ਐਨ. ਐਚ.ਅੈਮ. ਇੰਪਲਾਇਜ਼ ਯੂਨੀਅਨ ਨੇ ਮੰਗਾਂ ਨੂੰ ਲੈ ਕੇ ਕੱਢੀ ਰੋਸ ਰੈਲੀ
ਫਿਰੋਜ਼ਪੁਰ 18 ਮਾਰਚ (ਏ. ਸੀ. ਚਾਵਲਾ ): ਐਨ.ਐਚ.ਐਮ. ਇੰਪਲਾਈਜ਼ ਯੂਨੀਅਨ ਪੰਜਾਬ ਦੇ ਉਲੀਕੇ ਪ੍ਰੋਗਰਾਮ ਤਹਿਤ ਜ਼ਿਲ•ਾ ਫਿਰੋਜਪੁਰ ਦੇ ਸਮੂਹ ਐਨ. ਐਚ.ਐਮ. ਕਾਮਿਆਂ ਵਲੋਂ ਦੂਜੇ ਦਿਨ ਵੀ ਕਲਮ ਛੱਡੋ ਹੜਤਾਲ ਕੀਤੀ ਗਈ। ਸਮੂਹ ਐਨ. ਐਚ.ਐਮ. ਕਾਮਿਆਂ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਡੀ. ਸੀ. ਫਿਰੋਜ਼ਪੁਰ ਨੂੰ ਦਿੱਤਾ। ਹੜਤਾਲ ਵਿਚ ਚੱਲ ਰਹੇ ਸਮੂਹ ਐਨ. ਐਚ. ਐਮ. ਕਰਮਚਾਰੀਆਂ ਦੀ ਯੂਨੀਅਨ ਵਲੋਂ ਦਿੱਤੇ ਮੰਗ ਪੱਤਰਾਂ ਤੇ ਸਰਕਾਰ ਵਲੋਂ ਕੋਈ ਠੋਸ ਪਹਿਲ ਕਦਮੀ ਨਹੀਂ ਵਿਖਾਈ ਗਈ। ਉਨ•ਾਂ ਆਖਿਆ ਕਿ 15 ਮਾਰਚ 2015 ਨੂੰ ਸਟੇਟ ਕਮੇਟੀ ਵਲੋਂ ਧੂਰੀ ਵਿਖੇ ਇਕ ਰੋਸ ਰੈਲੀ ਵੀ ਕੀਤੀ ਗਈ ਅਤੇ ਫੈਸਲਾਂ ਕੀਤਾ ਸੀ ਕਿ 16 ਮਾਰਚ 2015 ਤੋਂ ਅਣਮਿੱਥੇ ਸਮੇਂ ਤੱਕ ਐਮਰਜੈਂਸੀ ਸੇਵਾਵਾਂ, ਡਿਲਵਰੀ ਸੇਵਾਵਾਂ ਅਤੇ ਹੋਰ ਸਿਹਤ ਸਹੂਲਤਾਂ ਐਨ. ਐਚ.ਐਮ. ਕਰਮਚਾਰੀਆਂ ਵਲੋਂ ਮੁਹੱਈਆਂ ਨਹੀਂ ਕਰਵਾਈਆਂ ਜਾਣਗੀਆਂ। ਸ੍ਰੀਮਤੀ ਸੰਗੀਤਾ ਨੇ ਦੱਸਿਆ ਕਿ ਸਮੂਹ ਸਟੇਟ ਕਮੇਟੀ ਮੈਂਬਰਾਂ ਅਤੇ ਜ਼ਿਲ•ਾ ਕਮੇਟੀ ਮੈਂਬਰਾਂ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਸਰਕਾਰ ਵਲੋਂ ਜਦੋਂ ਤੱਕ ਸਮੁੱਚੀ ਕੇਡਰ ਨੂੰ ਪੱਕਾ ਕਰਕੇ ਅਤੇ ਕੇਂਦਰ ਸਰਕਾਰ ਦੇ ਪੈਟਰਨ ਤੇ ਮਾਸਟਰ ਸਕੇਲ ਅਨੁਸਾਰ ਤਨਖਾਹਾਂ ਅਤੇ ਭੱਤੇ ਨਹੀਂ ਦਿੱਤੇ ਜਾਂਦੇ, ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਉਨ•ਾਂ ਨੇ ਦੱਸਿਆ ਕਿ ਕਰਮਚਾਰੀਆਂ ਵਲੋਂ ਕੀਤੇ ਜਾ ਰਹੇ ਸੰਘਰਸ਼ ਦੌਰਾਨ ਜੇਕਰ ਲੋਕਾਂ ਨੂੰ ਅਸੁਵਿਧਾ ਹੁੰਦਾ ਹੈ ਤਾਂ ਉਸ ਦੀ ਨਿਰੋਲ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀ ਹੋਵੇਗੀ। ਇਸ ਮੌਕੇ ਸੁਖਦੇਵ, ਰਵੀ ਚੋਪੜਾ, ਸੰਦੀਪ ਕੁਮਾਰ, ਮੁਕੇਸ਼ ਕੁਮਾਰ, ਸ੍ਰੀਮਤੀ ਕੰਵਲਜੀਤ ਕੌਰ, ਸ੍ਰੀਮਤੀ ਰੀਤੂ, ਸ੍ਰੀਮਤੀ ਹਰਬੰਸ ਕੁਮਾਰ, ਸ੍ਰੀਮਤੀ ਰਾਣੀ, 11 ਮੈਂਬਰੀ ਜ਼ਿਲ•ਾ ਕਮੇਟੀ ਫਿਰੋਜ਼ਪੁਰ ਤੋਂ ਇਲਾਵਾ ਹਰੀਸ਼ ਕਟਾਰੀਆ, ਬਗੀਚਾ ਸਿੰਘ, ਸ੍ਰੀਮਤੀ ਸ਼ਮੀਨ ਅਰੋੜਾ, ਨੀਰਜ਼ ਕੌਰ, ਐਲਫੀਨ ਮਸੀਹ, ਸੰਦੀਪ ਸਿੰਘ, ਪੱਲਵੀ, ਸੁਮਨ ਸਿੱਧੂ, ਮੋਨਿਕਾ, ਪੂਜਾ, ਰਾਣੀ, ਅਮਰਿੰਦਰ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਦੇ ਨੁਮਾਇੰਦੇ ਨਰਿੰਦਰ ਕੁਮਾਰ ਨੇ ਐਨ. ਆਰ. ਐਚ. ਐਮ. ਕਾਮਿਆਂ ਦੀਆਂ ਸਾਰੀਆਂ ਮੰਗਾਂ ਦਾ ਸਮਰੱਥਨ ਕਰਦੇ ਹੋਏ ਉਨ•ਾਂ ਨੂੰ ਬਿਲਕੁਲ ਜਾਇਜ਼ ਦੱਸਿਆ ਅਤੇ ਕਿਹਾ ਕਿ ਐਨ. ਆਰ. ਐਚ. ਐਮ. ਦ ਹਰ ਸੰਘਰਸ਼ ਵਿਚ ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਅਤੇ ਹਰ ਕਿਸੇ ਵੀ ਤਰ•ਾਂ ਦੇ ਸੰਘਰਸ਼ ਵਿਚ ਸਾਥ ਦੇਵੇਗੀ।