Ferozepur News

ਏਡਿਡ ਸਕੂਲਾਂ ਦੀ ਇੱਕ ਹੀ ਪੁਕਾਰ ਸੋਤੇਲਾ ਵਿਵਹਾਰ ਬੰਦ ਕਰੇ ਪੰਜਾਬ ਸਰਕਾਰ

ਫਾਜ਼ਿਲਕਾ, 11 ਅਪ੍ਰੈਲ (ਵਿਨੀਤ ਅਰੋੜਾ): ਪੰਜਾਬ ਸਰਕਾਰ ਸਿੱਖਿਆ ਦੇ ਖੇਤਰ 'ਚ ਸਰਕਾਰੀ ਸਕੂਲਾਂ ਨੂੰ ਉੱਚਾ ਚੁੱਕਣ 'ਚ ਲੱਗੀ ਹੈ। ਸਰਕਾਰ ਹਰ ਸਾਲ ਸਰਵ ਸਿੱਖਿਆ ਦੇ ਨਾਂ ਤੇ ਕਰੋੜਾਂ ਰੁਪਏ ਸਰਕਾਰੀ ਸਕੂਲਾਂ ਤੇ ਖਰਚ ਕਰਦੀ ਹੈ। ਚਾਹੇ ਉਹ ਬਿਲਡਿੰਗ ਬਣਾਉਣੀ ਹੋਵੇ ਜਾਂ ਬੱਚਿਆਂ ਨੂੰ ਸੁਵਿਧਾਵਾਂ ਦੇਣੀਆਂ ਹੋਣ। ਸਰਕਾਰ ਸਰਕਾਰੀ ਸਕੂਲਾਂ ਨੂੰ ਹੀ ਪਹਿਲ ਦਿੰਦੀ ਹੈ ਪਰ ਜਦੋਂ ਏਡਿਡ ਸਕੂਲਾਂ ਦੀ ਵਾਰੀ ਆਉਂਦੀ ਹੈ ਤਾਂ ਸਰਕਾਰ ਅਣਵੇਖੀ ਕਰ ਜਾਂਦੀ ਹੈ। ਇਹ ਸੋਤੇਲਾ ਵਿਵਹਾਰ ਅੱਜ ਤੋਂ ਨਹੀਂ ਹੋ ਰਿਹਾ ਦਸੰਬਰ 1967 ਜਦੋਂ ਤੋਂ ਇਹ ਸਕੂਲ ਪੰਜਾਬ ਸਰਕਾਰ ਨੇ ਗ੍ਰਾਟ ਇਨ ਐਂਡ ਲਿਸਟ ਤੇ ਲਏ ਸਨ ਤਦ ਤੋਂ ਇਨ•ਾਂ ਸਕੂਲਾਂ ਦੇ ਨਾਲ ਮਤਰੇਆ ਵਿਵਹਾਰ  ਹੁੰਦਾ ਆਇਆ ਹੈ। ਚਾਹੇ ਉਹ ਤਨਖਾਹ ਦੇਣ ਦਾ ਮਾਮਲੇ ਹੋਵੇ ਅਤੇ ਚਾਹੇ ਬੱਚਿਆਂ ਨੂੰ ਸੁਵਿਧਾਵਾਂ ਦੇਣ ਦਾ। ਸਰਕਾਰ ਨਾਲ ਜਦੋਂ ਵੀ ਗੱਲ ਕੀਤੀ ਜਾਂਦੀ ਹੈ ਤਾਂ ਸਰਕਾਰ ਖਜ਼ਾਨਾ ਖਾਲ•ੀ ਹੋਣ ਦਾ ਬਹਾਨਾ ਬਣਾਕੇ ਟਾਲ ਦਿੰਦੀ ਹੈ। ਸਰਕਾਰ ਇਨ•ਾਂ ਸਕੂਲਾਂ ਨੂੰ ਆਪਣਾ ਨਾ ਸਮਝਕੇ ਮਤਰੇਆ ਵਿਵਹਾਰ ਕਰਦੀ ਹੈ। 
ਇਹ ਵਿਚਾਰ ਪ੍ਰਗਟ ਕਰਦੇ ਹੋਏ ਪੰਜਾਬ ਗੌਰਮਿੰਟ ਏਡਿਡ ਸਕੂਲ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਦੇ ਸਾਬਕਾ ਜਨਰਲ ਸਕੱਤਰ ਅਜੈ ਠਕਰਾਲ ਨੇ ਦੱਸਿਆ ਕਿ ਏਡਿਡ ਸਕੂਲਾਂ ਦੀ ਹੋਂਦ ਖਤਰੇ ਵਿਚ ਨਜ਼ਰ ਆ ਰਹੀ ਹੈ। ਕਈ ਸਕੂਲ ਬੰਦ ਹੋ ਚੁੱਕੇ Âਨ ਅਤੇ ਕਈ ਬੰਦ ਹੋਣ ਦੇ ਕੰਢੇ ਤੇ ਪਹੁੰਚ ਚੁੱਕੇ ਹਨ। ਜੇਕਰ ਇਨ•ਾਂ ਸਕੂਲਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਇਨ•ਾਂ ਸਕੂਲਾਂ ਸਬੰਧੀ ਸੋਚਨਾ ਵੀ ਇੱਕ ਸੁਪਨਾ ਬਣ ਜਾਵੇਗਾ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਇਨ•ਾਂ ਸਕੂਲਾਂ ਵੱਲ ਜਲਦੀ ਧਿਆਨ ਦੇਵੇ। ਹਜ਼ਾਰਾਂ ਅਸਾਮੀਆਂ ਖਾਲ•ੀ ਪਈਆਂ Âਨ ਸੁਵਿਧਾਵਾਂ ਦੇ ਨਾਂ ਤੇ ਸਰਕਾਰੀ ਸਕੂਲਾਂ ਦੀ ਤਰ•ਾਂ ਕੁਝ ਵੀ ਨਹੀਂ ਮਿਲ ਰਿਹਾ। ਪੰਜਾਬ ਸਰਕਾਰ ਨੂੰ ਬਣੇ ਲਗਭਗ ਇੱਕ ਮਹੀਨਾ ਹੋਣ ਨੂੰ ਹੈ ਏਡਿਡ ਸਕੂਲਾਂ ਦੇ ਕਰਮਚਾਰੀਆਂ ਨੂੰ ਕੈਪਟਨ ਸਰਕਾਰ ਤੋਂ ਬਹੁਤ ਉਮੀਦਾਂ ਹਨ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਇਨ•ਾਂ ਸਕੂਲਾਂ ਵੱਲ ਧਿਆਨ ਦੇਵੇ ਅਤੇ ਸੁਵਿਧਾਵਾਂ ਮੁਹੱਈਆ ਕਰਵਾਏ। 

Related Articles

Back to top button