ਐਨ.ਆਰ.ਆਈ ਭਰਾਵਾਂ ਵੱਲੋ ਸਰਕਾਰੀ ਸੀ. ਸੈ. ਸਕੂਲ ਵਲੂਰ,ਬਲਾਕ ਸਤੀਏ ਵਾਲਾ ਦੇ ਵਿਦਿਆਰਥੀਆਂ ਨੂੰ ਲੋੜੀਦਾਂ ਸਮਾਨ ਭੇਂਟ ਕੀਤਾ
ਐਨ.ਆਰ.ਆਈ ਭਰਾਵਾਂ ਵੱਲੋ ਸਰਕਾਰੀ ਸੀ. ਸੈ. ਸਕੂਲ ਵਲੂਰ,ਬਲਾਕ ਸਤੀਏ ਵਾਲਾ ਦੇ ਵਿਦਿਆਰਥੀਆਂ ਨੂੰ ਲੋੜੀਦਾਂ ਸਮਾਨ ਭੇਂਟ ਕੀਤਾ
ਫਿਰੋਜ਼ਪੁਰ, ਮਾਰਚ 9, 2023: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਲੂਰ ਨੂੰ ਬਾਹਰ ਵਸਦੇ ਐਨ.ਆਰ.ਆਈ ਡਾ.ਕੁਲਦੀਪ ਸਿੰਘ ਗਿੱਲ ਯੂ.ਐਸ.ਏ ਅਤੇ ਡਾ. ਸਤਨਾਮ ਸਿੰਘ ਗਿੱਲ ਯੂ.ਐਸ.ਏ ਭਰਾਵਾਂ ਵੱਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਲੂਰ,ਬਲਾਕ ਸਤੀਏ ਵਾਲਾ ਫਿਰੋਜਪੁਰ ਵਿੱਚ ਵਿਦਿਆਰਥੀਆਂ ਦੇ ਬੈਠਣ ਲਈ 20 ਬੈਂਚ, ਨੋਵੀਂ ਤੋ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਰਦੀਆਂ ਅਤੇ ਫਿਟਿਨਸ ਮਸ਼ੀਨਾਂ ਤੇ ਸਕੂਲ ਦਫਤਰ ਨੂੰ ਕੁਰਸੀਆਂ ਭੇਟ ਕੀਤੀਆਂ ਗਈਆ ।
ਸਮੂਹ ਸਕੂਲ ਸਟਾਫ ਅਤੇ ਪ੍ਰਿੰਸੀਪਲ ਪੂਨਮ ਕਾਲੜਾ ਵੱਲੋ ਐਨ.ਆਰ.ਆਈ ਡਾ.ਕੁਲਦੀਪ ਸਿੰਘ ਗਿੱਲ ਅਤੇ ਡਾ.ਸਤਨਾਮ ਸਿੰਘ ਗਿੱਲ ਯੂ.ਐਸ.ਏ ਦਾ ਸਕੂਲ ਵਿਦਿਆਰਥੀਆਂ ਨੂੰ ਲੋੜੀਦਾਂ ਸਮਾਨ ਭੇਂਟ ਕਰਨ ਤੇ ਤਹਿ ਦਿੱਲੋ ਧੰਨਵਾਦ ਕੀਤਾ ਗਿਆ। ਇਨ੍ਹਾਂ ਐਨ.ਆਰ.ਈ ਭਰਾਵਾਂ ਵੱਲੋ ਪਿਛਲੇ 4 ਸਾਲਾਂ ਤੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਲੂਰ ਦੇ ਵਿਦਿਆਰਥੀਆਂ ਨੂੰ ਕੁੱਝ ਨਾ ਕੁੱਝ ਸਮਾਨ ਭੇਂਟ ਕੀਤਾ ਜਾ ਰਿਹਾ ਹੈ। ਇਹ ਸਭ ਪ੍ਰਿੰਸੀਪਲ ਪੂਨਮ ਕਾਲੜਾ ਦੇ ਕੀਤੇ ਗਏ ਯਤਨਾਂ ਸਦਕਾ ਹੀ ਸੰਭਵ ਹੋ ਸਕਿਆ ਹੈ। ਸਮੇਂ ਸਮੇਂ ਤੇ ਪ੍ਰਿੰਸੀਪਲ ਪੂਨਮ ਕਾਲੜਾ ਵੱਲੋ ਸਮਾਜ ਸੇਵੀ ਸੰਸਥਾਵਾਂ ਨਾਲ ਸੰਪਰਕ ਕਰਕੇ ਇਸ ਤਰ੍ਹਾਂ ਦੇ ਕਈ ਉਪਰਾਲੇ ਕੀਤੇ ਜਾਂਦੇ ਹਨ ਤਾਂ ਜੋ ਸਕੂਲ ਦੇ ਵਿਦਿਆਰਥੀਆਂ ਨੂੰ ਉਹਨਾਂ ਦੀ ਜਰੂਰਤ ਦਾ ਸਮਾਨ ਮਿਲ ਸਕੇ ।
ਇਸ ਮੌਕੇ ਸ਼੍ਰੀਮਤੀ ਸੀਮਾ ਰਾਣੀ.ਲੈਕਚਰਾਰ ਅੰਗਰੇਜੀ, ਹਰਪ੍ਰੀਤ ਬੇਦੀ ਲੈਕ.ਅਰਥ-ਸ਼ਾਸਤਰ,ਵੀਨਾ ਕਾਲੜਾ,ਲੈਕ.ਪੰਜਾਬੀ ,ਜਰਨੈਲ ਸਿੰਘ,ਪੰਜਾਬੀ ਮਾਸਟਰ, ਸੁਜਾਤਾ ਜੈਨ ਹਿੰਦੀ ਮਿਸਟ੍ਰੈਸ,ਸ਼ੈਲਿਕਾ ਐਸ.ਐਸ.ਮਿਸਟ੍ਰੈਸ,ਰਾਖੀ ਗਰਗ,ਕੰਪਿ.ਫੈਕਲਟੀ ,ਰੋਹਿਤ ਪੂਰੀ ਮੈਥ ਮਾਸਟਰ,ਗੁਰਪ੍ਰਤਾਪ ਸਿੰਘ ਸਾਇੰਸ ਮਾਸਟਰ,ਮਨਦੀਪ ਕੁਮਾਰ ਡੀ.ਪੀ.ਈ ਤੇ ਜਗਤਾਰ ਸਿੰਘ ਕਲਰਕ ਹਾਜਰ ਸਨ।