣਾ ਰਹੀ ਹੈ, ਜਿਸ ਕਰਕੇ ਐਨ. ਐਚ. ਐਮ. ਕਾਮੇ ਸੰਘਰਸ਼ ਦੇ ਰਾਹ ਤੇ ਤੁਰਨ ਲਈ ਮਜ਼ਬੂਰ ਹਨ। ਉਨ•ਾਂ ਕਿਹਾ ਕਿ ਜੇਕਰ ਉਨ•ਾਂ ਦੀਆਂ ਮੰਗਾਂ ਬਿਨ•ਾ ਦੇਰੀ ਲਾਗੂ ਨਾ ਕੀਤੀਆਂ ਗਈਆਂ ਤਾਂ ਉਹ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। ਐਨ.ਐਚ.ਐਮ. ਯੂਨੀਅਨ ਦੇ ਸਹਿਯੋਗ ਵਿਚ ਅੱਜ ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਜ਼ਿਲ•ਾ ਫਿਰੋਜ਼ਪੁਰ ਨੇ ਵੀ ਪੂਰਨ ਸਹਿਯੋਗ ਦਿੱਤਾ। ਇਸ ਮੌਕੇ ਸੁਖਦੇਵ ਰਾਜ, ਰਵੀ ਚੌਪੜਾ, ਬਗੀਚਾ ਸਿੰਘ, ਅਮਰਿੰਦਰ ਸਿੰਘ, ਮਨਿੰਦਰ ਸਿੰਘ, ਸੰਦੀਪ ਸਿੰਘ, ਗਗਨਦੀਪ, ਪ੍ਰਵੀਨ, ਮੀਨੂੰ ਅਗਰਵਾਲ, ਪੂਜਾ, ਸ਼ਵਿਤਾ, ਸੰਦੀਪ ਸਿੰਘ, ਰਮਨ ਅੱਤਰੀ, ਹਰਪ੍ਰੀਤ ਸਿੰਘ ਥਿੰਦ, ਸੰਗੀਤਾ, ਸ਼ੇਖਰ, ਅਮਰਜੀਤ ਕੌਰ, ਬੂਟਾ ਮੱਲ, ਪੁਨੀਤ ਮਹਿਤਾ, ਨਰਿੰਦਰਨਾਥ, ਰਵਿੰਦਰ ਸ਼ਰਮਾ, ਨਰਿੰਦਰ ਕੁਮਾਰ, ਹਰਪ੍ਰੀਤ ਸਿੰਘ ਥਿੰਦ, ਪਵਨ ਮਨਚੰਦਾ, ਡਾ. ਸਤਨਾਮ ਸਿੰਘ ਆਦਿ ਹਾਜ਼ਰ ਸਨ।